07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਭਾਕਿਯੂ (ਉਗਰਾਹਾਂ) ਵਲੋਂ ਧਰਨਾ 9 ਨੂੰ

Ad Position 21
No active advertisement
ਅਜੀਤ ਡੈਸਕ 03-02-2026
ਝੁਨੀਰ, 2 ਫਰਵਰੀ (ਸੰਜੀਵ ਸਿੰਗਲਾ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਝੁਨੀਰ ਤੇ ਸਰਦੂਲਗੜ੍ਹ ਵਲੋਂ ਮੀਟਿੰਗ ਕੀਤੀ ਗਈ | ਗੜੇਮਾਰੀ ਦਾ ਮੁਆਵਜ਼ਾ ਲੈਣ ਲਈ ਬਲਾਕ ਪ੍ਰਧਾਨ ਕੁਲਦੀਪ ਸਿੰਘ ਚਚੋਹਰ ਨੇ ਕਿਹਾ ਕਿ 2023 'ਚ ਦੋਵੇਂ ਬਲਾਕਾਂ ਦੇ 19 ਪਿੰਡਾਂ 'ਚ ਕਣਕ ਦੀ ਫ਼ਸਲ 'ਤੇ ਗੜੇਮਾਰੀ ਹੋਈ ਸੀ, ਜਿਸ ਦਾ ਜਥੇਬੰਦੀ ਵਲੋਂ ਐਸ.ਡੀ.ਐਮ. ਦਫ਼ਤਰ ਸਰਦੂਲਗੜ੍ਹ ਨੇੜੇ ਧਰਨਾ ਲਗਾ ਕੇ 17 ਪਿੰਡਾਂ ਦੇ ਕਿਸਾਨਾਂ ਨੂੰ ਮੁਆਵਜ਼ਾ ਦਿਵਾਇਆ ਗਿਆ ਸੀ ਪਰ 2 ਪਿੰਡ ਮੀਰਪੁਰ ਕਲਾਂ ਤੇ ਜਟਾਣਾ ਕਲਾਂ ਦੇ ਕਿਸਾਨ ਮੁਆਵਜ਼ਾ ਲੈਣ ਤੋਂ ਵਾਂਝੇ ਹਨ | ਆਗੂਆਂ ਨੇ ਦੱਸਿਆ ਕਿ ਇਸ ਮਸਲੇ ਨੂੰ ਲੈ ਕੇ 9 ਫਰਵਰੀ ਨੂੰ ਐਸ.ਡੀ.ਐਮ ਦਫ਼ਤਰ ਸਰਦੂਲਗੜ੍ਹ ਨੇੜੇ ਧਰਨਾ ਲਗਾਇਆ ਜਾਵੇਗਾ | ਇਸ ਮੌਕੇ ਉੱਤਮ ਸਿੰਘ ਰਾਮਾਨੰਦੀ, ਗੁਰਤੇਜ ਸਿੰਘ ਟਿੱਬੀ, ਜੀਤਾ ਸਿੰਘ, ਰਾਏ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਚਾਈਨੀਜ਼ ਡੋਰ 'ਤੇ ਪਾਬੰਦੀ ਅਗਲੀ ਖ਼ਬਰ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਨਹੀਂ ਨਜ਼ਰ ਆਉਂਦੇ ਰਿਫ਼ਲੈਕਟਰ, ਹਾਦਸਿਆਂ ਦਾ ਡਰ ਵਧਿਆ
Ad Position 24