ਐਸ.ਬੀ.ਆਰ.ਐਸ. ਕਾਲਜ ਘੁੱਦੂਵਾਲਾ ਵਿਖੇ ਸੰਵਿਧਾਨ ਦਿਵਸ ਮਨਾਇਆ
ਸਰਕਾਰੀ ਸਕੂਲ (ਲੜਕੇ) ਵਿਖੇ ਬਲਾਕ ਪੱਧਰੀ ਵਿਸ਼ਾ ਮੇਲਾ ਕਰਵਾਇਆ
ਮਲੋਟ , 26 ਨਵੰਬਰ ( ਪਾਟਿਲ )- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ( ਲੜਕੇ ) ਮਲੋਟ ਵਿਖੇ ਦੋ ਰੋਜ਼ਾ ਬਲਾਕ ਪੱਧਰੀ ਵਿਸ਼ਾ ਮੇਲੇ ਕਰਵਾਇਆ ਗਿਆ । ਇਹ ਸਮਾਗਮ ਪ੍ਰਿੰਸੀਪਲ ਇੰਚਾਰਜ ਹਰਜੀਤ ਸਿੰਘ ਅਤੇ ਵੀਨਾ ਜੈਨ ਦੀ ਅਗਵਾਈ ਹੇਠ ਨੇਪਰੇ ਚੜ੍ਹਿਆ ।
ਮਲੋਟ , 26 ਨਵੰਬਰ ( ਪਾਟਿਲ )- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ( ਲੜਕੇ ) ਮਲੋਟ ਵਿਖੇ ਦੋ ਰੋਜ਼ਾ ਬਲਾਕ ਪੱਧਰੀ ਵਿਸ਼ਾ ਮੇਲੇ ਕਰਵਾਇਆ ਗਿਆ । ਇਹ ਸਮਾਗਮ ਪ੍ਰਿੰਸੀਪਲ ਇੰਚਾਰਜ ਹਰਜੀਤ ਸਿੰਘ ਅਤੇ ਵੀਨਾ ਜੈਨ ਦੀ ਅਗਵਾਈ ਹੇਠ ਨੇਪਰੇ ਚੜ੍ਹਿਆ । ਇਸ ਮੇਲੇ ਵਿਚ ਬਲਾਕ ਦੇ 21 ਵੱਖ - ਵੱਖ ਸਕੂਲਾਂ ਦੇ ਲਗਪਗ 200 ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ । ਸਮਾਗਮ ਵਿਚ ਗੁਰਬਿੰਦਰਪਾਲ ਸਿੰਘ ( ਪ੍ਰਿੰਸੀਪਲ ਪੀ . ਐਮ . ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ( ਕੰਨਿਆ ) ਮਲੋਟ ) ਅਤੇ ਜੱਜਮੈਂਟ ਪੈਨਲ ਦੇ ਮੈਂਬਰਾਂ ਨੇ ਵਿਸ਼ੇਸ਼ ਤੌਰ ’ ਤੇ ਸ਼ਿਰਕਤ ਕੀਤੀ । ਮੁੱਖ ਮਹਿਮਾਨ ਤੇ ਜੱਜਮੈਂਟ ਪੈਨਲ ਵਲੋਂ ਵਿਦਿਆਰਥੀਆਂ ਦੁਆਰਾ ਤਿਆਰ ਕੀਤੇ ਮਾਡਲਾਂ ਦਾ ਬਾਰੀਕੀ ਨਾਲ ਨਿਰੀਖਣ ਤੇ ਮੁਲਾਂਕਣ ਕੀਤਾ ਗਿਆ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ ਗਈ । ਇਸ ਵਿਸ਼ਾ ਮੇਲੇ ਵਿਚ ਮੇਜ਼ਬਾਨ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 3 ਇਨਾਮ ਆਪਣੇ ਨਾਂਅ ਕੀਤੇ । ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਇਨ੍ਹਾਂ ਮਾਡਲਾਂ ਦੀ ਤਿਆਰੀ ਵਿਚ ਅਰਥ - ਸ਼ਾਸਤਰ ਲੈਕਚਰਾਰ ਮਨਪ੍ਰੀਤ ਕੌਰ , ਕਾਮਰਸ ਲੈਕਚਰਾਰ ਸੀਮਾ ਤਨੇਜਾ , ਸਾਇੰਸ ਮਿਸਟ੍ਰੈੱਸ ਅਨੂ ਕੁੱਕੜ ਅਤੇ ਸਮਾਜਿਕ ਸਿੱਖਿਆ ਮਿਸਟ੍ਰੈੱਸ ਸ਼ਵੇਤਾ ਮੋਂਗਾ ਦਾ ਵਿਸ਼ੇਸ਼ ਯੋਗਦਾਨ ਰਿਹਾ । ਮੇਲੇ ਦੇ ਸਫ਼ਲ ਸੰਚਾਲਨ ਲਈ ਪ੍ਰਬੰਧਕੀ ਟੀਮ ਵਿਚ ਸ਼ਾਮਿਲ ਕੈਮਿਸਟਰੀ ਲੈਕਚਰਾਰ ਸ਼ਿਵਰਾਜ ਸਿੰਘ , ਅੰਗਰੇਜ਼ੀ ਲੈਕਚਰਾਰ ਰਾਜ ਕੁਮਾਰ , ਵੋਕੇਸ਼ਨਲ ਲੈਕਚਰਾਰ ਕੰਚਨ ਰਾਣੀ , ਬਾਇਓਲੋਜੀ ਲੈਕਚਰਾਰ ਵਿਕਰਮਜੀਤ ਸਿੰਘ , ਨੋਡਲ ਅਫ਼ਸਰ ਜੋਤੀ ਕਿਰਨ ( ਹਿੰਦੀ ਲੈਕਚਰਾਰ ) ਅਤੇ ਨਵਨੀਤ ਕੌਰ ਨੇ ਅਹਿਮ ਭੂਮਿਕਾ ਨਿਭਾਈ । ਸਮੂਹ ਭਾਗੀਦਾਰਾਂ ਤੇ ਜ਼ਿਲ੍ਹਾ ਪੱਧਰੀ ਨਿਰੀਖਣ ਟੀਮਾਂ ਵਲੋਂ ਇਸ ਸੁਚੱਜੇ ਤੇ ਅਨੁਸ਼ਾਸਿਤ ਪ੍ਰਬੰਧ ਦੀ ਪ੍ਰਸੰਸਾ ਕੀਤੀ ਗਈ । ਪ੍ਰਿੰਸੀਪਲ ਇੰਚਾਰਜ ਹਰਜੀਤ ਸਿੰਘ ਨੇ ਮੁੱਖ ਮਹਿਮਾਨ , ਜੱਜਮੈਂਟ ਪੈਨਲ , ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ।