07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਕਾਰ ਤੇ ਟਰੱਕ ਦੀ ਟੱਕਰ 'ਚ ਨੌਜਵਾਨ ਦੀ ਮੌਤ, 2 ਜ਼ਖਮੀ

Ad Position 21
No active advertisement
ਅਜੀਤ ਡੈਸਕ 03-02-2026
ਬੁਢਲਾਡਾ, 2 ਫਰਵਰੀ (ਸਵਰਨ ਸਿੰਘ ਰਾਹੀ)- ਸਥਾਨਕ ਸ਼ਹਿਰ ਦੇ ਜਾਖ਼ਲ ਰੋਡ 'ਤੇ ਵਾਪਰੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ 2 ਹੋਰ ਜ਼ਖਮੀ ਹੋ ਗਏ ਹਨ | ਥਾਣਾ ਸ਼ਹਿਰੀ ਬੁਢਲਾਡਾ ਦੇ ਮੁਖੀ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ (35) ਪੁੱਤਰ ਦਾਰਾ ਸਿੰਘ ਵਾਸੀ ਗਿਦੜਿਆਣੀ (ਸੰਗਰੂਰ) ਜੋ ਕਿ ਬੁਢਲਾਡਾ ਵਿਖੇ ਕਾਰ ਡੈਂਟਿੰਗ ਪੇਂਟਿੰਗ ਦਾ ਕੰਮ ਕਰਦਾ ਸੀ, ਆਪਣੇ ਦੋ ਹੋਰਨਾਂ ਸਹਾਇਕ ਮਿਸਤਰੀ ਸਾਥੀਆਂ ਨਾਲ ਪਿੰਡ ਗਿਦੜਿਆਣੀ ਤੋਂ ਬੁਢਲਾਡਾ ਵਿਖੇ ਆ ਰਿਹਾ ਸੀ ਤਾਂ ਜਾਖ਼ਲ ਰੋਡ 'ਤੇ ਵਾਇਟ ਫੋਰਟ ਹੋਟਲ ਕੋਲ ਡਿਜਾਇਰ ਗੱਡੀ ਦੇ ਅੱਗੇ ਜਾ ਰਹੇ ਟਰੱਕ ਦੇ ਇਕਦਮ ਮੁੜ ਜਾਣ ਕਰ ਕੇ ਉਸ 'ਚ ਜਾ ਵੱਜੀ | ਕਾਰ ਚਾਲਕ ਬਲਜਿੰਦਰ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਉਸ ਦੇ ਦੋ ਸਾਥੀ ਨਵਜੋਤ ਸਿੰਘ ਤੇ ਦਲਜੀਤ ਸਿੰਘ ਵਾਸੀ ਗਿਦੜਿਆਣੀ (ਸੰਗਰੂਰ) ਗੰਭੀਰ ਜ਼ਖਮੀ ਹੋਣ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਬੁਢਲਾਡਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਕਿਸੇ ਹੋਰ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਹੈ | ਪੁਲਿਸ ਵਲੋਂ ਮਿ੍ਤਕ ਦੇ ਪਿਤਾ ਦਾਰਾ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਘਟਨਾ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਵਾਅਦੇ ਮੁਤਾਬਿਕ ਮੰਗਾਂ ਪੂਰੀਆਂ ਨਾ ਕਰਨ ਕਰਕੇ ਨੰਬਰਦਾਰ ਭਾਈਚਾਰੇ 'ਚ ਸਰਕਾਰ ਪ੍ਰਤੀ ਰੋਸ ਅਗਲੀ ਖ਼ਬਰ ਨਗਰ ਸੁਧਾਰ ਸਭਾ ਬੁਢਲਾਡਾ ਵਲੋਂ 5 ਫਰਵਰੀ ਨੂੰ ਮਹਾਂ ਪੰਚਾਇਤ ਸੱਦਣ ਦੀ ਚਿਤਾਵਨੀ
Ad Position 24