19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸਰਕਾਰੀ ਪ੍ਰਾਇਮਰੀ ਸਕੂਲ ਰੁਪਾਣਾ ਦੇ ਵਿਦਿਆਰਥੀ ਨੇ ਸੋਨ ਤਗ਼ਮਾ ਜਿੱਤਿਆ

ਰੁਪਾਣਾ, 18 ਅਕਤੂਬਰ (ਜਗਜੀਤ ਸਿੰਘ)-ਬਲਾਕ ਮੁਕਤਸਰ-2 ਦੀਆਂ ਬਲਾਕ ਪੱਧਰੀ ਖੇਡਾਂ ਸਰਕਾਰੀ ਸਕੂਲ ਖੁੰਡੇ ਹਲਾਲ ਵਿਖੇ ਹੋਈਆਂ। ਇਨ੍ਹਾਂ ਮੁਕਾਬਲਿਆਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਰੁਪਾਣਾ (ਖੂਹ ਵਾਲਾ ਸਕੂਲ) ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਜਸਕਰਨ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰੁਪਾਣਾ ਨੇ ਕੁਸ਼ਤੀ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਸੋਨ ਤਗ਼ਮਾ ਜਿੱਤਿਆ।

Ad Position 21
No active advertisement
ਅਜੀਤ ਡੈਸਕ 19-10-2026
ਰੁਪਾਣਾ, 18 ਅਕਤੂਬਰ (ਜਗਜੀਤ ਸਿੰਘ)-ਬਲਾਕ ਮੁਕਤਸਰ-2 ਦੀਆਂ ਬਲਾਕ ਪੱਧਰੀ ਖੇਡਾਂ ਸਰਕਾਰੀ ਸਕੂਲ ਖੁੰਡੇ ਹਲਾਲ ਵਿਖੇ ਹੋਈਆਂ। ਇਨ੍ਹਾਂ ਮੁਕਾਬਲਿਆਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਰੁਪਾਣਾ (ਖੂਹ ਵਾਲਾ ਸਕੂਲ) ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਜਸਕਰਨ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰੁਪਾਣਾ ਨੇ ਕੁਸ਼ਤੀ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਸੋਨ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਲੰਮੀ ਛਾਲ ਵਿਚ ਦੂਜਾ ਸਥਾਨ ਹਾਸਿਲ ਕੀਤਾ। ਅਧਿਆਪਕ ਜਪਿੰਦਰ ਸਿੰਘ ਨੇ ਦੱਸਿਆ ਕਿ ਇਹ ਵਿਦਿਆਰਥੀ ਹੁਣ ਅੱਗੇ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਭਾਗ ਲਵੇਗਾ। ਇਸ ਮੌਕੇ ਸਰਪੰਚ ਰਵਿੰਦਰ ਸਿੰਘ ਹੁੰਦਲ, ਅਜੈਬ ਸਿੰਘ ਬਲਾਕ ਸੰਮਤੀ ਮੈਂਬਰ, ਜਵੰਦ ਸਿੰਘ ਖੋਸਾ, ਰਣਧੀਰ ਸਿੰਘ ਮੈਂਬਰ ਪੰਚਾਇਤ, ਸੀ.ਐਚ.ਟੀ. ਕਿਰਨ ਬਾਲਾ, ਜਮਾਤ ਇੰਚਾਰਜ ਵੀਨਾ ਰਾਣੀ, ਜਪਿੰਦਰ ਸਿੰਘ, ਇਕਬਾਲ ਸਿੰਘ (ਵਿੱਕੀ ਰੁਪਾਣਾ) ਨੇ ਜੇਤੂ ਵਿਦਿਆਰਥੀ ਅਤੇ ਉਸ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸਮਾਰਟ ਮਾਰਨਿੰਗ ਵਾਕ ਗਰੁੱਪ ਵਲੋਂ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਗੁਰਪਿੰਦਰ ਸ਼ੈਲੀ ਦਾ ਸਨਮਾਨ ਅਗਲੀ ਖ਼ਬਰ ਗਿੱਦੜਬਾਹਾ ਵਿਖੇ ਨਿੱਜੀ ਯਾਰਡ ’ਚ ਅਣ-ਅਧਿਕਾਰਤ ਝੋਨਾ ਪਾਏ ਜਾਣ ਦਾ ਮਾਮਲਾ ਆਇਆ ਸਾਹਮਣੇ
Ad Position 24