07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਨਹੀਂ ਨਜ਼ਰ ਆਉਂਦੇ ਰਿਫ਼ਲੈਕਟਰ, ਹਾਦਸਿਆਂ ਦਾ ਡਰ ਵਧਿਆ

Ad Position 21
No active advertisement
ਅਜੀਤ ਡੈਸਕ 03-02-2026

ਮਾਨਸਾ, 2 ਫਰਵਰੀ (ਮੋਹਿਤ ਬਾਂਸਲ)- ਸਥਾਨਕ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਆਸ-ਪਾਸ ਦੇ ਇਲਾਕਿਆਂ 'ਚ ਸਰਦੀ ਦੇ ਮੌਸਮ ਦੇ ਚੱਲਦਿਆਂ ਬੀਤੇ ਦਿਨ ਸੰਘਣੀ ਧੁੰਦ ਦੇਖਣ ਨੂੰ ਮਿਲੀ | ਇਸ ਦੌਰਾਨ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਰਿਫ਼ਲੈਕਟਰ ਨਾ ਲੱਗੇ ਹੋਣ ਕਾਰਨ ਲੋਕਾਂ ਦੀ ਸੁਰੱਖਿਆ 'ਤੇ ਸਵਾਲ ਖੜੇ੍ਹ ਹੋ ਰਹੇ ਹਨ | ਧੁੰਦ ਦੌਰਾਨ ਵਿਜ਼ੀਬਿਲਟੀ ਬਹੁਤ ਘੱਟ ਰਹਿ ਜਾਂਦੀ ਹੈ ਅਤੇ ਰਿਫ਼ਲੈਕਟਰਾਂ ਦੇ ਅਭਾਵ ਦੇ ਚੱਲਦਿਆਂ ਡਿਵਾਈਡਰ ਸਪਸ਼ਟ ਨਜ਼ਰ ਨਾ ਆਉਣ ਕਾਰਨ ਵਾਹਨ ਚਾਲਕ ਅਕਸਰ ਗਲਤ ਲੇਨ 'ਚ ਚਲੇ ਜਾਂਦੇ ਹਨ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਵਧ ਜਾਂਦਾ ਹੈ | ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਵਿਆਹਾਂ ਦਾ ਦੌਰ ਵੀ ਜਾਰੀ ਹੈ, ਜਿਸ ਕਾਰਨ ਲੋਕਾਂ ਨੂੰ ਅਕਸਰ ਰਾਤ ਦਾ ਸਫ਼ਰ ਕਰਨਾ ਪੈਂਦਾ ਹੈ ਪਰ ਡਿਵਾਈਡਰਾਂ 'ਤੇ ਰਿਫ਼ਲੈਕਟਰਾਂ ਦਾ ਨਾ ਹੋਣਾ ਬੇਹੱਦ ਖ਼ਤਰਨਾਕ ਹੈ | ਸਵੇਰ ਅਤੇ ਰਾਤ ਸਮੇਂ ਧੁੰਦ ਕਾਰਨ ਦੋ-ਪਹੀਆ ਅਤੇ ਚਾਰ-ਪਹੀਆ ਵਾਹਨ ਚਾਲਕਾਂ ਲਈ ਸੜਕ 'ਤੇ ਸਹੀ ਦਿਸ਼ਾ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ | ਸੜਕ ਸੁਰੱਖਿਆ ਮਾਹਿਰਾਂ ਅਨੁਸਾਰ ਰਿਫ਼ਲੈਕਟਰ ਲਗਾਉਣਾ ਪ੍ਰਭਾਵਸ਼ਾਲੀ ਉਪਾਅ ਹੈ, ਜਿਸ ਨਾਲ ਧੁੰਦ ਜਾਂ ਹਨੇਰੇ ਵਿਚ ਵੀ ਡਿਵਾਈਡਰ ਸਪਸ਼ਟ ਦਿਸਦੇ ਹਨ ਅਤੇ ਹਾਦਸਿਆਂ ਨੂੰ ਠੱਲ੍ਹ ਪੈ ਸਕਦੀ ਹੈ ਪਰ ਲੋਕਾਂ ਦੀ ਸੜਕ ਸੁਰੱਖਿਆ ਪ੍ਰਤੀ ਨਗਰ ਕੌਂਸਲ ਤੇ ਪ੍ਰਸ਼ਾਸਨ ਕਿੰਨੇ ਕੁ ਸੰਵੇਦਨਸ਼ੀਲ ਹਨ, ਮੌਜੂਦਾ ਸਥਿਤੀ ਇਸ ਨੰੂ ਭਲੀਭਾਂਤ ਬਿਆਨ ਕਰ ਰਹੀ ਹੈ | ਲੋਕਾਂ ਨੇ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਤੁਰੰਤ ਪ੍ਰਭਾਵ ਨਾਲ ਡਿਵਾਈਡਰਾਂ 'ਤੇ ਰਿਫ਼ਲੈਕਟਰ ਲਗਾਏ ਜਾਣ ਤਾਂ ਜੋ ਧੁੰਦ ਦੇ ਦਿਨਾਂ 'ਚ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇ | ਜੇਕਰ ਸਮੇਂ ਸਿਰ ਧਿਆਨ ਨਾ ਦਿੱਤਾ ਗਿਆ ਤਾਂ ਇਹ ਲਾਪਰਵਾਹੀ ਕਿਸੇ ਵੱਡੇ ਹਾਦਸੇ ਦਾ ਕਾਰਨ ਵੀ ਬਣ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ ਭਾਕਿਯੂ (ਉਗਰਾਹਾਂ) ਵਲੋਂ ਧਰਨਾ 9 ਨੂੰ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਬਣਾਉਣ ਲਈ 3 ਨੂੰ ਜ਼ਿਲੇ੍ਹ 'ਚ ਲੱਗਣਗੇ ਵਿਸ਼ੇਸ਼ ਕੈਂਪ-ਡੀ.ਸੀ.
Ad Position 24