ਗਿੱਦੜਬਾਹਾ ਵਿਖੇ ਨਿੱਜੀ ਯਾਰਡ ’ਚ ਅਣ-ਅਧਿਕਾਰਤ ਝੋਨਾ ਪਾਏ ਜਾਣ ਦਾ ਮਾਮਲਾ ਆਇਆ ਸਾਹਮਣੇ
ਗਿੱਦੜਬਾਹਾ, 18 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਵਿਖੇ ਇਕ ਪ੍ਰਾਈਵੇਟ ਯਾਰਡ ਵਿਚੋਂ ਅਣ-ਅਧਿਕਾਰਤ ਤੌਰ ’ਤੇ ਮੌਜੂਦ ਝੋਨਾ ਪਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਗਿੱਦੜਬਾਹਾ ਦੇ ਏ.
ਪ
ਪ੍ਰਾਈਵੇਟ ਯਾਰਡ ਵਿਚ ਪਈਆਂ ਅਣ - ਅਧਿਕਾਰਤ ਝੋਨੇ ਦੀਆਂ ਢੇਰੀਆਂ ।
19-10-2026
ਗਿੱਦੜਬਾਹਾ, 18 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਵਿਖੇ ਇਕ ਪ੍ਰਾਈਵੇਟ ਯਾਰਡ ਵਿਚੋਂ ਅਣ-ਅਧਿਕਾਰਤ ਤੌਰ ’ਤੇ ਮੌਜੂਦ ਝੋਨਾ ਪਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਗਿੱਦੜਬਾਹਾ ਦੇ ਏ.ਐੱਫ਼.ਐੱਸ.ਓ. ਰੁਪਿੰਦਰ ਸਿੰਘ ਵਲੋਂ ਡੀ.ਐੱਫ਼.ਐੱਸ.ਸੀ. ਸ੍ਰੀ ਮੁਕਤਸਰ ਸਾਹਿਬ ਨੂੰ ਪੱਤਰ ਜਾਰੀ ਕਰਕੇ ਦੱਸਿਆ ਕਿ ਸਕੱਤਰ ਮਾਰਕਿਟ ਕਮੇਟੀ ਗਿੱਦੜਬਾਹਾ ਵਲੋਂ ਮੈਸ. ਅਸ਼ੋਕ ਕੁਮਾਰ ਐਂਡ ਸੰਨਜ਼ ਪ੍ਰਾਈਵੇਟ ਯਾਰਡ ਮਧੀਰ ਰੋਡ ਗਿੱਦੜਬਾਹਾ ਦੀ ਰਿਪੋਰਟ ਕਰਨ ਲਈ ਕਿਹਾ ਗਿਆ ਸੀ ਕਿ ਜਦੋਂ ਉਹ ਉਕਤ ਮੈਸ. ਅਸ਼ੋਕ ਕੁਮਾਰ ਐਂਡ ਸੰਨਜ਼ ਪ੍ਰਾਈਵੇਟ ਯਾਰਡ ਵਿਖੇ ਪੁੱਜੇ ਤਾਂ ਪਾਇਆ ਕਿ ਉਕਤ ਯਾਰਡ ਵਿਚ ਪਹਿਲਾਂ ਤੋਂ ਹੀ ਅਣ-ਅਧਿਕਾਰਤ ਤੌਰ ’ਤੇ ਖੁੱਲ੍ਹਾ ਝੋਨਾ (ਕਰੀਬ 10 ਢੇਰੀਆਂ) ਅਤੇ 500 ਗੱਟਿਆਂ ਵਿਚ ਭਰਿਆ ਝੋਨਾ ਪਾਇਆ ਗਿਆ, ਜਿਸ ਸੰਬੰਧੀ ਵਿਭਾਗ ਵਲੋਂ ਵੀਡੀਓਗ੍ਰਾਫ਼ੀ ਵੀ ਕੀਤੀ ਗਈ। ਇਹ ਅਣ-ਅਧਿਕਾਰਤ ਤੌਰ ’ਤੇ ਮਿਲਿਆ ਝੋਨਾ ਮੈਸ. ਰਿੱਧੀ ਸਿੱਧੀ ਰਾਈਸ ਐਂਡ ਜਨਰਲ ਮਿੱਲਜ ਮਧੀਰ ਰੋਡ ਗਿੱਦੜਬਾਹਾ ਜੋ ਕਿ ਮਾਰਕਫੈੱਡ ਗਿੱਦੜਬਾਹਾ ਨੂੰ ਅਲਾਟ ਹੈ, ਦੇ ਬਾਰਦਾਨੇ ਵਿਚ ਭਰਿਆ ਹੋਇਆ ਸੀ, ਜਿਸ ਨੂੰ ਮੈਸ. ਰਿੱਧੀ ਸਿੱਧੀ ਰਾਈਸ ਮਿੱਲਜ਼ ਵਲੋਂ ਗੇਟਪਾਸ ਕੱਟ ਕੇ ਉਕਤ ਪ੍ਰਾਈਵੇਟ ਯਾਰਡ ਵਿਖੇ ਭੇਜਿਆ ਗਿਆ ਹੈ। ਉਕਤ ਮਾਮਲੇ ਵਿਚ ਮੁੱਢਲੀ ਜਾਂਚ ਤੋਂ ਇਹ ਪਾਇਆ ਗਿਆ ਹੈ ਕਿ ਉਕਤ ਅਸ਼ੋਕ ਕੁਮਾਰ ਐਂਡ ਸੰਨਜ਼ ਪ੍ਰਾਈਵੇਟ ਯਾਰਡ ਅਤੇ ਰਿੱਧੀ ਸਿੱਧੀ ਰਾਈਸ ਮਿੱਲਜ਼ ਦੋਵਾਂ ਵਲੋਂ ਮਿਲੀਭੁਗਤ ਨਾਲ ਅਣ-ਅਧਿਕਾਰਤ ਝੋਨਾ ਭਰਿਆ ਗਿਆ ਹੈ, ਜਿਸ ਨਾਲ ਸਰਕਾਰ ਦਾ ਵਿੱਤੀ ਨੁਕਸਾਨ ਹੋਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਏ.ਐੱਫ਼.ਐੱਸ.ਓ. ਰੁਪਿੰਦਰ ਸਿੰਘ ਨੇ ਦੱਸਿਆ ਕਿ ਸਕੱਤਰ ਮਾਰਕਿਟ ਕਮੇਟੀ ਗਿੱਦੜਬਾਹਾ ਵਲੋਂ ਪ੍ਰਾਈਵੇਟ ਤੌਰ ’ਤੇ ਯਾਰਡ ਅਲਾਟਮੈਂਟ ਲਈ 10 ਅਰਜੀਆਂ ਆਈਆਂ ਸਨ ਅਤੇ ਉਨ੍ਹਾਂ ਵਲੋਂ ਉਕਤ 10 ਯਾਰਡਾਂ ਦੀ ਜਾਂਚ ਉਪਰੰਤ ਸਾਰੇ ਯਾਰਡ ਪਾਸ ਕਰ ਦਿੱਤੇ ਸਨ ਅਤੇ ਇਸ ਤੋਂ ਬੀਤੇ ਦਿਨ ਮਾਰਕਿਟ ਕਮੇਟੀ ਵਲੋਂ 4 ਹੋਰ ਪ੍ਰਾਈਵੇਟ ਯਾਰਡਾਂ ਸੰਬੰਧੀ ਰਿਪੋਰਟ ਕਰਨ ਲਈ ਕਿਹਾ ਗਿਆ ਸੀ, ਜਿਸ ’ਤੇ ਉਕਤ 4 ਯਾਰਡਾਂ ਦੇ ਮਾਣਕ ਚੈਕ ਕਰਨ ਲਈ ਜਦੋਂ ਉਨ੍ਹਾਂ ਉਕਤ ਯਾਰਡਾਂ ਵਿਚ ਨਿੱਜੀ ਤੌਰ ’ਤੇ ਦੌਰਾ ਕੀਤਾ, ਤਾਂ ਪਾਇਆ ਕਿ ਉਕਤ ਅਸ਼ੋਕ ਕੁਮਾਰ ਐਂਡ ਸੰਨਜ਼ ਪ੍ਰਾਈਵੇਟ ਯਾਰਡ ਵਿਚ ਪਹਿਲਾਂ ਹੀ ਅਣ-ਅਧਿਕਾਰਤ ਤੌਰ ਤੇ 10 ਢੇਰੀਆਂ ਝੋਨੇ ਤੋਂ ਇਲਾਵਾ 500 ਗੱਟੇ ਝੋਨਾ ਭਰਿਆ ਹੋਣਾ ਪਾਇਆ ਗਿਆ, ਜਿਸ ਸੰਬੰਧੀ ਕਾਰਵਾਈ ਕਰਨ ਲਈ ਉਨ੍ਹਾਂ ਉਚ ਅਧਿਕਾਰੀਆਂ ਨੂੰ ਰਿਪੋਰਟ ਕਰ ਦਿੱਤੀ ਗਈ ਹੈ।