18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਅੰਤਰ-ਰਾਸ਼ਟਰੀ ਰਬਾਬ ਉਤਸਵ ਆਯੋਜਿਤ <br/>

Ad Position 21
No active advertisement
ਅੰਤਰ-ਰਾਸ਼ਟਰੀ ਰਬਾਬ ਉਤਸਵ ਮੌਕੇ ਪੇਸ਼ਕਾਰੀ ਦਿੰਦੇ ਹੋਏ ਹਮਾਂਯੂ ਸਖੀ¢ ਤਸਵੀਰ: ਰਾਹੀ <br/> 31-01-2026
ਤਲਵੰਡੀ ਸਾਬੋ, 30 ਜਨਵਰੀ (ਰਵਜੋਤ ਸਿੰਘ ਰਾਹੀ)- ਤੰਤੀ ਸਾਜ਼ ਰਬਾਬ ਵਾਦਨ ਦੀ ਮੁੜ ਸੁਰਜੀਤੀ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਵੀਜ਼ੂਅਲ ਐਂਡ ਪਰਫਾਰਮਿੰਗ ਆਰਟਸ ਵਲੋਂ ਗੁਰੂ ਨਾਨਕ ਚੇਅਰ ਅਤੇ ਭਾਈ ਮਰਦਾਨਾ ਚੇਅਰ ਦੇ ਸਹਿਯੋਗ ਨਾਲ ਅੰਤਰ-ਰਾਸ਼ਟਰੀ ਰਬਾਬ ਉਤਸਵ ਆਯੋਜਿਤ ਕੀਤਾ ਗਿਆ¢ ਇਸ ਮੌਕੇ ਨਾਮਵਰ ਪੰਜਾਬੀ ਲੋਕ ਗਾਇਕ ਪਦਮ ਸ੍ਰੀ ਹੰਸ ਰਾਜ ਹੰਸ, ਚਾਂਸਲਰ ਜੀ.ਕੇ.ਯੂ. ਗੁਰਲਾਭ ਸਿੰਘ ਸਿੱਧੂ ਤੇ ਵਾਈਸ ਚਾਂਸਲਰ ਪ੍ਰੋ. (ਡਾ.) ਰਾਮੇਸ਼ਵਰ ਸਿੰਘ ਨੇ ਵਿਸ਼ੇਸ਼ ਤÏਰ 'ਤੇ ਸ਼ਿਰਕਤ ਕੀਤੀ¢ ਇਸ ਮÏਕੇ ਉਸਤਾਦ ਹਮਾਂਯੂ ਸਖੀ (ਅਮਰੀਕਾ) ਦੇ ਰਬਾਬ ਵਾਦਨ ਨੇ ਆਪਣੇ ਲਾਜਵਾਬ ਵਾਦਨ ਨਾਲ ਸਰੋਤਿਆਂ ਨੂੰ ਨਿਹਾਲ ਕੀਤਾ¢ ਤਬਲੇ 'ਤੇ ਪੰਡਿਤ ਸਿਧਾਰਥ ਚਟਰਜੀ ਤੇ ਲੀਨਾ ਬੇਦੀ (ਡਾਇਰੈਕਟਰ ਸਿੱਖ ਮਿਊਜ਼ਿਕ ਹੈਰੀਟੇਜ) ਦੇ ਸਿਤਾਰ ਵਾਦਨ ਅਤੇ ਗਾਇਨ ਦੀ ਜੁਗਲ ਬੰਦੀ ਨੇ ਦਰਸ਼ਕਾਂ ਦੀ ਵਾਹ-ਵਾਹ ਖੱਟੀ¢ ਹਮਾਂਯੂ ਸਖੀ ਵੱਲੋਂ ਪੁਰਾਤਨ ਅਫਗਾਨੀ ਰਬਾਬ ਆਯੋਜਕਾਂ ਨੂੰ ਭੇਂਟ ਕੀਤੀ ਗਈ¢ ਚਾਂਸਲਰ ਸਿੱਧੂ ਅਤੇ ਵਾਈਸ ਚਾਂਸਲਰ ਡਾ. ਸਿੰਘ ਨੇ ਗੁਰੂ ਨਾਨਕ ਚੇਅਰ ਅਤੇ ਭਾਈ ਮਰਦਾਨਾ ਚੇਅਰ ਦੀ ਪਹਿਲਕਦਮੀ ਦੀ ਪ੍ਰਸ਼ੰਸਾ ਕਰਦੇ ਹੋਏ ਮੂਲ ਰੂਪ ਵਿਚ ਅਫ਼ਗਾਨਿਸਤਾਨ ਦੇ ਜੰਮਪਲ ਤੇ ਅਮਰੀਕਾ ਵਾਸੀ ਹੁਮਾਂਯੂ ਸਖੀ ਦੇ 'ਵਰਸਿਟੀ ਵਿਚ ਬਤÏਰ ਪ੍ਰੋਫੈਸਰ ਆਫ਼ ਪ੍ਰੈਕਟਿਸ ਜੁਆਇਨ ਕਰਨ 'ਤੇ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ¢ ਡਾ. ਗੁਰਪ੍ਰੀਤ ਕੌਰ, ਡੀਨ ਫੈਕਲਟੀ ਆਫ਼ ਵੀਜ਼ੂਅਲ ਐਂਡ ਪਰਫਾਰਮਿੰਗ ਆਰਟਸ ਨੇ ਸਭਨਾਂ ਦਾ ਧੰਨਵਾਦ ਕੀਤਾ¢

Ad Position 22
No active advertisement
ਪਿਛਲੀ ਖ਼ਬਰ ਸਟਾਰ ਪਲੱਸ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਦੀ 'ਕਿਸ ਮੇਂ ਕਿਤਨਾ ਹੈ ਦਮ' ਲਈ ਚੋਣ <br/> ਅਗਲੀ ਖ਼ਬਰ ਪਿੰਡ ਬਾਘਾ ਵਿਖੇ ਨਵੇਂ ਦਰਬਾਰ ਸਾਹਿਬ ਹਾਲ ਦੀ ਨੀਂਹ ਰੱਖੀ <br/>
Ad Position 24