18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਮਾਨਸਾ ਡਿਵੈਲਪਮੈਂਟ ਐਸੋਸੀਏਸ਼ਨ ਦਾ ਵਫ਼ਦ ਡੀ.ਆਰ.ਐਮ. ਉੱਤਰੀ ਰੇਲਵੇ ਨੂੰ ਮਿਲਿਆ <br/>

Ad Position 21
No active advertisement
ਮਾਨਸਾ ਡਿਵੈਲਪਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਕੁਮਾਰ ਆਗਰਾ, ਜਨਰਲ ਸਕੱਤਰ ਪ੍ਰੇਮ ਅਗਰਵਾਲ ਤੇ ਭਾਜਪਾ ਆਗੂ ਵਿਨੋਦ ਕੁਮਾਰ ਕਾਲੀ ਉੱਤਰੀ ਰੇਲਵੇ ਅਧਿਕਾਰੀ ਨੂੰ ਮੰਗ ਪੱਤਰ ਦਿੰਦੇ ਹੋਏ | ਅਜੀਤ ਤਸਵੀਰ <br/> 31-01-2026
ਮਾਨਸਾ, 30 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਡਿਵੈਲਪਮੈਂਟ ਐਸੋਸੀਏਸ਼ਨ ਦਾ ਵਫ਼ਦ ਭਾਜਪਾ ਆਗੂ ਵਿਨੋਦ ਕੁਮਾਰ ਕਾਲੀ ਦੀ ਅਗਵਾਈ 'ਚ ਪੁਸ਼ਪੇਸ਼ ਰਾਮਣ ਤਿ੍ਪਾਠੀ ਡੀ.ਆਰ.ਐਮ. ਉੱਤਰੀ ਰੇਲਵੇ ਦਿੱਲੀ ਡਵੀਜ਼ਨ ਨੂੰ ਮਿਲਿਆ | ਉਨ੍ਹਾਂ ਮਾਨਸਾ ਰੇਲਵੇ ਸਟੇਸ਼ਨ ਦੀ ਬੱਸ ਸਟੈਂਡ ਖੇਤਰ ਵਾਲੇ ਪਾਸੇ ਦੂਜਾ ਐਂਟਰੀ ਗੇਟ ਅਤੇ ਫੁੱਟ ਓਵਰ ਬਿ੍ਜ ਨੂੰ ਲਾਈਨ ਨੰਬਰ 5 ਤੋਂ ਅੱਗੇ ਤੱਕ ਵਧਾਉਣ ਦੀ ਮੰਗ ਕੀਤੀ | ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਕੁਮਾਰ ਆਗਰਾ, ਜਨਰਲ ਸਕੱਤਰ ਪ੍ਰੇਮ ਅਗਰਵਾਲ ਨੇ ਦੱਸਿਆ ਕਿ ਰੇਲਵੇ ਲਾਈਨ ਮਾਨਸਾ ਸ਼ਹਿਰ ਨੂੰ ਦੱਖਣ ਅਤੇ ਉੱਤਰ ਦੋ ਹਿੱਸਿਆਂ ਵਿਚ ਵੰਡਦੀ ਹੈ | ਉੱਤਰ ਪਾਸੇ ਵੱਲ ਲਗਪਗ 55 ਫ਼ੀਸਦੀ ਆਬਾਦੀ ਵਸਦੀ ਹੈ ਅਤੇ ਇਹ ਇਲਾਕਾ 8 ਕਿੱਲੋਮੀਟਰ ਤੱਕ ਫੈਲਿਆ ਹੋਇਆ ਹੈ | ਏਧਰ ਬੱਸ ਸਟੈਂਡ, ਪ੍ਰਸ਼ਾਸਨਿਕ ਦਫ਼ਤਰ, ਪੁਲਿਸ ਪ੍ਰਸ਼ਾਸਨ, ਕਾਲਜ, ਸਕੂਲ, ਮਾਰਕੀਟਾਂ, ਮਾਲ, ਵਿਆਹ ਪੈਲੇਸ, ਟਰੇਨਿੰਗ ਇੰਸਟੀਚਿਊਟ ਅਤੇ ਖੇਤੀਬਾੜੀ ਸਾਜ਼ੋ-ਸਮਾਨ ਫ਼ੈਕਟਰੀਆਂ ਸਥਿਤ ਹਨ ਜਦਕਿ ਦੱਖਣ ਪਾਸੇ ਹਸਪਤਾਲ, ਬੈਂਕ, ਮਾਰਕੀਟ, ਅਨਾਜ ਮੰਡੀ ਦੇ ਨਾਲ ਨਾਲ ਸਕੂਲ ਅਤੇ ਕਾਲਜ ਸਥਿਤ ਹਨ | ਉਨ੍ਹਾਂ ਅਧਿਕਾਰੀ ਦੇ ਧਿਆਨ 'ਚ ਲਿਆਂਦਾ ਕਿ ਉੱਤਰ ਪਾਸੇ ਦੇ ਯਾਤਰੀਆਂ ਨੂੰ ਮਜਬੂਰੀ ਵਸ ਲਾਈਨ ਨੰਬਰ 4 ਅਤੇ 5 ਲੰਘ ਕੇ ਟਰੇਨ ਫੜਨੀ ਪੈਂਦੀ ਹੈ | ਇਸ ਤਰ੍ਹਾਂ ਬਜ਼ੁਰਗਾਂ, ਔਰਤਾਂ, ਅੰਗਹੀਣਾਂ ਅਤੇ ਬੱਚਿਆਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਟਰੇਨ ਨੰਬਰ 15743/15744 (ਫਰੱਕਾ ਐਕਸਪੈੱ੍ਰਸ) ਦੇ ਮਾਨਸਾ ਰੇਲਵੇ ਸਟੇਸ਼ਨ 'ਤੇ ਰੋਕਣ ਦੀ ਮੰਗ ਵੀ ਰੱਖੀ ਗਈ | ਵਫ਼ਦ ਵਲੋਂ ਦੱਸਿਆ ਗਿਆ ਕਿ ਇਹ ਟਰੇਨ ਅਯੋਧਿਆ, ਪਟਨਾ ਸਾਹਿਬ ਅਤੇ ਵਾਰਾਨਸੀ ਜਾਂਦੀ ਹੈ ਪਰ ਮਾਨਸਾ ਤੋਂ ਬਿਨਾਂ ਰੁਕੇ ਲੰਘ ਜਾਂਦੀ ਹੈ ਜਦਕਿ ਮਾਨਸਾ ਤੋਂ ਅਯੋਧਿਆ ਲਈ ਕੋਈ ਸਿੱਧੀ ਟਰੇਨ ਨਹੀਂ ਹੈ | ਇਸ ਲਈ ਜਨਤਕ ਹਿਤ ਨੂੰ ਧਿਆਨ 'ਚ ਰੱਖਦੇ ਹੋਏ ਇਸ ਟਰੇਨ ਦਾ ਮਾਨਸਾ ਵਿਚ ਸਟਾਪੇਜ ਦਿੱਤਾ ਜਾਣਾ ਬਹੁਤ ਜ਼ਰੂਰੀ ਹੈ | ਸ੍ਰੀ ਤਿ੍ਪਾਠੀ ਨੇ ਭਰੋਸਾ ਦਿਵਾਇਆ ਕਿ ਮੰਗਾਂ 'ਤੇ ਗੰਭੀਰਤਾ ਨਾਲ ਵਿਚਾਰ ਕਰ ਕੇ ਯੋਗ ਕਾਰਵਾਈ ਕੀਤੀ ਜਾਵੇਗੀ | ਇਸ ਦੌਰਾਨ ਅੰਮਿ੍ਤ ਭਾਰਤ ਯੋਜਨਾ ਅਧੀਨ ਗਤੀ ਸ਼ਕਤੀ ਦੇ ਚੀਫ਼ ਪ੍ਰੋਜੈਕਟ ਮੈਨੇਜਰ ਮਨਦੀਪ ਸਿੰਘ ਸਿੱਧੂ ਨਾਲ ਵੀ ਮਾਨਸਾ ਸਟੇਸ਼ਨ ਦੀਆਂ ਯਾਤਰੀ ਸੁਵਿਧਾਵਾਂ ਸਬੰਧੀ ਚਰਚਾ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਐਸ. ਡੀ. ਐਮ. ਤਰਨ ਤਾਰਨ ਵਲੋਂ ਸਿਵਲ ਹਸਪਤਾਲ ਤਰਨ ਤਾਰਨ ਦੀ ਚੈਕਿੰਗ <br/> ਅਗਲੀ ਖ਼ਬਰ ਕੁਲਵੰਤ ਰਾਏ ਸਿੰਗਲਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਿਯੁਕਤ
Ad Position 24