ਸਬਜ਼ੀ ਮੰਡੀ ’ਚ ਰੇਹੜੀਆਂ ਵਾਲੇ ਬਿਨਾਂ ਰੋਕ ਟੋਕ ਲਗਾਉਂਦੇ ਹਨ ਸੜਕਾਂ ’ਤੇ ਰੇਹੜੀਆਂ
ਕੋਟਕਪੂਰਾ, 18 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੁਰਾ ਨਵੀਂ ਦਾਣਾ ਮੰਡੀ ਵਿਚਲੀ ਸਬਜ਼ੀ ਮੰਡੀ ਜਿੱਥੋਂ ਵੱਖ-ਵੱਖ ਪਿੰਡਾਂ ਤੋਂ ਕਿਸਾਨ ਆਪਣੀ ਸਬਜ਼ੀ ਵੇਚਣ ਲਈ ਆਉਂਦੇ ਹਨ ਅਤੇ ਦੂਰ ਦੁਰਾਡੇ ਤੋਂ ਛੋਟੇ ਦੁਕਾਨਦਾਰ ਫ਼ਲ ਸਬਜ਼ੀ ਖ਼ਰੀਦਣ ਲਈ ਮੰਡੀ ਵਿਚ ਆਉਂਦੇ ਹਨ। ਸਬਜ਼ੀ ਮੰਡੀ ਵਿਚ ਸਵੇਰ ਤੋਂ ਹੀ ਜਾਮ ਲੱਗਣਾ ਸ਼ੁਰੂ ਹੋ ਜਾਂਦਾ ਹੈ, ਜਿਸ ਦਾ ਮੁੱਖ ਕਾਰਨ ਸਬਜ਼ੀ ਮੰਡੀ ਵਿਚ ਲੱਗਦੀਆਂ ਸੈਂਕੜੇ ਰੇਹੜੀਆਂ ਸੜਕ ਦੇ ਕਿਨਾਰੇ ’ਤੇ ਖੜ੍ਹ ਜਾਂਦੀਆਂ ਹਨ ਜੋ ਆਵਾਜਾਈ ਵਿਚ ਵਿਘਨ ਪਾਉਂਦੀਆਂ ਹਨ।
ਕੋਟਕਪੂਰਾ, 18 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੁਰਾ ਨਵੀਂ ਦਾਣਾ ਮੰਡੀ ਵਿਚਲੀ ਸਬਜ਼ੀ ਮੰਡੀ ਜਿੱਥੋਂ ਵੱਖ-ਵੱਖ ਪਿੰਡਾਂ ਤੋਂ ਕਿਸਾਨ ਆਪਣੀ ਸਬਜ਼ੀ ਵੇਚਣ ਲਈ ਆਉਂਦੇ ਹਨ ਅਤੇ ਦੂਰ ਦੁਰਾਡੇ ਤੋਂ ਛੋਟੇ ਦੁਕਾਨਦਾਰ ਫ਼ਲ ਸਬਜ਼ੀ ਖ਼ਰੀਦਣ ਲਈ ਮੰਡੀ ਵਿਚ ਆਉਂਦੇ ਹਨ। ਸਬਜ਼ੀ ਮੰਡੀ ਵਿਚ ਸਵੇਰ ਤੋਂ ਹੀ ਜਾਮ ਲੱਗਣਾ ਸ਼ੁਰੂ ਹੋ ਜਾਂਦਾ ਹੈ, ਜਿਸ ਦਾ ਮੁੱਖ ਕਾਰਨ ਸਬਜ਼ੀ ਮੰਡੀ ਵਿਚ ਲੱਗਦੀਆਂ ਸੈਂਕੜੇ ਰੇਹੜੀਆਂ ਸੜਕ ਦੇ ਕਿਨਾਰੇ ’ਤੇ ਖੜ੍ਹ ਜਾਂਦੀਆਂ ਹਨ ਜੋ ਆਵਾਜਾਈ ਵਿਚ ਵਿਘਨ ਪਾਉਂਦੀਆਂ ਹਨ। ਹੈਰਾਨੀ ਵਾਲੀ ਗੱਲ ਹੈ ਕਿ ਇਸ ਸਬੰਧੀ ਨਾ ਮਾਰਕੀਟ ਕਮੇਟੀ ਕੋਟਕਪੂਰਾ ਅਤੇ ਨਾ ਹੀ ਪਾਰਕਿੰਗ ਦਾ ਠੇਕਾ ਲੈਣ ਵਾਲੇ ਠੇਕੇਦਾਰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹਨ। ਹੁਣ ਅਨਾਜ ਮੰਡੀ ਵਿਚ ਝੋਨੇ ਦੀ ਫ਼ਸਲ ਦੀ ਆਮਦ ਤੇਜ਼ ਹੋ ਚੁੱਕੀ ਹੈ ਅਜਿਹੇ ਲੱਗਦੇ ਜਾਮ ਕਿਸਾਨਾਂ ਅਤੇ ਰਾਹਗੀਰਾਂ ਨੂੰ ਪ੍ਰੇਸ਼ਾਨ ਕਰਦੇ ਹਨ। ਕਿਸਾਨਾਂ ਨੇ ਦੱਸਿਆ ਕਿ ਜ਼ਿਆਦਾਤਰ ਪ੍ਰਵਾਸੀ ਆਵਾਜਾਈ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਜਿਸ ਨਾਲ ਕਿਸਾਨਾਂ ਨੂੰ ਮੰਡੀ ਵਿਚ ਆਪਣੀ ਫ਼ਸਲ ਲਾਹੁਣ ਸਮੇਂ ਕਾਫ਼ੀ ਮੁਸ਼ੱਕਤ ਕਰਨੀ ਪੈਂਦੀ ਹੈ।