08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ

ਰੁਪਾਣਾ, 8 ਅਕਤੂਬਰ (ਜਗਜੀਤ ਸਿੰਘ)- ਪੀ. ਐਮ.

Ad Position 21
No active advertisement
ਅਜੀਤ ਡੈਸਕ 09-10-2026
ਰੁਪਾਣਾ, 8 ਅਕਤੂਬਰ (ਜਗਜੀਤ ਸਿੰਘ)- ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁਪਾਣਾ ਵਿਖੇ ਸਵੇਰ ਦੀ ਸਭਾ ਦੌਰਾਨ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਜੇਤੂ ਰਹੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਵਿਚ ਤਾਇਨਾਤ ਡੀ.ਪੀ.ਈ. ਮਾਸਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਖੇਡ ਪਾਵਰ ਲਿਫ਼ਟਿੰਗ ਵਿਚ ਖਿਡਾਰੀ ਅੰਤਰਾ ਕੌਰ, ਗੁਰਪ੍ਰੀਤ ਕੌਰ ਤੇ ਮਹਿਕਪ੍ਰੀਤ ਕੌਰ ਨੇ ਪਹਿਲਾ ਸਥਾਨ, ਵੇਟ ਲਿਫ਼ਟਿੰਗ ਵਿਚ ਹਰਜੋਤ ਕੌਰ, ਡਿੰਪਲ ਕੌਰ, ਸਿਮਰਨ ਕੌਰ, ਵਿਦਿਆ, ਅਕਾਂਕਸ਼ਾ ਕੌਰ ਨੇ ਪਹਿਲਾ ਸਥਾਨ, ਗੱਤਕਾ ਵਿਚ ਗੁਰਨੂਰ ਕੌਰ ਨੇ ਪਹਿਲਾ, ਸਿਮਰਨ ਕੌਰ ਨੇ ਦੂਜਾ ਅਤੇ ਬਲਵੀਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਪ੍ਰਕਾਰ ਕਿੱਕ ਬਾਕਸਿੰਗ ਵਿਚ 12ਵੀਂ ਕਲਾਸ ਦੇ ਲਵਪ੍ਰੀਤ ਸਿੰਘ ਨੇ ਪਹਿਲਾ ਅਤੇ ਅਨੁਰੂਧ ਨੇ ਦੂਜਾ ਸਥਾਨ ਹਾਸਿਲ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਜੇਤੂ ਖਿਡਾਰੀ ਸੂਬਾ ਪੱਧਰੀ ਮੁਕਾਬਲਿਆਂ ਲਈ ਮਾਨਸਾ ਤੇ ਮੋਹਾਲੀ ਵਿਖੇ ਜਾ ਰਹੇ ਹਨ। ਸਕੂਲ ਇੰਚਾਰਜ ਮਨੋਜ ਕੁਮਾਰ ਨੇ ਸਟਾਫ਼ ਤੇ ਬੱਚਿਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਇਹ ਪ੍ਰਾਪਤੀ ਡੀ.ਪੀ.ਈ. ਮਾਸਟਰ ਬਲਵਿੰਦਰ ਸਿੰਘ ਦੀ ਸਖ਼ਤ ਮਿਹਨਤ ਤੇ ਖਿਡਾਰੀਆਂ ਦੀ ਲਗਨ ਸਦਕਾ ਸੰਭਪ ਹੋਈ ਹੈ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਸੂਬਾ ਪੱਧਰੀ ਮੁਕਾਬਲਿਆਂ ਵਿਚ ਭਾਗ ਲੈਣ ਅਤੇ ਹੋਰ ਮਿਹਨਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਭਾਕਿਯੂ (ਕਾਦੀਆਂ) ਨੇ ਦਿੱਤਾ ਮੰਗ ਪੱਤਰ ਡੀ . ਏ . ਪੀ . ਖ਼ਾਦ ਦਾ ਪੁਖ਼ਤਾ ਪ੍ਰਬੰਧ ਕਰਨ ਦੀ ਮੰਗ
Ad Position 24