ਬੁਢਲਾਡਾ, 2 ਜਨਵਰੀ (ਸਵਰਨ ਸਿੰਘ ਰਾਹੀ)- ਮਾਰਕਫੈੱਡ ਬਰਾਂਚ ਬੁਢਲਾਡਾ ਦੇ ਸਟਾਫ਼ ਵਲੋਂ ਸੇਵਾ ਮੁਕਤ ਹੋਏ ਹਰਪਾਲ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਸਸਪਾਲੀ ਦਾ ਸਨਮਾਨ ਕੀਤਾ ਗਿਆ | ਸੰਬੋਧਨ ਕਰਦਿਆਂ ਜ਼ਿਲ੍ਹਾ ਮੈਨੇਜਰ ਮਨੀਸ਼ ਕੁਮਾਰ, ਗੁਰਬੰਤ ਸਿੰਘ, ਧਰਮਿੰਦਰ ਜਿੰਦਲ, ਅਮਨ ਬਾਂਸਲ, ਯੋਗੇਸ਼ ਕੁਮਾਰ ਮੈਨੇਜਰ ਸਰਦੂਲਗੜ੍ਹ, ਲਖਵਿੰਦਰ ਸਿੰਘ ਮੈਨੇਜਰ ਬਰੇਟਾ, ਗਗਨਦੀਪ ਸਿੰਘ ਮਾਨਸਾ, ਬਰਾਂਚ ਮੈਨੇਜਰ ਸਰਬਜੀਤ ਸਿੰਘ, ਇੰਸਪੈਕਟਰ ਰਵਿੰਦਰ ਸ਼ਰਮਾ ਨੇ ਹਰਪਾਲ ਸਿੰਘ ਵਲੋਂ ਮਾਰਕਫੈੱਡ 'ਚ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵਿਭਾਗ ਦੇ ਵੱਡੇ ਅਧਿਕਾਰੀ ਤੋਂ ਛੋਟੇ ਕਰਮਚਾਰੀ ਤੱਕ ਨਾਲ ਆਪਣੀ ਮੁਹੱਬਤ ਬਣਾਈ ਰੱਖੀ | ਇਸ ਮੌਕੇ ਸੁਖਦੇਵ ਸ਼ਰਮਾ ਭੀਖੀ, ਰਮੇਸ਼ ਕੁਮਾਰ, ਜਰਨੈਲ ਸਿੰਘ, ਸਰਪੰਚ ਗੁਰਜੰਟ ਸਿੰਘ ਚੋਟੀਆਂ, ਪੱਲੇਦਾਰ ਆਗੂ ਨਿਰਮਲ ਸਿੰਘ,ਰਣਜੀਤ ਸਿੰਘ ਆਦਿ ਹਾਜ਼ਰ ਸਨ |