06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸ੍ਰੀ ਦੁਰਗਾ ਕੀਰਤਨ ਮੰਡਲ ਸ਼ਕਤੀ ਭਵਨ ਵਲੋਂ ਵਿਸ਼ਾਲ ਚੌਂਕੀ ਲਗਾਈ <br/>

Ad Position 21
No active advertisement
ਅਜੀਤ ਡੈਸਕ 03-01-2026
ਮਾਨਸਾ, 2 ਜਨਵਰੀ (ਮੋਹਿਤ ਬਾਂਸਲ)- ਸ੍ਰੀ ਦੁਰਗਾ ਕੀਰਤਨ ਮੰਡਲ ਸ਼ਕਤੀ ਭਵਨ ਵਲੋਂ ਮਹੰਤ ਵਿਜੇ ਕਮਲ ਅਤੇ ਪ੍ਰਧਾਨ ਸੁਖਪਾਲ ਬਾਂਸਲ ਦੀ ਰਹਿਨੁਮਾਈ ਹੇਠ ਵਿਸ਼ਾਲ ਚੌਂਕੀ ਸਵਾਮੀ ਭੁਵਨੇਸ਼ਵਰੀ ਦੇਵੀ ਦੇ ਆਸ਼ਰਮ ਸ੍ਰੀ ਗੀਤਾ ਭਵਨ ਕਟੜਾ ਵਿਖੇ ਲਗਾਈ ਗਈ | ਗਾਇਕਾ ਸੁਨੇਹਾ ਸੋਨੀ ਨੇ ਭਜਨਾਂ ਦਾ ਗੁਣਗਾਨ ਕਰ ਕੇ ਭਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ | ਪ੍ਰਵੀਨ ਟੋਨੀ ਸ਼ਰਮਾ ਤੇ ਕੇਸੀ ਸ਼ਰਮਾ ਵਲੋਂ ਗਾਏ ਭਜਨ ਵਿਅਕਤੀ ਨੂੰ ਸਿੱਧਾ ਪ੍ਰਮਾਤਮਾ ਨਾਲ ਜੁੜੇ ਹੋਣ ਦਾ ਅਹਿਸਾਸ ਕਰਵਾਉਂਦੇ ਰਹੇ | ਰਵੀ ਅਰੋੜਾ ਵਲੋਂ ਗੀਤਾ ਭਵਨ ਦੇ ਕੋਨੇ-ਕੋਨੇ ਨੂੰ ਬੜੀ ਹੀ ਸ਼ਰਧਾ ਨਾਲ ਸਜਾਵਟ ਕਰ ਕੇ ਵੱਖਰੀ ਦਿੱਖ ਦਿੱਤੀ ਗਈ | ਸਵਾਮੀ ਭੁਵਨੇਸ਼ਵਰੀ ਦੇਵੀ ਨੇ ਕਿਹਾ ਕਿ ਮਾਤਾ ਦੇ ਦਰਬਾਰ 'ਤੇ ਆ ਕੇ ਚੌਂਕੀ ਲਗਾਉਣਾ ਅਤੇ ਦਰਸ਼ਨ ਕਰਨਾ ਪਿਛਲੇ ਜਨਮਾਂ 'ਚ ਕੀਤੇ ਚੰਗੇ ਕਰਮਾਂ ਦਾ ਫਲ ਹੈ | ਇਸ ਥਾਂ 'ਤੇ ਪਿਛਲੇ 12 ਸਾਲਾਂ ਤੋਂ ਸ੍ਰੀ ਅਮਰਨਾਥ ਯਾਤਰਾ ਸੇਵਾ ਸੰਮਤੀ ਵਲੋਂ ਵਿਸ਼ਾਲ ਭੰਡਾਰਾ ਲਗਾਇਆ ਜਾਂਦਾ ਹੈ | ਇਸ ਮੌਕੇ ਮੁਕੇਸ਼ ਬਾਂਸਲ, ਅਨਿਲ ਸਿੰਗਲਾ, ਸੰਦੀਪ ਕੁਮਾਰ, ਗੋਰਵ ਬਜਾਜ, ਵਿਸ਼ਾਲ ਵਿੱਕੀ, ਬੰਟੀ ਕੁਮਾਰ, ਮੋਹਨ ਸੋਨੀ, ਪ੍ਰਦੀਪ ਸੋਨੀ, ਮਨੋਜ ਅਰੋੜਾ ਤੇ ਸੱਤਪਾਲ ਅਰੋੜਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤ ਹੋਏ ਅਧਿਕਾਰੀ ਹਰਪਾਲ ਸਿੰਘ ਸਿੱਧੂ ਦਾ ਮਾਰਕਫੈੱਡ ਬਰਾਂਚ ਬੁਢਲਾਡਾ ਵਿਖੇ ਸਨਮਾਨ <br/> ਅਗਲੀ ਖ਼ਬਰ ਪੱਤਰਕਾਰਾਂ ਅਤੇ ਸਮਾਜਿਕ ਕਾਰਕੁਨਾਂ 'ਤੇ ਮੁਕੱਦਮੇ ਦਰਜ ਕਰਨ ਦੀ ਨਿੰਦਾ
Ad Position 24