26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਧਰਮਪੁਰਾ ਦੇ ਕਬੱਡੀ ਖੇਡ ਮੇਲੇ 'ਚ ਲੌਂਗੋਵਾਲ ਦੇ ਚੋਬਰਾਂ ਨੇ ਮਾਰੀ ਬਾਜ਼ੀ

Ad Position 21
No active advertisement
ਅਜੀਤ ਡੈਸਕ 29-01-2026
ਬਰੇਟਾ, 28 ਜਨਵਰੀ (ਜੀਵਨ ਸ਼ਰਮਾ)- ਟਾਈਗਰ ਸਪੋਰਟਸ ਕਲੱਬ ਧਰਮਪੁਰਾ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ 2 ਰੋਜ਼ਾ ਕਬੱਡੀ ਖੇਡ ਮੇਲਾ ਕਰਵਾਇਆ ਗਿਆ | ਖੇਡ ਮੇਲੇ 'ਚ ਪੰਜਾਬ ਸਮੇਤ ਹਰਿਆਣੇ ਦੀਆਂ ਟੀਮਾਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ | ਪ੍ਰਬੰਧਕ ਕੇਸਰ ਸਿੰਘ ਨੇ ਦੱਸਿਆ ਕਿ ਕਬੱਡੀ 52 ਕਿੱਲੋ ਵਰਗ 'ਚ ਲੰਬੀ (ਮੁਕਤਸਰ) ਦੀ ਟੀਮ ਨੇ ਪਹਿਲਾ ਅਤੇ ਕੋਟਫੱਤਾ (ਬਠਿੰਡਾ) ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਜਦ ਕਿ ਕਬੱਡੀ 62 ਕਿੱਲੋ ਵਰਗ 'ਚ ਪਹਿਲਾ ਸਥਾਨ ਧਰਮਪੁਰਾ ਅਤੇ ਦੂਸਰਾ ਸਥਾਨ ਸਿੰਗਵਾਂ (ਹਰਿਆਣਾ) ਦੀ ਟੀਮ ਨੇ ਪ੍ਰਾਪਤ ਕੀਤਾ | ਕਬੱਡੀ 85 ਕਿੱਲੋ ਦੇ ਫਸਵੇਂ ਮੁਕਾਬਲੇ ਦੌਰਾਨ ਲੌਂਗੋਵਾਲ (ਸੰਗਰੂਰ) ਦੀ ਟੀਮ ਪਹਿਲੇ ਸਥਾਨ 'ਤੇ ਰਹੀ ਜਦ ਕਿ ਰਾਉਕੇਂ (ਮੋਗਾ) ਦੀ ਟੀਮ ਨੂੰ ਦੂਸਰੇ ਸਥਾਨ 'ਤੇ ਸਬਰ ਕਰਨਾ ਪਿਆ | ਕਬੱਡੀ ਦੀ ਕੁਮੈਂਟਰੀ ਸਰਬਜੀਤ ਸਿੰਘ ਦਾਤੇਵਾਸ, ਧਰਮਾ ਹਰਿਆਊ, ਬੰਟੂ ਸਸਪਾਲੀ ਨੇ ਬਾਖ਼ੂਬੀ ਨਾਲ ਨਿਭਾਈ | ਰੈਫ਼ਰੀ ਦੀ ਭੂਮਿਕਾ ਵਜੋਂ ਸੰਦੀਪ ਸਿੰਘ ਡੀ.ਪੀ.ਈ., ਸੇਵਕ ਦਿਆਲਪੁਰਾ, ਬੂੰਦੀ ਮੂਣਕ, ਡੀ.ਸੀ. ਕੁੱਲਰੀਆਂ, ਸੰਤ ਝਨੇੜੀ ਨੇ ਵਧੀਆ ਰੋਲ ਅਦਾ ਕੀਤਾ | ਜੇਤੂ ਟੀਮਾਂ ਨੂੰ ਨਗਦ ਇਨਾਮ ਦਿੱਤੇ ਗਏ | ਇਸ ਮੌਕੇ ਸਰਪੰਚ ਸੁਖਜਿੰਦਰ ਸਿੰਘ ਕਾਲਾ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਗਿਆਨ ਸਿੰਘ ਧਰਮਪੁਰਾ, ਕਲੱਬ ਆਗੂ ਗੁਰਪ੍ਰੀਤ ਸਿੰਘ ਗਰੇਵਾਲ, ਬਲਾਕ ਸੰਮਤੀ ਮੈਂਬਰ ਨਿੱਕਾ ਸਿੰਘ, ਸਾਬਕਾ ਸਰਪੰਚ ਦਰਸ਼ਨ ਸਿੰਘ, ਪੰਚ ਤਰਸੇਮ ਸਿੰਘ, ਮਾ. ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਮੁਲਾਜ਼ਮ 12 ਨੂੰ ਛੁੱਟੀ 'ਤੇ ਦੇਸ਼ ਵਿਆਪੀ ਹੜਤਾਲ 'ਚ ਸ਼ਾਮਿਲ ਹੋਣਗੇ ਅਗਲੀ ਖ਼ਬਰ ਸਮਾਓਾ ਸਕੂਲ 'ਚ ਸੜਕ ਸੁਰੱਖਿਆ ਜਾਗਰੂਕਤਾ ਕੈਂਪ ਲਗਾਇਆ
Ad Position 24