ਬਰੇਟਾ, 30 ਜਨਵਰੀ (ਪਾਲ ਸਿੰਘ ਮੰਡੇਰ)- ਸੀਨੀਅਰ ਕਾਂਗਰਸ ਆਗੂ ਕੁਲਵੰਤ ਰਾਏ ਸਿੰਗਲਾ ਬਰੇਟਾ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਸਬੰਧੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇਸੀ ਏ ਵੇਨੂੰ ਗੋਪਾਲ ਵਲੋਂ ਪੱਤਰ ਜਾਰੀ ਕੀਤਾ ਗਿਆ | ਸ੍ਰੀ ਸਿੰਗਲਾ ਇਸ ਤੋਂ ਪਹਿਲਾਂ ਪੰਜਾਬ ਤੇ ਆਲ ਇੰਡੀਆ ਯੂਥ ਕਾਂਗਰਸ ਕਮੇਟੀ ਤੋਂ ਇਲਾਵਾ ਸੂਬਾ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ | ਇਸ ਨਿਯੁਕਤੀ ਤੇ ਖ਼ੁਸ਼ੀ ਪ੍ਰਗਟਾਉਂਦਿਆਂ ਬਰੇਟਾ ਖੇਤਰ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਕਿਹਾ ਕਿ ਸਿੰਗਲਾ ਦੇ ਪ੍ਰਧਾਨ ਬਣਨ ਨਾਲ ਜ਼ਿਲ੍ਹੇ ਵਿਚ ਕਾਂਗਰਸ ਹੋਰ ਮਜ਼ਬੂਤ ਹੋਵੇਗੀ | ਕਾਂਗਰਸ ਆਗੂ ਸਵਰਨ ਸਿੰਘ ਖੁਡਾਲ ਬਲਾਕ ਪ੍ਰਧਾਨ ਬਰੇਟਾ, ਸਤਗੁਰ ਸਿੰਘ ਸਾਬਕਾ ਸਰਪੰਚ ਜਲਵੇੜਾ , ਸੁਖਜਿੰਦਰ ਸਿੰਘ ਨਿੱਕਾ ਸਾਬਕਾ ਮੈਂਬਰ ਬਲਾਕ ਸੰਤੀ ਬੁਢਲਾਡਾ, ਸੁੱਖਾ ਧਲੇਵਾਂ, ਲਾਲੂ ਬਰੇਟਾ , ਜਸਵੀਰ ਸਿੰਘ ਚਹਿਲ ਸਾਬਕਾ ਸਰਪੰਚ ਚੱਕ ਅਲੀਸ਼ੇਰ, ਰਵਿੰਦਰ ਸਿੰਘ ਸੇਖੋਂ ਕਾਹਨਗੜ੍ਹ, ਸਿਮਰਜੀਤ ਸਿੰਘ ਕੁੱਲਰੀਆਂ ਆਦਿ ਨੇ ਕਾਂਗਰਸ ਹਾਈਕਮਾਨ ਦੇ ਫ਼ੈਸਲੇ ਦਾ ਧੰਨਵਾਦ ਕੀਤਾ |