09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਜ਼ਿਲ੍ਹਾ ਕਾਂਗਰਸ ਕਮੇਟੀ ਨੇ ਕੇਂਦਰ ਸਰਕਾਰ ਤੇ ਭਾਰਤੀ ਚੋਣ ਕਮਿਸ਼ਨ ਦਾ ਪੁਤਲਾ ਫ਼ੂਕਿਆ

ਫ਼ਰੀਦਕੋਟ, 8 ਅਕਤੂਬਰ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਵਲੋਂ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਦੀ ਅਗਵਾਈ ਵਿਚ ਗਿਆਨੇਸ਼ ਕੁਮਾਰ ਭਾਰਤੀ ਚੋਣ ਕਮਿਸ਼ਨ, ਅਮਿਤ ਸ਼ਾਹ ਗ੍ਰਹਿ ਮੰਤਰੀ ਅਤੇ ਮੋਦੀ ਸਰਕਾਰ ਦੇ ਵਿਰੋਧ ਵਿਚ ਸਥਾਨਕ ਕਾਂਗਰਸ ਦਫ਼ਤਰ ਤੋਂ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਜਬਰਦਸਤ ਰੋਸ ਪ੍ਰਦਰਸ਼ਨ ਕਰਕੇ ਲੋਕਤੰਤਰ ਦੇ ਕਾਤਲ ਗਿਆਨੇਸ਼ ਕੁਮਰ ਦਾ ਪੁਤਲਾ ਫ਼ੂਕਿਆ ਤੇ ਤੁਰੰਤ ਅਸਤੀਫੇ ਤੇ ਗ੍ਰਿਫ਼ਤਾਰੀ ਦੀ ਮੰਗ ਕੀਤੀ। ਇਸ ਮੌਕੇ ਕਾਂਗਰਸੀ ਆਗੂਆਂ ਨੇ ਸਾਂਸਦ ਰਾਹੁਲ ਗਾਂਧੀ ਵਲੋਂ ਦਿੱਤੇ ਸ਼ਾਂਤਮਈ ਧਰਨੇ ’ਤੇ ਮੋਦੀ ਸਰਕਾਰ ਦੀ ਕਇਰਾਨਾ ਕਾਰਵਾਈ ਤੇ ਗ੍ਰਿਫ਼ਤਾਰੀ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ।

Ad Position 21
No active advertisement
ਅਜੀਤ ਡੈਸਕ 09-10-2026
ਫ਼ਰੀਦਕੋਟ, 8 ਅਕਤੂਬਰ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਵਲੋਂ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਦੀ ਅਗਵਾਈ ਵਿਚ ਗਿਆਨੇਸ਼ ਕੁਮਾਰ ਭਾਰਤੀ ਚੋਣ ਕਮਿਸ਼ਨ, ਅਮਿਤ ਸ਼ਾਹ ਗ੍ਰਹਿ ਮੰਤਰੀ ਅਤੇ ਮੋਦੀ ਸਰਕਾਰ ਦੇ ਵਿਰੋਧ ਵਿਚ ਸਥਾਨਕ ਕਾਂਗਰਸ ਦਫ਼ਤਰ ਤੋਂ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਜਬਰਦਸਤ ਰੋਸ ਪ੍ਰਦਰਸ਼ਨ ਕਰਕੇ ਲੋਕਤੰਤਰ ਦੇ ਕਾਤਲ ਗਿਆਨੇਸ਼ ਕੁਮਰ ਦਾ ਪੁਤਲਾ ਫ਼ੂਕਿਆ ਤੇ ਤੁਰੰਤ ਅਸਤੀਫੇ ਤੇ ਗ੍ਰਿਫ਼ਤਾਰੀ ਦੀ ਮੰਗ ਕੀਤੀ। ਇਸ ਮੌਕੇ ਕਾਂਗਰਸੀ ਆਗੂਆਂ ਨੇ ਸਾਂਸਦ ਰਾਹੁਲ ਗਾਂਧੀ ਵਲੋਂ ਦਿੱਤੇ ਸ਼ਾਂਤਮਈ ਧਰਨੇ ’ਤੇ ਮੋਦੀ ਸਰਕਾਰ ਦੀ ਕਇਰਾਨਾ ਕਾਰਵਾਈ ਤੇ ਗ੍ਰਿਫ਼ਤਾਰੀ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ। ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਕਾਂਗਰਸੀਆਂ ਨੇ ਜਿੱਥੇ ਕੇਂਦਰ ਸਰਕਾਰ ਦਾ ਪੁਤਲਾ ਫ਼ੂਕਿਆ ਉਥੇ ਹੀ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਆਪਣਾ ਰੋਸ਼ ਜ਼ਾਹਿਰ ਕੀਤਾ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਧੱਕਾ ਕਰਦੀ ਆ ਰਹੀ ਹੈ ਜਿਸ ਦੇ ਰੋਸ਼ ਵਿਚ ਅੱਜ ਕੇਂਦਰ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਲੋਕਾਂ ਨਾਲ ਵਿਤਕਰਾ ਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਾ ਕਿ ਕੇਂਦਰ ਆਪਣੀਆਂ ਨੀਤੀਆਂ ਤੋਂ ਬਾਜ ਆਵੇ। ਇਸ ਮੌਕੇ ਧਨਜੀਤ ਸਿੰਘ ਧਨੀ, ਸਿਕੰਦਰ ਸਿੰਘ ਮੜ੍ਹਾਕ, ਮਨਪ੍ਰੀਤ ਸਿੰਘ ਸੇਖੋਂ, ਦਰਸ਼ਨ ਸਿੰਘ ਸਹੋਤਾ, ਰਮੇਸ਼ ਕੱਕੜ ਪੰਜਗਰਾਈਂ, ਜਸਵਿੰਦਰ ਸਿੰਘ ਸੰਮੀ ਭਗਤੂਆਣਾ, ਹਰਜੀਤ ਸਿੰਘ ਬਰਾੜ ਐਡਵੋਕੇਟ, ਮਨਬੀਰ ਸਿੰਘ ਬੱਬੂ ਮੱਤਾ, ਚਰਨਜੀਤ ਸ਼ਰਮਾ ਬਲਾਕ ਪ੍ਰਧਾਨ, ਸ਼ਿਵਰਾਜ ਸਿੰਘ ਢਿੱਲੋਂ ਬਲਾਕ ਪ੍ਰਧਾਨ, ਗੁਰਭਜਨ ਸਿੰਘ ਪ੍ਰਧਾਨ ਇੰਟਕ, ਗੁਰਬਿੰਦਰ ਸਿੰਘ ਟਹਿਣਾ ਪ੍ਰਧਾਨ ਓ.ਬੀ.ਸੀ., ਸੁਰਜੀਤ ਸਿੰਘ ਬਾਬਾ, ਜਸਵਿੰਦਰ ਸਿੰਘ ਬਰਾੜ ਕੋਟਸੁਖੀਆ, ਰਘਬੀਰ ਸਿੰਘ ਬੁਲਾਰਾ, ਡਬਲਜੀਤ ਸਿੰਘ ਧੌਂਸੀ ਬੁਲਾਰਾ, ਗੁਰਦੇਵ ਸਿੰਘ ਚਰਨ, ਅਮਰਜੀਤ ਸਿੰਘ ਜੱਜ, ਬਲਰਾਜ ਸਿੰਘ ਗਿੱਲ, ਸੁਖਦੇਵ ਸਿੰਘ ਜੌਹਲ, ਹਰਦੀਪ ਸਿੰਘ ਹਨੀ, ਅਵਤਾਰ ਸਿੰਘ ਸੰਧਵਾਂ, ਹਰਕੀਰਤ ਸਿੰਘ ਢਿੱਲੋਂ, ਜਗਦੀਪ ਸਿੰਘ ਢਿੱਲੋਂ, ਤਾਰਾ ਸਿੰਘ ਭੱਟੀ ਐਮ.ਸੀ., ਪ੍ਰਿਤਪਾਲ ਸਿੰਘ ਭੰਡਾਰੀ ਐਮ.ਸੀ., ਜਗਸੀਰ ਸਿੰਘ ਖਾਰਾ, ਹਰਦੀਪ ਸਿੰਘ ਕਟਾਰੀਆ, ਬਬਲਦੀਪ ਘੋਣੀਵਾਲਾ, ਵਤਨਦੀਪ ਸਿੰਘ ਸ਼ੇਰ ਸਿੰਘ ਵਾਲਾ, ਸੁਖਮੰਦਰ ਸਿੰਘ ਸ਼ੇਰ ਸਿੰਘ ਵਾਲਾ, ਕਸ਼ਮੀਰ ਸਿੰਘ ਸ਼ੇਰ ਸਿੰਘ ਵਾਲਾ, ਡਾ. ਬਲਜਿੰਦਰ ਸਿੰਘ ਕਾਉਣੀ, ਅਰਸ਼ਦੀਪ ਸਿੰਘ ਸੂਰਘੁਰੀ, ਸੱਤਾ ਸਰਾਵਾਂ, ਪਰਮਜੀਤ ਸਿੰਘ, ਲਾਭ ਸਿੰਘ ਸੈਕਟਰੀ, ਸੁਰਜੀਤ ਸਿੰਘ ਸੰਧੂ ਸੇਵਾ ਮੁਕਤ ਐਸ . ਆਈ., ਸ਼ਿਵਰਾਜ ਸਿੰਘ ਬਰਾੜ ਸੇਵਾ ਮੁਕਤ ਮੈਨੇਜਰ, ਗੁਰਚਰਨ ਸਿੰਘ ਮਾਨ ਸੇਵਾ ਮੁਕਤ ਜੇ.ਈ, ਅਵਤਾਰ ਸਿੰਘ ਚੈਨਾ, ਰਵੀ ਬਾਠ, ਲਖਵਿੰਦਰ ਲੱਖਾ, ਜਸਵਿੰਦਰ ਸਿੰਘ ਔਲਖ, ਰਾਜੂ ਗਿੱਲ, ਜਸਪਾਲ ਸਿੰਘ ਬਰਾੜ, ਰਾਜਾ ਢਿੱਲੋਂ ਕੋਟਸੁਖੀਆ, ਕਰਮਜੀਤ ਸਿੰਘ ਪੱਕਾ, ਗੁਰਮੀਤ ਸਿੰਘ ਪਿੰਡੀ ਬਲੋਚਾਂ, ਭਾਗ ਸਿੰਘ ਪਿਪਲੀ, ਤੇਜਿੰਦਰ ਸਿੰਘ ਬੇਗੂਵਾਲਾ, ਜਨਕ ਰਾਜ ਔਲਖ, ਅਮਰਜੀਤ ਸਿੰਘ ਗੋਂਦਾਰਾ, ਰੇਸ਼ਮ ਸਿੰਘ ਚਹਿਲ, ਬਲਦੇਵ ਸਿੰਘ ਚੇਅਰਮੈਨ ਵਿਮੁਕਤ ਜਾਤੀ, ਸੁਖਬੀਰ ਸਿੰਘ ਚੇਤ ਸਿੰਘ ਵਾਲਾ, ਇੰਦਰਜੀਤ ਸਿੰਘ ਧਾਲੀਵਾਲ ਚੇਤ ਸਿੰਘ ਵਾਲਾ, ਸੁਖਪਾਲ ਸਿੰਘ ਚੇਤ ਸਿੰਘ ਵਾਲਾ, ਹਰਜਿੰਦਰ ਸਿੰਘ ਸੰਧੂ ਸਾਧਾਂਵਾਲਾ, ਹਰਮੇਸ਼ ਮੇਸ਼ਾ ਸਾਬਕਾ ਸਰਪੰਚ, ਜਲੌਰ ਸਿੰਘ ਬਰਾੜ, ਜਸਵੀਰ ਸਿੰਘ ਜੱਸਾ, ਨਵਦੀਪ ਸਿੰਘ ਵਾੜਾ ਦਰਾਕਾ, ਸੁਖਵਿੰਦਰ ਸਿੰਘ ਭੁੱਲਰ ਪਿਪਲੀ, ਗੋਗੀ ਬਰਾੜ ਪਿਪਲੀ, ਨਰਿੰਦਰ ਸਿੰਘ ਬਰਾੜ ਪੀ.ਏ., ਹੈਪੀ ਬਰਾੜ ਮੁਮਾਰਾ, ਮਲਕੀਤ ਸਿੰਘ ਢਿਲਵਾਂ ਖੁਰਦ, ਬਿਰਸ਼ਾ ਸਿੰਘ ਸਾਬਕਾ ਸਰਪੰਚ, ਸੁਖਪਾਲ ਸਿੰਘ ਪਾਲੀ, ਅਮਰਜੀਤ ਸਿੰਘ ਵਾਲੀਆ, ਜਤਿੰਦਰ ਸਿੰਘ ਝਾੜੀਵਾਲਾ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਅੰਬੇਡਕਰ ਪੋਰਟਲ ਬੰਦ ਕਰਨ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਤੇਜ਼ਧਾਰ ਹਥਿਆਰਾਂ ਸਮੇਤ ਪੁਲਿਸ ਵਲੋਂ ਪੰਜ ਗਿ੍ਫ਼ਤਾਰ
Ad Position 24