ਗਡਾਊਨ ਦੀ ਭੰਨ-ਤੋੜ ਕਰਨ ਵਾਲਿਆਂ ਵਿਰੁੱਧ ਮਾਮਲਾ ਦਰਜ
ਕੋਟਕਪੂਰਾ , 8 ਅਕਤੂਬਰ ( ਮੋਹਰ ਸਿੰਘ ਗਿੱਲ )- ਕਰਨ ਕੁਮਾਰ ਕਟਾਰੀਆ ਪੁੱਤਰ ਹਰੀਸ਼ ਕਟਾਰੀਆ ਵਾਸੀ ਜੌੜੀਆਂ ਚੱਕੀਆਂ ਕੋਟਕਪੂਰਾ ਨੇ ਸ਼ਹਿਰੀ ਪੁਲਿਸ ਕੋਟਕਪੂਰਾ ਨੂੰ ਬਿਆਨ ਦੇ ਕੇ ਦੱਸਿਆ ਕਿ ਉਸ ਦੀ ਬਠਿੰਡਾ ਰੋਡ ’ ਤੇ ਮੋਬਾਈਲ ਦੀ ਦੁਕਾਨ ਹੈ ਅਤੇ ਤਿੰਨਕੋਣੀ ’ ਤੇ ਹੀ ਦਾ ਗਡਾਊਨ ਹੈ । ਮਿਤੀ 05.
ਕੋਟਕਪੂਰਾ , 8 ਅਕਤੂਬਰ ( ਮੋਹਰ ਸਿੰਘ ਗਿੱਲ )- ਕਰਨ ਕੁਮਾਰ ਕਟਾਰੀਆ ਪੁੱਤਰ ਹਰੀਸ਼ ਕਟਾਰੀਆ ਵਾਸੀ ਜੌੜੀਆਂ ਚੱਕੀਆਂ ਕੋਟਕਪੂਰਾ ਨੇ ਸ਼ਹਿਰੀ ਪੁਲਿਸ ਕੋਟਕਪੂਰਾ ਨੂੰ ਬਿਆਨ ਦੇ ਕੇ ਦੱਸਿਆ ਕਿ ਉਸ ਦੀ ਬਠਿੰਡਾ ਰੋਡ ’ ਤੇ ਮੋਬਾਈਲ ਦੀ ਦੁਕਾਨ ਹੈ ਅਤੇ ਤਿੰਨਕੋਣੀ ’ ਤੇ ਹੀ ਦਾ ਗਡਾਊਨ ਹੈ । ਮਿਤੀ 05.10.2026 ਨੂੰ ਮੁਦਈ ਦੁਕਾਨ ਅਤੇ ਗਡਾਊਨ ਬੰਦ ਕਰਕੇ ਘਰ ਜਾ ਕੇ ਸੌਂ ਗਿਆ । ਜਦ ਮੁਦਈ ਨੇ ਰਾਤ ਨੂੰ ਵਕਤ ਕਰੀਬ 02.40 ’ ਤੇ ਆਪਣੇ ਮੋਬਾਇਲ ’ ਤੇ ਦੁਕਾਨ ਅਤੇ ਗਡਾਊਨ ਦੇ ਕੈਮਰੇ ਚੈਕ ਕੀਤੇ ਤਾਂ ਉਸ ਨੇ ਵੇਖਿਆ ਕਿ ਵਕਤ ਕਰੀਬ 01.30 ਏ . ਐਮ ਨੂੰ ਕੁਝ ਵਿਅਕਤੀਆਂ ਨੇ ਮੁਦਈ ਦੇ ਗਡਾਊਨ ਦਾ ਤਾਲਾ ਤੋੜ ਕੇ ਗਡਾਊਨ ਦੀ ਕਾਫੀ ਭੰਨ ਤੋੜ ਕੀਤੀ । ਜਦ ਮੁਦਈ ਕੈਮਰੇ ਵੇਖ ਕੇ ਆਪਣੇ ਸਾਥੀ ਨੂੰ ਨਾਲ ਲੈ ਕੇ ਗਡਾਊਨ ’ ਤੇ ਆ ਰਿਹਾ ਸੀ ਤਾਂ ਉਨ੍ਹਾਂ ਨੇ ਮੁਦਈ ਨੂੰ ਕਥਿਤ ਮਾਰ ਦੇਣ ਦੀ ਨੀਅਤ ਨਾਲ ਫ਼ਾਇਰ ਕੀਤਾ । ਮੁਦਈ ਨੇ ਲੁਕ ਕੇ ਆਪਣੀ ਜਾਨ ਬਚਾਈ । ਮੁਦਈ ਦੇ ਗਡਾਊਨ ਦੇ ਬੈਕਸਾਈਡ ’ ਤੇ ਇਕ ਹੋਰ ਵਿਅਕਤੀ ਦਾ ਘਰ ਹੈ । ਜਿਸ ਨੇ ਵੀ ਦੱਸਿਆ ਕਿ ਜਦ ਉਹ ਵੀ ਬਾਹਰ ਨਿਕਲ ਕੇ ਦੇਖਣ ਲੱਗਾ ਤਾਂ ਉਕਤਾਨ ਵਿਅਕਤੀਆਂ ਨੇ ਉਸ ’ ਤੇ ਵੀ ਫਾਇਰ ਕੀਤਾ । ਉਸ ਨੇ ਘਰ ਵੜ ਕੇ ਜਾਨ ਬਚਾਈ । ਫਿਰ ਥਾਣੇ ਦੀ ਸਰਕਾਰੀ ਗੱਡੀ ਆਉਣ ’ ਤੇ ਸਾਰੇ ਜਣੇ ਮੌਕਾ ਤੋਂ ਭੱਜ ਗਏ । ਇਸ ਸਬੰਧ ’ ਚ ਸ਼ਹਿਰੀ ਥਾਣਾ ਕੋਟਕਪੂਰਾ ਦੀ ਪੁਲਿਸ ਨੇ 6 ਵਿਅਕਤੀਆਂ ਅਤੇ 10-12 ਨਾਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ ।