ਮਾਨਸਾ, 2 ਫਰਵਰੀ (ਸੱਭਿ.ਪ੍ਰਤੀ)- ਸਥਾਨਕ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਅਤੇ ਰਾਗੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ | ਵਿੱਦਿਆ ਅਤੇ ਖੇਡਾਂ ਦੇ ਖੇਤਰ 'ਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਵਿਦਿਆਰਥੀਆਂ ਵਲੋਂ ਸਕਿੱਟ, 'ਖੇਡਣ ਦੇ ਦਿਨ ਚਾਰ' ਤੇ 'ਧੀਆਂ' ਗੀਤ ਆਦਿ ਦੀ ਪੇਸ਼ਕਾਰੀ ਨੇ ਸਭਨਾਂ ਦਾ ਮਨ ਮੋਹ ਲਿਆ | ਮੁੱਖ ਮਹਿਮਾਨ ਸੰਤ ਪ੍ਰਸ਼ੋਤਮ ਦਾਸ ਵਿਰਕਤ ਕੁਟੀਆ ਮਾਨਸਾ ਖ਼ੁਰਦ ਵਾਲਿਆਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਉਤਸ਼ਾਹਿਤ ਹੋਣ ਦਾ ਸੱਦਾ ਦਿੱਤਾ | ਇਸ ਮੌਕੇ ਗੁਰਪ੍ਰੀਤ ਸਿੰਘ ਭੁੱਚਰ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਮੈਨੇਜਮੈਂਟ ਕਮੇਟੀ ਪ੍ਰਧਾਨ ਮੱਘਰ ਸਿੰਘ, ਡਾਇਰੈਕਟਰ ਜੁਗਰਾਜ ਸਿੰਘ, ਪਿ੍ੰਸੀਪਲ ਪਰਮਪ੍ਰੀਤ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਮੈਨੇਜਰ ਹੰਸ ਰਾਜ ਆਦਿ ਹਾਜ਼ਰ ਸਨ |