ਬੋਹਾ, 27 ਜਨਵਰੀ (ਰਮੇਸ਼ ਤਾਂਗੜੀ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ 30 ਜਨਵਰੀ ਨੂੰ ਐਸ.ਐਸ.ਪੀ. ਦਫ਼ਤਰ ਮਾਨਸਾ ਨੇੜੇ ਲਗਾਏ ਜਾ ਰਹੇ ਧਰਨੇ ਸਬੰਧੀ ਬਲਾਕ ਬੁਢਲਾਡਾ ਦੇ ਪਿੰਡਾਂ 'ਚ ਲਾਮਬੰਦੀ ਰੈਲੀਆਂ ਕੀਤੀਆਂ ਗਈਆਂ | ਇੱਥੇ ਦੱਸਣਯੋਗ ਗੱਲ ਹੈ ਕਿ ਪਿੰਡ ਕੁੱਲਰੀਆਂ ਦੇ ਕਿਸਾਨ ਮਰਦ ਅਤੇ ਅÏਰਤਾਂ 'ਤੇ ਪਾਏ ਝੂਠੇ ਪਰਚਿਆਂ ਨੂੰ ਰੱਦ ਕਰਵਾਉਣ ਲਈ ਧਰਨਾ ਦਿੱਤਾ ਜਾਵੇਗਾ | ਧਰਨੇ ਨੂੰ ਸਫਲ ਬਣਾਉਣ ਲਈ ਰਾਮਪੁਰ ਮਡੇਰ, ਬੋਹਾ, ਹਾਕਮਵਾਲਾ, ਤਾਲਵਾਲਾ, ਗੰਢੂਆਂ ਖ਼ੁਰਦ, ਗੰਢੂਆਂ ਕਲਾਂ, ਆਲਮਪੁਰ ਮੰਦਰਾਂ, ਟਾਲੀਆਂ ਪਿੰਡਾਂ 'ਚ ਤਿਆਰੀਆਂ ਕਰਵਾਈਆਂ ਗਈਆਂ | ਰੈਲੀ ਦੌਰਾਨ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੱਤਪਾਲ ਸਿੰਘ ਬਰ੍ਹੇ, ਬਲਾਕ ਸੀਨੀਅਰ ਮੀਤ ਪ੍ਰਧਾਨ ਤੇਜਰਾਮ ਅਹਿਮਦਪੁਰ, ਖ਼ਜ਼ਾਨਚੀ ਜਗਜੀਵਨ ਸਿੰਘ ਹਸਨਪੁਰ, ਮੀਤ ਪ੍ਰਧਾਨ ਤਰਨਜੀਤ ਮੰਦਰਾਂ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਕੁੱਲਰੀਆਂ ਦੇ ਕਿਸਾਨ ਅਤੇ 4 ਅÏਰਤਾਂ 'ਤੇ ਝੂਠਾ ਪਰਚਾ ਦਰਜ ਕੀਤਾ ਗਿਆ ਸੀ, ਨੂੰ ਰੱਦ ਕਰਵਾਉਣ ਲਈ ਧਰਨਾ ਦਿੱਤਾ ਜਾਵੇਗਾ |