ਬਰੇਟਾ, 2 ਫਰਵਰੀ (ਪਾਲ ਸਿੰਘ ਮੰਡੇਰ)- ਸਥਾਨਕ ਸ਼ਹਿਰ ਦੀਆਂ ਸੜਕਾਂ 'ਤੇ ਸੀਵਰੇਜ ਸਿਸਟਮ ਦੇ ਖੁੱਲ੍ਹੇ ਅਤੇ ਟੁੱਟੇ ਹੋਏ ਢੱਕਣ ਰਾਹਗੀਰਾਂ ਲਈ ਖ਼ਤਰਾ ਬਣੇ ਹੋਏ ਹਨ | ਇਨ੍ਹਾਂ ਟੁੱਟੇ ਹੋਏ ਢੱਕਣਾਂ ਕਾਰਨ ਸ਼ਹਿਰ 'ਚ ਕਈ ਦੁਰਘਟਨਾਵਾਂ ਹੋ ਚੁੱਕੀਆਂ ਹਨ ਪੰ੍ਰਤੂ ਇਹ ਘਟਨਾਵਾਂ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜਗਾਉਣ 'ਚ ਅਸਫਲ ਰਹੀਆਂ ਹਨ | ਜੇਕਰ ਸ਼ਹਿਰ ਦੀਆਂ ਸੜਕਾਂ ਦੀ ਗੱਲ ਕਰੀਏ ਤਾਂ ਭਾਈ ਕਨ੍ਹਈਆ ਤੇ ਦਿਆਲਪੁਰਾ ਰੋਡ ਤੋਂ ਇਲਾਵਾ ਸ਼ਹਿਰ ਦੀਆਂ ਅਨੇਕਾਂ ਹੋਰ ਥਾਵਾਂ 'ਤੇ ਸੀਵਰੇਜ ਦੇ ਮੈਨਹੋਲਾਂ ਦੇ ਢੱਕਣ ਖੁੱਲੇ੍ਹ ਅਤੇ ਟੁੱਟੇ ਹੋਏ ਹਨ, ਜੋ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ | ਸੀਵਰੇਜ ਦੇ ਮੈਨਹੋਲ ਜ਼ਿਆਦਾਤਰ ਦੋਪਹੀਆ ਵਾਹਨਾਂ ਲਈ ਜ਼ਿਆਦਾ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ | ਸ਼ਹਿਰ ਵਾਸੀਆਂ ਨੇ ਦੱਸਿਆ ਕਿ ਬਾਰਿਸ਼ ਦੇ ਦਿਨਾਂ 'ਚ ਇਹ ਖੁੱਲੇ੍ਹ ਹੋਏ ਮੈਨਹੋਲ ਹੋਰ ਵੀ ਭਿਆਨਕ ਰੂਪ ਧਾਰਨ ਕਰ ਲੈਂਦੇ ਹਨ ਕਿਉਂਕਿ ਇਨ੍ਹਾਂ 'ਚ ਪਾਣੀ ਭਰਨ ਤੋਂ ਬਾਅਦ ਮੈਨਹੋਲਾਂ ਦਾ ਪਤਾ ਨਹੀਂ ਚੱਲਦਾ ਤੇ ਖ਼ਤਰਾ ਹੋਰ ਵਧ ਜਾਂਦਾ ਹੈ | ਸ਼ਹਿਰੀਆਂ ਨੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਲੋਕਾਂ ਦੀ ਇਸ ਸਮੱਸਿਆ ਨੂੰ ਧਿਆਨ 'ਚ ਰੱਖਦੇ ਹੋਏ ਸੀਵਰੇਜ ਦੇ ਟੁੱਟੇ ਢੱਕਣਾਂ ਤੇ ਮੈਨਹੋਲਾਂ ਨੂੰ ਕਵਰ ਕੀਤਾ ਜਾਵੇ ਤਾਂ ਜੋ ਕੋਈ ਅਣਸੁਖਾਂਵੀ ਘਟਨਾ ਨਾ ਵਾਪਰ ਸਕੇ |
ਬਰੇਟਾ ਸ਼ਹਿਰ 'ਚ ਸੀਵਰੇਜ ਦੇ ਟੁੱਟੇ ਢੱਕਣਾਂ ਤੋਂ ਰਾਹਗੀਰ ਪ੍ਰੇਸ਼ਾਨ
ਅਜੀਤ ਡੈਸਕ
03-02-2026