26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਨਸ਼ੇ ਦੇ ਆਦੀ ਪੁੱਤ ਵਲੋਂ ਗੋਲੀ ਮਾਰ ਕੇ ਪਿਉ ਦੀ ਹੱਤਿਆ

ਮੋਗਾ, 26 ਨਵੰਬਰ (ਗੁਰਤੇਜ ਸਿੰਘ ਬੱਬੀ)-ਬੀਤੀ ਰਾਤ ਸਥਾਨਕ ਸ਼ਹਿਰ ਮੋਗਾ ਦੀ ਬਸਤੀ ਗੋਬਿੰਦਗੜ੍ਹ ਦੀ ਤਾਂਗਿਆਂ ਵਾਲੀ ਗਲੀ ਵਿਚ ਇਕ ਨਸ਼ੇੜੀ ਪੁੱਤ ਨੇ ਆਪਣੇ 70 ਸਾਲਾ ਪਿਉ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਮੁਤਾਬਿਕ ਮ੍ਰਿਤਕ ਕੁਲਦੀਪ ਸਿੰਘ ਆਪਣੀ ਪਤਨੀ ਸੁਰਿੰਦਰ ਕੌਰ ਨਾਲ ਘਰ ਵਿਚ ਇਕੱਲੇ ਰਹਿੰਦੇ ਸਨ ਤੇ ਉਨ੍ਹਾਂ ਦੀਆਂ ਚਾਰ ਬੇਟੀਆਂ ਵਿਆਹੀਆਂ ਹੋਈਆਂ ਸਨ ਤੇ ਉਨ੍ਹਾਂ ਦਾ ਇਕ ਹੀ ਪੁੱਤਰ ਹੈਪੀ ਸਿੰਘ ਸੀ ਜੋ ਨਸ਼ੇ ਦਾ ਆਦੀ ਹੋਣ ਕਰਕੇ ਬਾਹਰ ਹੀ ਰਹਿੰਦਾ ਸੀ ਅਤੇ ਮਾਂ ਬਾਪ ਨੇ ਉਸ ਨੂੰ ਬੇਦਖ਼ਲ ਕੀਤਾ ਹੋਇਆ ਸੀ ਅਤੇ ਉਹ ਜਦ ਵੀ ਘਰ ਆਉਂਦਾ ਤਾਂ ਉਹ ਆਪਣੇ ਬਾਪ ਕੋਲੋਂ ਧੱਕੇ ਨਾਲ ਪੈਸੇ ਮੰਗਦਾ ਸੀ ਅਤੇ ਘਰ ਦੀ ਜਾਇਦਾਦ ਨੂੰ ਲੈ ਕੇ ਵੀ ਰੰਜਸ਼ ਰੱਖਦਾ ਸੀ।

Ad Position 21
No active advertisement
ਅਜੀਤ ਡੈਸਕ 27-11-2026
ਮੋਗਾ, 26 ਨਵੰਬਰ (ਗੁਰਤੇਜ ਸਿੰਘ ਬੱਬੀ)-ਬੀਤੀ ਰਾਤ ਸਥਾਨਕ ਸ਼ਹਿਰ ਮੋਗਾ ਦੀ ਬਸਤੀ ਗੋਬਿੰਦਗੜ੍ਹ ਦੀ ਤਾਂਗਿਆਂ ਵਾਲੀ ਗਲੀ ਵਿਚ ਇਕ ਨਸ਼ੇੜੀ ਪੁੱਤ ਨੇ ਆਪਣੇ 70 ਸਾਲਾ ਪਿਉ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਮੁਤਾਬਿਕ ਮ੍ਰਿਤਕ ਕੁਲਦੀਪ ਸਿੰਘ ਆਪਣੀ ਪਤਨੀ ਸੁਰਿੰਦਰ ਕੌਰ ਨਾਲ ਘਰ ਵਿਚ ਇਕੱਲੇ ਰਹਿੰਦੇ ਸਨ ਤੇ ਉਨ੍ਹਾਂ ਦੀਆਂ ਚਾਰ ਬੇਟੀਆਂ ਵਿਆਹੀਆਂ ਹੋਈਆਂ ਸਨ ਤੇ ਉਨ੍ਹਾਂ ਦਾ ਇਕ ਹੀ ਪੁੱਤਰ ਹੈਪੀ ਸਿੰਘ ਸੀ ਜੋ ਨਸ਼ੇ ਦਾ ਆਦੀ ਹੋਣ ਕਰਕੇ ਬਾਹਰ ਹੀ ਰਹਿੰਦਾ ਸੀ ਅਤੇ ਮਾਂ ਬਾਪ ਨੇ ਉਸ ਨੂੰ ਬੇਦਖ਼ਲ ਕੀਤਾ ਹੋਇਆ ਸੀ ਅਤੇ ਉਹ ਜਦ ਵੀ ਘਰ ਆਉਂਦਾ ਤਾਂ ਉਹ ਆਪਣੇ ਬਾਪ ਕੋਲੋਂ ਧੱਕੇ ਨਾਲ ਪੈਸੇ ਮੰਗਦਾ ਸੀ ਅਤੇ ਘਰ ਦੀ ਜਾਇਦਾਦ ਨੂੰ ਲੈ ਕੇ ਵੀ ਰੰਜਸ਼ ਰੱਖਦਾ ਸੀ। ਬੀਤੀ ਰਾਤ ਉਸ ਨੇ ਆਪਣੇ ਬਾਪ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਸ ਦੀ ਪਤਨੀ ਨੂੰ ਸਵੇਰੇ ਤੜਕਸਾਰ ਪਤਾ ਲੱਗਾ ਜਦੋਂ ਉਸ ਦਾ ਪਤੀ ਕੁਲਦੀਪ ਸਿੰਘ ਖੂਨ ਨਾਲ ਲੱਥਪੱਥ ਪਿਆ ਸੀ ਅਤੇ ਘਟਨਾ ਨੂੰ ਅੰਜਾਮ ਦੇ ਕੇ ਪੁੱਤ ਹੈਪੀ ਸਿੰਘ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐਸ.ਪੀ. ਸਿਟੀ ਗੁਰਪ੍ਰੀਤ ਸਿੰਘ ਸਰਾਂ ਅਤੇ ਥਾਣਾ ਸਿਟੀ ਦੇ ਮੁੱਖ ਅਫ਼ਸਰ ਇੰਸਪੈਕਟਰ ਸਰਦਾਰਾ ਸਿੰਘ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਨੇ ਘਟਨਾ ਸਥਿਤੀ ਦਾ ਜਾਇਜ਼ਾ ਲਿਆ। ਦੋਸ਼ੀ ਹੈਪੀ ਸਿੰਘ ਖ਼ਿਲਾਫ਼ ਥਾਣਾ ਸਿਟੀ ਮੋਗਾ ਵਿਚ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਮਲਿਕਅਰਜੁਨ ਖਡ਼ਗੇ ਮਾਮਲੇ ਨੂੰ ਲੈ ਕੇ ਹਾਈ ਕੋਰਟ ’ਚ ਸੁਣਵਾਈ ਹੁਣ 30 ਮਾਰਚ ਨੂੰ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਸ਼ਹਿਰ ’ਚ ਵਾਟਰ ਸਪਲਾਈ ਰੈਗੂਲਰ ਕਰਨ ਦੀ ਮੰਗ
Ad Position 24