ਸ੍ਰੀ ਮੁਕਤਸਰ ਸਾਹਿਬ ਸ਼ਹਿਰ ’ਚ ਵਾਟਰ ਸਪਲਾਈ ਰੈਗੂਲਰ ਕਰਨ ਦੀ ਮੰਗ
ਸ੍ਰੀ ਮੁਕਤਸਰ ਸਾਹਿਬ , 26 ਨਵੰਬਰ ( ਹਰਮਹਿੰਦਰ ਪਾਲ )- ਨੈਸ਼ਨਲ ਕੰਜਿਊਮਰ ਅਵੇਅਰਨੈਸ ਗਰੁੱਪ ( ਰਜਿ .) ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਗਗਨਦੀਪ ਗੋਇਲ ਅਤੇ ਦੂਜੇ ਸਾਰੇ ਕਾਰਜਕਾਰੀ ਮੈਂਬਰਾਂ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੇ ਧਿਆਨ ਵਿਚ ਲਿਆਂਦਾ ਹੈ ਕਿ ਕੋਟਕਪੂਰਾ ਰੋਡ ਗਲੀ ਨੰਬਰ 9 ਵਿਚ ਹਰ ਰੋਜ਼ ਵਾਟਰ ਵਰਕਸ ਦੀ ਵਾਟਰ ਸਪਲਾਈ ਨਹੀਂ ਆ ਰਹੀ , ਜਿਸ ਕਾਰਨ ਸ਼ਹਿਰ ਵਾਸੀ ਕਾਫ਼ੀ ਪ੍ਰੇਸ਼ਾਨ ਹਨ ।
ਸ੍ਰੀ ਮੁਕਤਸਰ ਸਾਹਿਬ , 26 ਨਵੰਬਰ ( ਹਰਮਹਿੰਦਰ ਪਾਲ )- ਨੈਸ਼ਨਲ ਕੰਜਿਊਮਰ ਅਵੇਅਰਨੈਸ ਗਰੁੱਪ ( ਰਜਿ .) ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਗਗਨਦੀਪ ਗੋਇਲ ਅਤੇ ਦੂਜੇ ਸਾਰੇ ਕਾਰਜਕਾਰੀ ਮੈਂਬਰਾਂ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੇ ਧਿਆਨ ਵਿਚ ਲਿਆਂਦਾ ਹੈ ਕਿ ਕੋਟਕਪੂਰਾ ਰੋਡ ਗਲੀ ਨੰਬਰ 9 ਵਿਚ ਹਰ ਰੋਜ਼ ਵਾਟਰ ਵਰਕਸ ਦੀ ਵਾਟਰ ਸਪਲਾਈ ਨਹੀਂ ਆ ਰਹੀ , ਜਿਸ ਕਾਰਨ ਸ਼ਹਿਰ ਵਾਸੀ ਕਾਫ਼ੀ ਪ੍ਰੇਸ਼ਾਨ ਹਨ । ਇਸ ਤਰ੍ਹਾਂ ਹੀ ਬੀੜ ਸਰਕਾਰ ਸੜਕ ’ ਤੇ ਵੀ ਵਾਟਰ ਸਪਲਾਈ ਸ਼ਾਮ ਨੂੰ ਕੁਝ ਸਮੇਂ ਹੀ ਚੱਲਦੀ ਹੈ , ਜੋ ਕਿ ਨਾ ਕਾਫ਼ੀ ਹੈ । ਵਾਟਰ ਵਰਕਸ ਵਿਚ ਸਰਹਿੰਦ ਫੀਡਰ ਨਹਿਰ ਤੋਂ ਸਿੱਧੀ ਪਾਇਪ ਲਾਈਨ ਰਾਹੀਂ ਵਾਟਰ ਟੈਂਕ ਤੱਕ ਪਾਣੀ ਪਹੁੰਚਦਾ ਹੈ ਤਾਂ ਫ਼ਿਰ ਪਾਣੀ ਦੀ ਸਪਲਾਈ ਘੱਟ ਕਿਉਂ ਹੈ । ਕਾਰਜਕਾਰੀ ਇੰਜੀਨੀਅਰ ਜਨ ਸਿਹਤ ਸ਼ਹਿਰੀ ਅਤੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਗਈ ਕਿ ਪਾਣੀ ਦੀ ਪੂਰੀ ਸਪਲਾਈ ਦਿੱਤੀ ਜਾਵੇ , ਜਦੋਂ ਕਿ ਨਿਯਮਾਂ ਅਨੁਸਾਰ ਇਹ ਸ਼ਹਿਰ ਦੇ ਵਾਸੀ 24 ਘੰਟੇ ਵਾਟਰ ਸਪਲਾਈ ਦੇ ਹੱਕਦਾਰ ਹਨ ।