ਭੀਖੀ, 27 ਜਨਵਰੀ (ਬਲਕਾਰ ਸਿੰਘ ਸਹੋਤਾ)- ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਜੀਨੀਅਸ 2025-26 ਦੇ ਦੂਸਰੇ ਪੜਾਅ ਦੀ ਪ੍ਰੀਖਿਆ ਕਰਵਾਈ ਗਈ | ਪ੍ਰੀਖਿਆ ਨੂੰ ਨਿਰਵਿਘਨ ਨੇਪਰੇ ਚਾੜ੍ਹਨ ਲਈ ਪੂਰੇ ਪੰਜਾਬ 'ਚ 12 ਪ੍ਰੀਖਿਆ ਕੇਂਦਰ ਬਣਾਏ ਗਏ, 'ਚ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵੀ ਸੰਮਤੀ ਜਲੰਧਰ ਵਲੋਂ ਪ੍ਰੀਖਿਆ ਕੇਂਦਰ ਬਣਾਇਆ ਗਿਆ | ਪਿ੍ੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਇਸ ਵਾਰ ਸਥਾਨਕ ਵਿੱਦਿਆ ਮੰਦਰ ਦੇ ਅੱਠਵੀਂ ਜਮਾਤ ਦੇ 17, ਦਸਵੀਂ ਦੇ 27, ਬਾਰ੍ਹਵੀਂ ਕਾਮਰਸ ਗਰੁੱਪ ਦੇ 8 ਅਤੇ ਵਿਗਿਆਨ ਗਰੁੱਪ ਦੇ 12 ਬੱਚਿਆਂ ਨੇ ਪ੍ਰੀਖਿਆ 'ਚ ਭਾਗ ਲਿਆ | ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ, ਪਿ੍ੰਸੀਪਲ ਡਾ. ਗਗਨਦੀਪ ਪਰਾਸ਼ਰ, ਵਾਈਸ ਪਿ੍ੰਸੀਪਲ ਹਰਸ਼ ਦੇਵ ਨੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ |