19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੇ ਸਾਦਿਕ ’ਚ ਮੋਮਬੱਤੀ ਮਾਰਚ ਕਰਕੇ ਪਰਵਿੰਦਰ ਸਿੰਘ ਝੋਟਾ ਨੂੰ ਸ਼ਰਧਾਂਜਲੀ ਭੇਟ ਕੀਤੀ

ਸਾਦਿਕ, 18 ਅਕਤੂਬਰ (ਗੁਰਭੇਜ ਸਿੰਘ ਚੌਹਾਨ, ਆਰ. ਐਸ.

Ad Position 21
No active advertisement
ਅਜੀਤ ਡੈਸਕ 19-10-2026
ਸਾਦਿਕ, 18 ਅਕਤੂਬਰ (ਗੁਰਭੇਜ ਸਿੰਘ ਚੌਹਾਨ, ਆਰ.ਐਸ.ਧੁੰਨਾ)-ਬੀਤੀ ਸ਼ਾਮ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਵਲੋਂ ਸਾਦਿਕ ਵਿਖੇ ਵਿਧਾਨ ਸਭਾ ਹਲਕਾ ਫ਼ਰੀਦਕੋਟ ਤੋਂ ਉਮੀਦਵਾਰ ਭਾਈ ਦਲੇਰ ਸਿੰਘ ਡੋਡ ਦੀ ਅਗਵਾਈ ਵਿਚ ਪਰਵਿੰਦਰ ਸਿੰਘ ਝੋਟਾ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਮੋਮਬੱਤੀ ਮਾਰਚ ਕੀਤਾ ਗਿਆ। ਭਾਈ ਦਲੇਰ ਸਿੰਘ ਡੋਡ, ਜਗਜੀਵਨ ਸਿੰਘ ਹਰਦਿਆਲੇਆਣਾ, ਬਾਬਾ ਜਸਵਿੰਦਰ ਸਿੰਘ ਅਤੇ ਸਰਕਲ ਪ੍ਰਧਾਨ ਹਰਬੰਸ ਸਿੰਘ ਮਾਨੀ ਸਿੰਘ ਵਾਲਾ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਲੋਕਾਂ ਦੇ ਪੁੱਤਰਾਂ ਨੂੰ ਨਸ਼ੇ ਤੋਂ ਬਚਾਉਣ ਲਈ ਨਸ਼ੇ ਵਿਰੁੱਧ ਜੰਗ ਲੜਦਾ ਆਪ ਸ਼ਹੀਦੀ ਜਾਮ ਪੀ ਗਿਆ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਨਸ਼ਾ ਵੇਚਣ ਵਾਲੇ ਵਿਅਕਤੀ ਜਿਸ ’ਤੇ ਕਈ ਪਰਚੇ ਵੀ ਦਰਜ ਹਨ, ਨੂੰ ਮੈਡੀਕਲ ਲਾਇਸੈਂਸ ਅਤੇ ਅਸਲਾ ਲਾਇਸੈਂਸ ਕਿਸ ਦੀ ਸਿਫ਼ਾਰਸ਼ ’ਤੇ ਦਿੱਤਾ ਗਿਆ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਵੀ ਨਸ਼ਿਆਂ ਵਿਰੁੱਧ ਜੰਗ ਲੜ ਰਿਹਾ ਹੈ, ਪਰ ਸਰਕਾਰ ਵਲੋਂ ਇਸ ਦੇ ਵਰਕਰਾਂ ਨੂੰ ਹੀ ਉਲਟਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਪਰਚੇ ਦਰਜ ਕੀਤੇ ਜਾ ਰਹੇ ਹਨ। ਸਾਦਿਕ ਦੀਆਂ ਸੜਕਾਂ ’ਤੇ ਮੋਮਬੱਤੀ ਮਾਰਚ ਕਰਦਿਆਂ ਪੰਜਾਬ ਸਰਕਾਰ ਵਿਰੁੱਧ ਨਾਅਰੇ ਵੀ ਲਗਾਏ ਗਏ ਅਤੇ ਝੋਟੇ ਦੇ ਕਤਲ ਦੇ ਸਬੰਧ ’ਚ ਦੋਸ਼ੀ ਸਮੇਤ ਜੋ ਵੀ ਲੋਕ ਸ਼ਾਮਿਲ ਹਨ, ਉਨ੍ਹਾਂ ਨੂੰ ਸਾਹਮਣੇ ਲਿਆਕੇ ਸਖ਼ਤ ਸਜ਼ਾਵਾਂ ਦੀ ਮੰਗ ਕੀਤੀ ਗਈ। ਇਸ ਮਾਰਚ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਤੋਂ ਇਲਾਵਾ ਹੋਰ ਵੀ ਆਮ ਲੋਕ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਥੈਲੀਸੀਮੀਆ ਦੇ ਮਰੀਜ਼ ਦੀ ਮਦਦ ਲਈ ਤਿੰਨ ਸੇਵਾਦਾਰਾਂ ਨੇ ਕੀਤਾ ਖ਼ੂਨਦਾਨ ਅਗਲੀ ਖ਼ਬਰ ਸਬਜ਼ੀ ਮੰਡੀ ’ਚ ਰੇਹੜੀਆਂ ਵਾਲੇ ਬਿਨਾਂ ਰੋਕ ਟੋਕ ਲਗਾਉਂਦੇ ਹਨ ਸੜਕਾਂ ’ਤੇ ਰੇਹੜੀਆਂ
Ad Position 24