10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਅਪਾਹਜ ਵਿਅਕਤੀਆਂ ਲਈ ਬੈਟਰੀ ਵਾਲੀ ਟਰਾਈ ਸਾਈਕਲ ਸੰਬੰਧੀ ਅਸੈਸਮੈਂਟ ਕੈਂਪ ਲਗਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਬੋਹਾ, 27 ਜਨਵਰੀ (ਰਮੇਸ਼ ਤਾਂਗੜੀ)- ਕਰ ਭਲਾ-ਹੋ ਭਲਾ ਸਮਾਜ ਸੇਵੀ ਟਰੱਸਟ ਪੰਜਾਬ ਅਤੇ ਲੋਕ ਭਲਾਈ ਕਲੱਬ ਬੋਹਾ ਦੇ ਸਹਿਯੋਗ ਨਾਲ ਬਿੱਗ ਹੋਪ ਫਾਊਾਡੇਸ਼ਨ ਬਰੇਟਾ ਵਲੋਂ ਅਪਾਹਜ ਵਿਅਕਤੀਆਂ ਦੀ ਭਲਾਈ ਲਈ ਅਨਾਜ ਮੰਡੀ ਬੋਹਾ ਵਿਖੇ ਇੱਕ ਰੋਜ਼ਾ ਅਸੈਸਮੈਂਟ ਕੈਂਪ ਲਗਾਇਆ ਗਿਆ | ਇਹ ਕੈਂਪ ਭਾਰਤ ਸਰਕਾਰ ਦੇ ਅਦਾਰੇ ਅਲਿਮਕੋ ਵਲੋਂ ਚਲਾਈ ਜਾ ਰਹੀ ਸੀ.ਐਸ.ਆਰ. ਸਕੀਮ ਅਧੀਨ ਆਪਣੇ ਪੈਰਾਂ ਸਿਰ ਚੱਲ-ਫਿਰਣ ਤੋਂ ਅਸਮਰਥ ਅਪਾਹਜ ਵਿਅਕਤੀਆਂ ਨੂੰ ਬੈਟਰੀ ਨਾਲ ਚੱਲਣ ਵਾਲੀਆਂ ਟਰਾਈ ਸਾਈਕਲਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ | ਕੈਂਪ ਦੌਰਾਨ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ 'ਚ ਲੋੜਵੰਦ ਅਪਾਹਜ ਵਿਅਕਤੀ ਪਹੁੰਚੇ ਅਤੇ ਆਪਣੀ ਰਜਿਸਟਰੇਸ਼ਨ ਕਰਵਾਈ | ਮਾਹਿਰ ਡਾਕਟਰਾਂ ਅਤੇ ਤਕਨੀਕੀ ਟੀਮ ਵਲੋਂ ਹਰੇਕ ਅਰਜ਼ੀਦਾਰ ਦੀ ਸਰੀਰਕ ਜਾਂਚ ਕੀਤੀ ਗਈ ਅਤੇ ਲੋੜ ਅਨੁਸਾਰ ਟਰਾਈ ਸਾਈਕਲ ਲਈ ਅਸੈਸਮੈਂਟ ਕੀਤਾ ਗਿਆ | ਕਰ ਭਲਾ ਹੋ ਭਲਾ ਸਮਾਜ ਸੇਵੀ ਟਰੱਸਟ ਦੇ ਸੇਵਾਦਾਰ ਜਸਪਾਲ ਸਿੰਘ ਜੱਸੀ, ਮਾ. ਗੁਰਜੰਟ ਸਿੰਘ ਬੋਹਾ ਤੇ ਬਾਬਾ ਨਰੈਣ ਸਿੰਘ ਨੇ ਕਿਹਾ ਕਿ ਬੈਟਰੀ ਵਾਲੀਆਂ ਟਰਾਈ ਸਾਈਕਲਾਂ ਨਾਲ ਅਪਾਹਜ ਵਿਅਕਤੀਆਂ ਨੂੰ ਆਪਣੀਆਂ ਨਿੱਤ ਦਿਨ ਦੀਆਂ ਜ਼ਰੂਰਤਾਂ ਪੂਰੀਆਂ ਕਰਨ, ਰੋਜ਼ਗਾਰ ਨਾਲ ਜੁੜਨ ਅਤੇ ਸਮਾਜਿਕ ਜੀਵਨ 'ਚ ਸਰਗਰਮ ਭੂਮਿਕਾ ਨਿਭਾਉਣ ਵਿਚ ਮਦਦ ਮਿਲੇਗੀ | ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਸਮਾਜ 'ਚ ਸਮਾਨਤਾ ਅਤੇ ਸਨਮਾਨ ਨਾਲ ਜੀਵਨ ਬਿਤਾਉਣ ਵੱਲ ਇੱਕ ਵੱਡਾ ਕਦਮ ਹਨ | ਲੋਕ ਭਲਾਈ ਕਲੱਬ ਬੋਹਾ ਦੇ ਪ੍ਰਧਾਨ ਅਮਨਦੀਪ ਸਿੰਘ ਪੰਨੂ ਤੇ ਸੁਖਚੈਨ ਸਿੰਘ ਭੰਮੇ ਨੇ ਕਿਹਾ ਕਿ ਅਸੈਸਮੈਂਟ ਤੋਂ ਬਾਅਦ ਯੋਗ ਪਾਏ ਗਏ ਲਾਭਪਾਤਰੀਆਂ ਨੂੰ ਅਲਿਮਕੋ ਵਲੋਂ ਜਲਦ ਹੀ ਬੈਟਰੀ ਵਾਲੀਆਂ ਟਰਾਈ ਸਾਈਕਲਾਂ ਵੰਡੀਆਂ ਜਾਣਗੀਆਂ | ਇਸ ਮੌਕੇ ਬਿੱਗ ਹੋਪ ਫਾਊਾਡੇਸ਼ਨ ਦੇ ਆਗੂ ਮਨਿੰਦਰ ਸਿੰਗਲਾ, ਗੁਰਮੀਤ ਸਿੰਘ ਬੋਹਾ, ਜਸਵੀਰ ਸਿੰਘ ਸਰੋਏ ਰਿਉਂਦ ਕਲਾਂ, ਰਾਜਵਿੰਦਰ ਸਿੰਘ ਰਾਜ, ਗੁਰੀ ਕਿਸ਼ਨਗੜ੍ਹ, ਗਿਆਨ ਚੰਦ ਸਿੰਗਲਾ, ਕਰਮਜੀਤ ਸਿੰਘ, ਹਰਪਾਲ ਸਿੰਘ ਪੰਮੀ ਸਮੇਤ ਇਲਾਕੇ ਦੇ ਵੱਡੀ ਗਿਣਤੀ ਸਮਾਜ ਸੇਵੀ ਆਗੂਆਂ, ਪੰਚਾਇਤੀ ਨੁਮਾਇੰਦਿਆਂ ਅਤੇ ਪੱਤਰਕਾਰਾਂ ਨੇ ਵੀ ਸ਼ਿਰਕਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਜੀਨੀਅਸ ਪ੍ਰੀਖਿਆ ਕਰਵਾਈ
Ad Position 24