26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਗਿੱਦੜਬਾਹਾ ਪਿੰਡ ਅੱਧੀ ਸਦੀ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਰੇਲਵੇ ਪਟੜੀ ਨੇ ਦੋ ਹਿੱਸਿਆਂ ਵਿਚ ਵੰਡਿਆ ਪਿੰਡ ਤੇ ਸ਼ਹਿਰ

ਗਿੱਦੜਬਾਹਾ, 26 ਨਵੰਬਰ (ਸ਼ਿਵਰਾਜ ਸਿੰਘ ਬਰਾੜ)- ਦੇਸ਼ ਦੀ ਆਜ਼ਾਦੀ ਦੇ ਅੱਧੀ ਸਦੀ ਤੋਂ ਵੀ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਗਿੱਦੜਬਾਹਾ ਪਿੰਡ ਵਾਸੀ ਅਜੇ ਵੀ ਮੁਢਲੀਆਂ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ। ਸਮੇਂ-ਸਮੇਂ ਦੇ ਸਿਆਸੀ ਆਗੂ ਗਿੱਦੜਬਾਹਾ ਦੇ ਵਿਕਾਸ ਕਰਵਾਉਣ ਦੀ ਫੋਕੀ ਸ਼ੌਹਰਤ ਲੈਣ ਲਈ ਸੋਸ਼ਲ ਮੀਡੀਆ ’ਤੇ ਫ਼ੋਟੋਆਂ ਪਾਉਣ ਤੱਕ ਸੀਮਤ ਹਨ।

Ad Position 21
No active advertisement
ਅਜੀਤ ਡੈਸਕ 27-11-2026
ਗਿੱਦੜਬਾਹਾ, 26 ਨਵੰਬਰ (ਸ਼ਿਵਰਾਜ ਸਿੰਘ ਬਰਾੜ)- ਦੇਸ਼ ਦੀ ਆਜ਼ਾਦੀ ਦੇ ਅੱਧੀ ਸਦੀ ਤੋਂ ਵੀ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਗਿੱਦੜਬਾਹਾ ਪਿੰਡ ਵਾਸੀ ਅਜੇ ਵੀ ਮੁਢਲੀਆਂ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ। ਸਮੇਂ-ਸਮੇਂ ਦੇ ਸਿਆਸੀ ਆਗੂ ਗਿੱਦੜਬਾਹਾ ਦੇ ਵਿਕਾਸ ਕਰਵਾਉਣ ਦੀ ਫੋਕੀ ਸ਼ੌਹਰਤ ਲੈਣ ਲਈ ਸੋਸ਼ਲ ਮੀਡੀਆ ’ਤੇ ਫ਼ੋਟੋਆਂ ਪਾਉਣ ਤੱਕ ਸੀਮਤ ਹਨ। ਜ਼ਿਕਰਯੋਗ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਗਿੱਦੜਬਾਹਾ ਪਿੰਡ ਵਿਚ ਹੀ ਇਕਮਾਤਰ ਛੋਟੀ ਮੰਡੀ ਸੀ। ਇੱਥੋਂ ਰੂੰ, ਭੇਡਾਂ ਦੀ ਉੱਨ, ਕਸ਼ਮੀਰੀ ਬੱਕਰੀਆਂ ਦੀ ਜੱਤ ਤੋਂ ਬਾਅਦ ਚਮੜੇ ਦਾ ਵਪਾਰ ਦੇਸ਼ ਭਰ ਵਿਚ ਮਸ਼ਹੂਰ ਸੀ ਅਤੇ ਊਠਾਂ ਰਾਹੀਂ ਲਾਹੌਰ ਵਿਚ ਰੂੰ ਭੇਜੀ ਜਾਂਦੀ ਸੀ। 1909 ਨੂੰ ਗਿੱਦੜਬਾਹਾ ਸ਼ਹਿਰ ਦੀ ਸਥਾਪਨਾ ਉਪਰੰਤ ਅੰਗਰੇਜ਼ ਸਰਕਾਰ ਵਲੋਂ ਵਿਛਾਈ ਰੇਲਵੇ ਪਟੜੀ ਨੇ ਪਿੰਡ ਤੇ ਸ਼ਹਿਰ ਨੂੰ ਦੋ ਹਿੱਸਿਆਂ ਵਿਚ ਅਜਿਹਾ ਵੰਡਿਆ ਕਿ ਪਿੰਡ ਦੇ ਵਿਕਾਸ ਨੂੰ ਬਰੇਕਾਂ ਲੱਗ ਗਈਆਂ। ਸੇਵਾ ਮੁਕਤ ਬੀ.ਡੀ.ਪੀ.ਓ. ਜਸਵੰਤ ਚੌਧਰੀ ਦਾ ਕਹਿਣਾ ਸੀ ਕਿ ਪਿੰਡ ਵਿਚ ਸੀਨੀਅਰ ਸੈਕੰਡਰੀ ਸਕੂਲ, ਡਾਕਘਰ, ਬੈਂਕ , ਏ.ਟੀ.ਐਮ., ਜਲਘਰ, ਬਜ਼ੁਰਗਾਂ ਅਤੇ ਆਮ ਲੋਕਾਂ ਲਈ ਕੋਈ ਪਾਰਕ, ਖੇਡ ਸਟੇਡੀਅਮ, ਲਾਇਬ੍ਰੇਰੀ ਤੇ ਪਸ਼ੂ ਹਸਪਤਾਲ ਅਤੇ ਰੇਲਵੇ ਅੰਡਰਬ੍ਰਿਜ ਨਹੀਂ ਹੈ। ਮਰਹੂਮ ਚੌਧਰੀ ਸ਼ਿਵ ਲਾਲ ਵਲੋਂ ਉਸ ਸਮੇਂ ਨਗਰ ਕੌਂਸਲ ਗਿੱਦੜਬਾਹਾ ਦੇ ਪ੍ਰਧਾਨ ਹੁੰਦਿਆਂ ਰੇਲਵੇ ਪਟੜੀ ਹੇਠੋਂ ਗਿੱਦੜਬਾਹਾ ਸ਼ਹਿਰ ਦੇ ਮੁੱਖ ਜਲਘਰ ਤੋਂ ਪਿੰਡ ਵਾਸੀਆਂ ਲਈ ਪਾਈਪ ਲਾਈਨ ਮਨਜ਼ੂਰ ਕਰਵਾ ਕੇ ਮੌਜੂਦਾ ਪੁਰਾਣੇ ਜਲਘਰ ਵਿਚ ਪਾਣੀ ਦੀ ਸਪਲਾਈ ਚਾਲੂ ਕਰਵਾਈ। ਆਬਾਦੀ ਅਨੁਸਾਰ ਪੀਣ ਲਈ ਪੂਰਾ ਪਾਣੀ ਨਹੀਂ ਮਿਲ ਰਿਹਾ ਅਤੇ ਕਈ ਮੁਹੱਲਿਆਂ ਵਿਚ ਸੀਵਰੇਜ ਮਿਲਾਵਟ ਵਾਲਾ ਪਾਣੀ ਆ ਰਿਹਾ ਹੈ। ਧਰਤੀ ਹੇਠਲਾ ਪਾਣੀ ਵੀ ਪੀਣ ਯੋਗ ਨਹੀਂ ਹੈ ਅਤੇ ਬਿਮਾਰੀਆਂ ਪੱਲੇ ਪੈ ਰਹੀਆਂ ਹਨ। ਵਿਭਾਗ ਵਲੋਂ ਇਕ ਨਵੀਂ ਟੈਂਕੀ ਤਾਂ ਬਣਾ ਦਿੱਤੀ, ਪ੍ਰੰਤੂ ਜਲਘਰ ਦਾ ਭਾਂਡਾ ਪੁਰਾਣਾ ਹੀ ਹੈ। ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਹਾਲ ਮਾੜਾ ਹੋਣ ਕਰਕੇ 10 ਨੰਬਰ ਵਾਰਡ ਦੀ ਹਾਲਤ ਬਦਤਰ ਰਹਿੰਦੀ ਹੈ। ਰੇਲਵੇ ਪਟੜੀ ਕਾਰਨ ਪਿੰਡ ਵਾਸੀਆਂ ਨੂੰ ਸ਼ਹਿਰ ਜਾਣ ਲਈ ਕੋਈ ਰਸਤਾ ਨਹੀਂ ਅਤੇ ਮੁਹੱਲਾ ਬੈਂਟਾਬਾਦ ਨੂੰ ਜਾਂਦੇ ਰਸਤੇ ’ਤੇ ਵਿਭਾਗ ਨੇ ਗਾਡਰ ਲਗਾ ਕੇ ਰਸਤਾ ਬੰਦ ਕਰ ਦਿੱਤਾ ਹੈ। ਅੱਧੇ-ਅੱਧੇ ਘੰਟੇ ਬਾਅਦ ਰੇਲ ਗੱਡੀਆਂ ਦੇ ਆਉਣ-ਜਾਣ ਦਾ ਸਮਾਂ ਹੋਣ ਕਰਕੇ ਪਿੰਡ ਵਾਸੀਆਂ ਲਈ ਸ਼ਹਿਰ ਜਾਣਾ ਔਖਾ ਹੋ ਜਾਂਦਾ ਹੈ। ਛੋਟੇ ਬੱਚਿਆਂ ਨੂੰ ਸਕੂਲ ਜਾਣ ਲਈ ਰੇਲਵੇ ਪਟੜੀ ਉਪਰੋਂ ਲੰਘਣ ਸਮੇਂ ਹਾਦਸੇ ਵਾਪਰਨ ਦਾ ਖ਼ਦਸ਼ਾ ਰਹਿੰਦਾ ਹੈ। ਐਮਰਜੈਂਸੀ ਮਰੀਜ਼ ਨੂੂੰ ਹਸਪਤਾਲ ਲਿਜਾਣ ਸਮੇਂ ਲੰਮਾ ਸਮਾਂ ਰੇਲਵੇ ਫਾਟਕ ਬੰਦ ਰਹਿਣ ਕਰਕੇ ਮਰੀਜ਼ ਦੀ ਸਿਹਤ ਦੇ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ। ਅਪਰਾਧਾਂ ਨੂੰ ਰੋਕਣ ਲਈ ਪਿੰਡ ਵਿਚ ਪੁਲਿਸ ਚੌਂਕੀ ਨਹੀ ਹੈ। ਸ੍ਰੀ ਚੌਧਰੀ ਸਮੇਤ ਪਿੰਡ ਵਾਸੀਆਂ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆਂ ਕਈ ਦਹਾਕੇ ਬੀਤ ਜਾਣ ’ਤੇ ਮੁਢਲੀਆਂ ਸਹੂਲਤਾਂ ਤੋਂ ਵਾਂਝੇ ਹਨ ਅਤੇ ਉਹ ਆਪਣੇ-ਆਪ ਨੂੰ ਸ਼ਹਿਰ ਨਾਲੋਂ ਕੱਟਿਆ ਸਮਝ ਰਹੇ ਹਨ। ਪਿਉਰੀ ਵਾਲੇ ਫਾਟਕ ਤੋਂ ਲੰਬੀ ਰੋਡ ਦੇ ਫਾਟਕ ਤੱਕ ਰੇਲਵੇ ਪਟੜੀ ਦੇ ਨਾਲ ਗੰਦਗੀ ਦੇ ਢੇਰਾਂ ਦੀ ਬਦਬੂ ਕਾਰਨ 12 ਨੰਬਰ ਵਾਰਡ ਤੇ ਬੈਂਟਾਬਾਦ ਵਾਸੀ ਦੁਖੀ ਹਨ। ਹਨੇਰੀਆਂ ਦੌਰਾਨ ਗੰਦਗੀ ਉਡ ਕੇ ਘਰਾਂ ਵਿਚ ਆ ਜਾਂਦੀ ਹੈ। ਸ੍ਰੀ ਚੌਧਰੀ ਸਮੇਤ ਸੂਝਵਾਨ ਪਿੰਡ ਵਸੀਆਂ ਦਾ ਕਹਿਣਾ ਸੀ ਕਿ ਵਿਧਾਨ ਸਭਾ ਚੋਣਾਂ ਸਿਰ ’ਤੇ ਹਨ ਅਤੇ ਪਿੰਡ ਵਾਸੀ ਉਮੀਦਵਾਰਾਂ ਨੂੰ ਸ਼ੀਸ਼ਾ ਦਿਖਾਉਣ ਲਈ ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਿੰਡ ਵਾਸੀਆਂ ਦੀ ਸਾਰ ਲੈਣੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਸੇਂਟ ਫ਼ਰੀਦ ਕਾਨਵੈਂਟ ਸਕੂਲ ਵਿਖੇ ਫੈਂਸੀ ਡਰੈੱਸ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਜ਼ਿਲ੍ਹੇ ਅੰਦਰ ਝੋਨੇ ਦੀ ਖਰੀਦ ਦਾ ਕੰਮ ਆਖਰੀ ਪੜਾਅ ’ਤੇ: ਡਿਪਟੀ ਕਮਿਸ਼ਨਰ
Ad Position 24