10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਨਗਰ ਕੌਂਸਲ ਸ਼ਹਿਰ ਵਿਚ ਪਏ ਕੂੜੇ ਦੇ ਢੇਰਾਂ ਦਾ ਹੱਲ ਕਰਨ 'ਚ ਹੋਈ ਫ਼ੇਲ

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਬੁਢਲਾਡਾ, 27 ਜਨਵਰੀ (ਸੁਨੀਲ ਮਨਚੰਦਾ)- ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਖੇਤਰ ਵਾਰਡ ਨੰਬਰ 16 ਤੇ 18 ਦੇ 'ਚ ਬਣੇ ਕੂੜੇ ਦੇ ਡੰਪ ਨੂੰ ਚੁਕਵਾਉਣ ਲਈ ਵਾਰਡ ਵਾਸੀਆਂ ਦਾ ਧਰਨਾ 45ਵੇਂ ਦਿਨ ਵਿਚ ਦਾਖਲ ਹੋ ਚੁੱਕਾ ਹੈ | ਨਗਰ ਕੌਂਸਲ ਵਲੋਂ ਕੁਝ ਅਰਸਾ ਪਹਿਲਾਂ ਸ਼ਹਿਰ 'ਚੋਂ ਕੂੜਾ ਕਰਕਟ ਇਕੱਠਾ ਕਰ ਕੇ ਡੰਪ ਯਾਰਡ ਬਣਾਇਆ ਗਿਆ ਸੀ, ਦਾ ਵਿਰੋਧ ਉਸ ਸਮੇਂ ਤੋਂ ਹੀ ਵਾਰਡ ਦੇ ਲੋਕਾਂ ਵਲੋਂ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ | ਜਦ ਵਾਰਡ ਵਾਸੀਆਂ ਨੇ ਹਲਕਾ ਵਿਧਾਇਕ ਨੂੰ ਇਸ ਕੂੜੇ ਦੇ ਡੰਪ ਸਬੰਧੀ ਆਪਣੀਆਂ ਸਮੱਸਿਆਵਾਂ ਦੱਸੀਆਂ ਤਾਂ ਵਿਧਾਇਕ ਵਲੋਂ ਇਸ ਥਾਂ 'ਤੇ ਲੋਕਾਂ ਦੀ ਸੈਰਗਾਹ ਲਈ ਪਾਰਕ ਦੇ ਨਿਰਮਾਣ ਦੀ ਗੱਲ ਕੀਤੀ ਗਈ ਸੀ ਪਰ ਸਮਾਂ ਬਦਲਦਿਆਂ ਇਹ ਡੰਪ ਵੱਡੇ ਯਾਰਡ 'ਚ ਤਬਦੀਲ ਹੋ ਗਿਆ ਤੇ ਆਲੇ-ਦੁਆਲੇ ਰਹਿੰਦੇ ਲੋਕ ਬਿਮਾਰੀਆਂ ਦੇ ਸ਼ਿਕਾਰ ਹੋਣੇ ਸ਼ੁਰੂ ਹੋ ਗਏ | ਡੰਪ ਤੋਂ ਦੁਖੀ ਵਾਰਡ ਦੇ ਲੋਕਾਂ ਨੇ ਪਿਛਲੇ ਡੇਢ ਮਹੀਨੇ ਤੋਂ ਧਰਨਾ ਲਗਾਇਆ ਹੋਇਆ ਹੈ ਪਰ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਕੰਨ 'ਤੇ ਜੂੰ ਨਹੀਂ ਸਰਕਦੀ | ਨਗਰ ਸੁਧਾਰ ਸਭਾ ਦੇ ਕੋਆਰਡੀਨੇਟਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਅਤੇ ਸਰਪ੍ਰਸਤ ਸਤਪਾਲ ਸਿੰਘ ਕਟੌਦੀਆ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਵਾਰਡ ਵਾਸੀ ਕੂੜੇ ਦੇ ਡੰਪ ਤੋਂ ਪਰੇਸ਼ਾਨ ਚੱਲ ਰਹੇ ਹਨ, ਜਿਸ ਦਾ ਹੱਲ ਕਰਨ 'ਚ ਨਗਰ ਕੌਂਸਲ ਦੇ ਆਲ੍ਹਾ ਅਧਿਕਾਰੀ ਬੁਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੇ ਹਨ | ਆਗੂਆਂ ਨੇ ਦੱਸਿਆ ਕਿ ਜਲਦੀ ਹੀ ਮਹਾਂਪੰਚਾਇਤ ਸੱਦੀ ਜਾਵੇਗੀ, ਜੋ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦਿਵਾਉਣ ਲਈ ਵੱਡੇ ਸੰਘਰਸ਼ ਦਾ ਐਲਾਨ ਕਰੇਗੀ |
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਵਲੋਂ 30 ਦੇ ਜ਼ਿਲ੍ਹਾ ਪੱਧਰੀ ਧਰਨੇ ਦੀਆਂ ਤਿਆਰੀਆਂ ਜ਼ੋਰਾਂ 'ਤੇ ਅਗਲੀ ਖ਼ਬਰ ਥਾਣਾ ਕੁੱਲਗੜ੍ਹੀ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਨਾਲ ਵਿਅਕਤੀ ਕੀਤਾ ਕਾਬੂ
Ad Position 24