07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਕਸਬਾ ਬੋਹਾ ਵਿਖੇ ਸੀਵਰੇਜ ਦੇ ਨਾਕਸ ਪ੍ਰਬੰਧਾਂ ਤੋਂ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 03-02-2026

ਬੋਹਾ, 2 ਫਰਵਰੀ (ਰਮੇਸ਼ ਤਾਂਗੜੀ)- ਸਥਾਨਕ ਕਸਬਾ ਵਿਖੇ ਸੀਵਰੇਜ ਪ੍ਰਬੰਧ ਇਨ੍ਹੀਂ ਦਿਨੀਂ ਬੁਰੀ ਤਰ੍ਹਾਂ ਵਿਗੜ ਗਿਆ ਹੈ | ਲੋਕਾਂ ਦੇ ਘਰਾਂ ਦਾ ਗੰਦਾ ਪਾਣੀ ਨਾਲਿਆਂ ਦੀ ਨਿਵਾਣ ਮੁਤਾਬਿਕ ਆਪਣੀ ਦਿਸ਼ਾ ਲੈ ਲੈਂਦਾ ਹੈ | ਲੋਕਾਂ ਦਾ ਕਹਿਣਾ ਹੈ ਕਿ ਬੋਹਾ ਦੇ ਸੀਵਰੇਜ ਦਾ ਨਿਕਾਸ ਪੱਛਣ ਤੋਂ ਪੂਰਬ ਵੱਲ ਕੀਤਾ ਹੋਇਆ ਹੈ | ਸੀਵਰੇਜ ਪ੍ਰਬੰਧ ਦੀਆਂ ਸਾਰੀਆਂ ਪਾਈਪਾਂ ਸ਼ਹਿਰ ਦੀ ਸ਼ੇਰਖਾਂ ਵਾਲਾ ਲਿੰਕ ਸੜਕ 'ਤੇ ਬਣਾਏ ਇੱਕ ਵੱਡੇ ਚੈਂਬਰ ਦੇ ਟੈਂਕ 'ਚ ਖੁੱਲ੍ਹਦਾ ਹੈ | ਪਰ 9-10 ਸਾਲਾਂ ਤੋਂ ਸੀਵਰੇਜ ਪ੍ਰਬੰਧ ਠੀਕ ਹਾਲਤ 'ਚ ਟਿਕਾਊ ਰੂਪ 'ਚ ਨਹੀਂ ਚੱਲ ਸਕਿਆ | ਲੋਕਾਂ ਦਾ ਕਹਿਣਾ ਹੈ ਕਿ 13 ਵਾਰਡਾਂ ਵਾਲੇ ਇਸ ਕਸਬੇ ਦੇ ਸੀਵਰੇਜ ਨੂੰ ਯੋਜਨਾਬੱਧ ਚਲਾਉਣ ਲਈ ਕੋਈ ਵਧੀਆ ਤਕਨੀਕ ਨਹੀਂ ਵਰਤੀ ਗਈ | ਸ਼ੁਰੂ 'ਚ ਹੀ ਨਗਰ ਪੰਚਾਇਤ ਵਲੋਂ ਸੀਵਰੇਜ ਪ੍ਰਬੰਧ ਲਈ ਕਿਸੇ ਚੰਗੀ ਕੰਪਨੀ ਨੂੰ ਠੇਕਾ ਨਹੀਂ ਦਿੱਤਾ ਗਿਆ | ਜਿਸ ਕਾਰਨ ਅਨੇਕਾਂ ਖ਼ਾਮੀਆਂ ਆ ਗਈਆਂ ਹਨ | ਸੀਵਰੇਜ ਪ੍ਰਬੰਧ ਦੇ ਨਾਲ ਘਰਾਂ ਦਾ ਗੰਦਾ ਪਾਣੀ ਕੱਢਣ ਲਈ ਗੰਦੇ ਨਾਲੇ ਬਣਾਏ ਗਏ ਹਨ | ਕਈ ਥਾਵਾਂ 'ਤੇ ਤਾਂ ਨਾਲੀਆਂ ਰਾਹੀਂ ਪਾਣੀ ਕੱਢਿਆ ਜਾਂਦਾ ਹੈ | ਦੂਜੇ ਪਾਸੇ ਬੋਹਾ ਦੇ ਗਾਦੜਪੱਤੀ, ਬਾਗ਼ ਵਾਲਾ ਵਿਹੜਾ ਅਤੇ ਖ਼ਾਸ ਕਰ ਕੇ ਕਸਬੇ ਦਾ ਪੱਛਮੀ ਹਿੱਸਾ ਨੀਵਾਂ ਹੈ | ਘਰਾਂ ਦਾ ਪਾਣੀ ਬਾਗ਼ ਵਾਲੇ ਵਿਹੜੇ ਗਾਦੜਾਂ ਦੇ ਛੱਪੜਾਂ 'ਚ ਇਕੱਠਾ ਹੁੰਦਾ ਹੈ | ਪਾਣੀ ਦੇ ਨਿਕਾਸ ਲਈ ਮਜ਼ਦੂਰਾਂ ਨੇ ਥਾਣਾ ਸੜਕ, ਗਾਦੜਾਂ ਸੜਕ ਅਤੇ ਹੋਰ ਕਈ ਥਾਵਾਂ 'ਤੇ ਚੈਂਬਰ ਬਣਾਏ ਗਏ ਹਨ, ਜਿਨ੍ਹਾਂ ਰਾਹੀ ਗੰਦਾ ਪਾਣੀ ਸੀਵਰੇਜ 'ਚ ਜਾਂਦਾ ਹੈ | ਕਈ ਥਾਵਾਂ 'ਤੇ ਨਾਲੇ ਉੱਚੇ ਹੋਣ ਕਾਰਨ ਕਈ ਘਰਾਂ ਕੋਲ ਨਿਕਾਸੀ ਨਾਲੇ ਲੀਕ ਹੋ ਗਏ ਹਨ, ਜਿਸ ਨਾਲ ਘਰਾਂ ਦੀਆਂ ਨੀਂਹਾਂ 'ਚ ਪਾਣੀ ਸਿੰਮਣ ਲੱਗਾ ਹੈ ਅਤੇ ਘਰਾਂ/ਕੋਠੀਆਂ 'ਚ ਤਰੇੜਾਂ ਆ ਗਈਆਂ ਹਨ | ਵਾਰਡ 11 ਦੇ ਪਾਣੀ ਨੂੰ ਕੱਢਣ ਲਈ ਬੱਸ ਅੱਡਾ ਸੜਕ ਪੁੱਟ ਕੇ 10-12 ਫੁੱਟ ਡੂੰਘੇ ਨਾਲੇ ਬਣਾਏ ਜਾ ਰਹੇ ਹਨ, ਜਿਸ ਨਾਲ ਅਕਸਰ ਹੀ ਹਾਦਸੇ ਵਾਪਰ ਰਹੇ ਹਨ | ਲੋਕਾਂ ਦੀ ਮੰਗ ਹੈ ਕਿ ਸੀਵਰੇਜ ਦਾ ਲੈਵਲ ਤੇ ਲਾਈਨਮੈਂਟ ਸਹੀ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਰਾਮਲਾਜ ਸਿੰਘ ਗੱਤਾ ਮਿਲਜ਼ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਅਗਲੀ ਖ਼ਬਰ ਦਸਮੇਸ਼ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ
Ad Position 24