07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਵਾਅਦੇ ਮੁਤਾਬਿਕ ਮੰਗਾਂ ਪੂਰੀਆਂ ਨਾ ਕਰਨ ਕਰਕੇ ਨੰਬਰਦਾਰ ਭਾਈਚਾਰੇ 'ਚ ਸਰਕਾਰ ਪ੍ਰਤੀ ਰੋਸ

Ad Position 21
No active advertisement
ਅਜੀਤ ਡੈਸਕ 03-02-2026

ਬੁਢਲਾਡਾ, 2 ਫਰਵਰੀ (ਸਵਰਨ ਸਿੰਘ ਰਾਹੀ)- ਸਥਾਨਕ ਨੰਬਰਦਾਰ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅੰਮਿ੍ਤਪਾਲ ਸਿੰਘ ਗੁਰਨੇ ਕਲਾਂ ਦੀ ਪ੍ਰਧਾਨਗੀ ਹੇਠ ਹੋਈ | ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਚੋਣਾਂ ਤੋਂ ਪਹਿਲਾਂ ਨੰਬਰਦਾਰਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਜੋ ਵਾਅਦੇ ਕੀਤੇ ਗਏ ਸਨ, 'ਚੋਂ ਕਿਸੇ ਇੱਕ ਵਾਅਦੇ ਨੂੰ ਵੀ ਪੂਰਾ ਨਹੀਂ ਕੀਤਾ ਗਿਆ, ਜਦਕਿ ਨੰਬਰਦਾਰਾਂ ਨੂੰ ਮਿਲਦਾ ਮਾਣ ਭੱਤਾ ਵੀ ਪੂਰਾ ਨਹੀਂ ਪਾਇਆ ਜਾ ਰਿਹਾ | ਉਨ੍ਹਾਂ ਮੰਗ ਕੀਤੀ ਕਿ ਨੰਬਰਦਾਰਾਂ ਦਾ ਮਾਣ ਭੱਤਾ ਘੱਟੋ-ਘੱਟ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ, ਜੱਦੀ ਪੁਸ਼ਤੀ ਨੰਬਰਦਾਰੀ ਦੀ ਮੰਗ ਪੂਰੀ ਕੀਤੀ ਜਾਵੇ, ਨੰਬਰਦਾਰਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਜਾਵੇ, ਮਹੀਨੇਵਾਰ ਮਾਣ ਭੱਤਾ 10 ਤਰੀਕ ਤੱਕ ਖਾਤਿਆਂ 'ਚ ਪਾਇਆ ਜਾਵੇ | ਮੀਟਿੰਗ ਉਪਰੰਤ ਯੂਨੀਅਨ ਆਗੂਆਂ ਵਲੋਂ ਐਸ.ਡੀ.ਐਮ. ਬੁਢਲਾਡਾ ਨੂੰ ਦਿੱਤੇ ਮੰਗ ਪੱਤਰ 'ਚ ਦੱਸਿਆ ਕਿ ਬੁਢਲਾਡਾ ਤਹਿਸੀਲ ਵਿਖੇ ਨੰਬਰਦਾਰਾਂ ਦੀ ਥਾਂ 'ਤੇ ਪੰਚਾਇਤ ਮੈਂਬਰ ਅਤੇ ਵਕੀਲਾਂ ਪਾਸੋਂ ਤਬਦੀਲ ਮਲਕੀਅਤਾਂ ਅਤੇ ਪਿੰਡਾਂ ਦੀਆਂ ਰਜਿਸਟਰੀਆਂ ਤਸਦੀਕ ਕਰਵਾ ਕੇ ਪੰਜਾਬ ਐਂਡ ਰੈਵੀਨਿਊ ਐਕਟ 1887 ਤੇ ਲੈਂਡ ਰੈਵੀਨਿਊ ਐਕਟ 1909 ਦੀ ਉਲੰਘਣਾ ਕੀਤੀ ਜਾ ਰਹੀ ਹੈ, ਜਿਸ ਦਾ ਨੰਬਰਦਾਰ ਯੂਨੀਅਨ ਪੁਰਜ਼ੋਰ ਵਿਰੋਧ ਕਰਦੀ ਹੈ | ਉਨ੍ਹਾਂ ਮੰਗ ਕੀਤੀ ਕਿ ਰਕਬੇ ਮੁਤਾਬਿਕ ਹੀ ਨੰਬਰਦਾਰ ਦੀ ਗਵਾਹੀ ਪਵਾਈ ਜਾਵੇ ਨਹੀਂ ਤਾਂ ਜਥੇਬੰਦੀ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ | ਇਸ ਮੌਕੇ ਤਹਿਸੀਲ ਪ੍ਰਧਾਨ ਗੁਰਬਰਨ ਸਿੰਘ ਕੁਲਾਣਾ, ਬਿੱਕਰ ਸਿੰਘ ਹਸਨਪੁਰ, ਲਾਭ ਸਿੰਘ ਗੁਰਨੇ ਖ਼ੁਰਦ, ਬਲਵਿੰਦਰ ਸਿੰਘ ਅਚਾਨਕ, ਗਮਦੂਰ ਸਿੰਘ ਤੇ ਮਿੱਠੂ ਸਿੰਘ ਬਹਾਦਰਪੁਰ, ਸੁਖਪਾਲ ਸਿੰਘ ਖੀਵਾ, ਮਹਿੰਦਰ ਸਿੰਘ ਗੁੜੱਦੀ, ਨਿਰਮਲਜੀਤ ਸਿੰਘ ਚੱਕ ਭਾਈਕੇ, ਜਗਰੂਪ ਸਿੰਘ ਕਲੀਪੁਰ, ਦਵਿੰਦਰ ਸਿੰਘ ਰੰਘੜਿਆਲ, ਬਲਦੇਵ ਸਿੰਘ ਦਰੀਆਪੁਰ, ਰਜਿੰਦਰ ਸਿੰਘ ਗਾਮੀਵਾਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਅਗਲੀ ਖ਼ਬਰ ਕਾਰ ਤੇ ਟਰੱਕ ਦੀ ਟੱਕਰ 'ਚ ਨੌਜਵਾਨ ਦੀ ਮੌਤ, 2 ਜ਼ਖਮੀ
Ad Position 24