24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਕਿਹਾ ਪੰਜਾਬ ਸਰਕਾਰ ਖ਼ੁਦ ਮੰਡੀਕਰਨ ਕਰੇ <br/> ਰਵਾਇਤੀ ਫ਼ਸਲਾਂ ਛੱਡ ਸਬਜ਼ੀਆਂ/ਫਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਮੰਡੀਕਰਨ ਨਾ ਹੋਣ ਕਰ ਕੇ ਪ੍ਰੇਸ਼ਾਨ

Ad Position 21
No active advertisement
ਪਿੰਡ ਭੈਣੀਬਾਘਾ ਵਿਖੇ ਸ਼ਿਮਲਾ ਮਿਰਚ ਦੇ ਖੇਤ 'ਚ ਗੁਡਾਈ ਕਰਦੇ ਹੋਏ ਕਿਸਾਨ | ਅਜੀਤ ਤਸਵੀਰ <br/> 07-01-2026
-ਬਲਵਿੰਦਰ ਸਿੰਘ ਧਾਲੀਵਾਲ-
ਮਾਨਸਾ, 6 ਜਨਵਰੀ- ਮਾਨਸਾ ਜ਼ਿਲੇ੍ਹ ਦੇ ਕਈ ਪਿੰਡਾਂ ਦੇ ਕਿਸਾਨਾਂ ਵਲੋਂ ਪਿਛਲੇ ਵਰਿ੍ਹਆਂ ਤੋਂ ਰਵਾਇਤੀ ਫ਼ਸਲਾਂ ਨੂੰ ਛੱਡ ਕੇ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕੀਤੀ ਗਈ ਸੀ ਪਰ ਮੰਡੀਕਰਨ ਨਾ ਹੋਣ ਕਰ ਕੇ ਉਹ ਪ੍ਰੇਸ਼ਾਨ ਹਨ | ਇਸੇ ਕਾਰਨ ਉਹ ਰਵਾਇਤੀ ਫ਼ਸਲਾਂ ਵੱਲ ਨੂੰ ਮੁੜਨ ਲੱਗੇ ਹਨ | ਦੱਸਣਾ ਬਣਦਾ ਹੈ ਕਿ ਪਿੰਡ ਭੈਣੀਬਾਘਾ ਦੇ ਕਿਸਾਨ ਹਜ਼ਾਰ ਏਕੜ ਦੇ ਕਰੀਬ ਸ਼ਿਮਲਾ ਮਿਰਚ ਦੀ ਕਾਸ਼ਤ ਕਰ ਕੇ ਚੋਖਾ ਮੁਨਾਫ਼ਾ ਵੀ ਕਮਾਉਣ ਲੱਗੇ ਸਨ | 3 ਵਰਿ੍ਹਆਂ ਤੋਂ ਮੰਡੀਕਰਨ ਦੀ ਸਮੱਸਿਆ ਆਉਣ ਕਰ ਕੇ ਇਨ੍ਹਾਂ ਕਿਸਾਨਾਂ ਨੇ ਸ਼ਿਮਲਾ ਮਿਰਚ ਨੂੰ ਬਠਿੰਡਾ-ਮਾਨਸਾ ਮੁੱਖ ਸੜਕ 'ਤੇ ਢੇਰੀ ਕਰ ਕੇ ਰੋਸ ਪ੍ਰਦਰਸ਼ਨ ਵੀ ਕੀਤੇ ਅਤੇ ਮੰਗ ਉਠਾਈ ਗਈ ਕਿ ਪੰਜਾਬ ਸਰਕਾਰ ਮੰਡੀਕਰਨ ਦੇ ਨਾਲ ਹੀ ਯੋਗ ਮੁਆਵਜ਼ਾ ਵੀ ਦੇਵੇ | ਕੁਝ ਵੀ ਪੱਲੇ ਨਾ ਪੈਂਦਾ ਵੇਖ ਕੇ ਹੁਣ ਉਨ੍ਹਾਂ ਦਾ ਸ਼ਿਮਲਾ ਮਿਰਚ ਤੋਂ ਮੋਹ ਭੰਗ ਹੋ ਗਿਆ ਹੈ | ਐਤਕੀਂ ਇਸ ਪਿੰਡ 'ਚ ਸਿਰਫ਼ 150 ਏਕੜ 'ਚ ਸ਼ਿਮਲਾ ਮਿਰਚ ਕਾਸ਼ਤ ਅਧੀਨ ਹੈ | ਇਸੇ ਪਿੰਡ ਦੇ ਕਿਸਾਨਾਂ ਵਲੋਂ ਖ਼ਰਬੂਜ਼ੇ ਦੀ ਕਾਸ਼ਤ ਵੀ ਵੱਡੇ ਪੱਧਰ 'ਤੇ ਕੀਤੀ ਗਈ ਪ੍ਰੰਤੂ ਸਹੀ ਭਾਅ ਨਾ ਮਿਲਣ ਕਰ ਕੇ ਇਸ ਫਲ ਨੂੰ ਵੀ ਘੱਟ ਉਗਾਉਣ ਲੱਗੇ ਹਨ | ਇਸੇ ਤਰ੍ਹਾਂ ਬੁਰਜ ਰਾਠੀ, ਬੁਰਜ ਢਿੱਲਵਾਂ, ਉੱਭਾ, ਜਵਾਹਰਕੇ ਤੇ ਠੂਠਿਆਂਵਾਲੀ ਦੇ ਕਿਸਾਨ ਵੀ ਸ਼ਿਮਲਾ ਮਿਰਚ, ਮਟਰ ਤੇ ਤਰਬੂਜ਼ ਦੀ ਖੇਤੀ ਤੋਂ ਮੂੰਹ ਮੋੜ ਰਹੇ ਹਨ | ਕਾਬਲੇ-ਗ਼ੌਰ ਰਹੇ 2 ਦਹਾਕੇ ਪਹਿਲਾਂ ਬਠਿੰਡਾ-ਮਾਨਸਾ ਜ਼ਿਲਿ੍ਹਆਂ ਦੇ ਕਿਸਾਨਾਂ ਵਲੋਂ ਅੰਗੂਰਾਂ ਦੇ ਬਾਗ਼ ਵੱਡੇ ਪੱਧਰ 'ਤੇ ਲਗਾਏ ਗਏ ਸਨ ਪਰ ਉਦੋਂ ਵੀ ਮੰਡੀਕਰਨ ਦੀ ਸਮੱਸਿਆ ਆਈ, ਜਿਸ ਕਰ ਕੇ ਇਨ੍ਹਾਂ ਜ਼ਿਲਿ੍ਹਆਂ 'ਚ ਕੁਝ ਹੀ ਅੰਗੂਰਾਂ ਦੇ ਬਾਗ਼ ਹਨ | ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ, ਕਿਸਾਨ ਜਸਪਾਲ ਸਿੰਘ ਤੇ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਬੀਜ ਤੇ ਫ਼ਸਲ ਤਿਆਰ ਕਰਨ ਤੱਕ ਪ੍ਰਤੀ ਏਕੜ ਲੱਖ ਰੁਪਏ ਦੇ ਕਰੀਬ ਖ਼ਰਚ ਆ ਜਾਂਦਾ ਹੈ ਪਰ ਮੰਡੀਕਰਨ ਨਾ ਹੋਣ ਕਰ ਕੇ ਉਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪੈਂਦੀ ਹੈ | ਉਨ੍ਹਾਂ ਦੱਸਿਆ ਕਿ ਸ਼ਿਮਲਾ ਮਿਰਚ ਖ਼ਰੀਦਣ ਲਈ ਵੱਖ-ਵੱਖ ਰਾਜਾਂ ਤੋਂ ਵਪਾਰੀ ਤਾਂ ਆਉਂਦੇ ਹਨ ਪਰ ਏਕਾ ਅਧਾਰਿਤ ਕਰ ਕੇ ਪੂਰਾ ਮੁੱਲ ਨਹੀਂ ਦਿੰਦੇ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਰਾਜ ਦੀਆਂ ਮੰਡੀਆਂ 'ਚ ਸਬਜ਼ੀਆਂ ਤੇ ਫਲਾਂ ਦਾ ਖ਼ੁਦ ਮੰਡੀਕਰਨ ਕਰੇ ਅਤੇ ਬਾਹਰਲੇ ਰਾਜਾਂ ਨੂੰ ਵੀ ਭੇਜਣ ਦਾ ਪ੍ਰਬੰਧ ਕਰੇ | ਕਿਸਾਨਾਂ ਨੇ ਇਹ ਵੀ ਮੰਗ ਉਠਾਈ ਕਿ ਕੁਦਰਤੀ ਆਫ਼ਤ ਵੇਲੇ ਫ਼ਸਲ ਦੇ ਖ਼ਰਾਬੇ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਰਵਾਇਤੀ ਫ਼ਸਲਾਂ ਛੱਡ ਸਬਜ਼ੀਆਂ/ਫਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਮੰਡੀਕਰਨ ਨਾ ਹੋਣ ਕਰ ਕੇ ਪ੍ਰੇਸ਼ਾਨ ਅਗਲੀ ਖ਼ਬਰ ਤਿੰਨ ਹਫ਼ਤਿਆਂ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਨਹੀਂ ਚੁੱਕਿਆ ਕੂੜੇ ਦਾ ਡੰਪ
Ad Position 24