ਬਰੇਟਾ, 2 ਫਰਵਰੀ (ਮੰਡੇਰ)- ਗੱਤਾ ਮਿਲਜ਼ ਐਸੋਸੀਏਸ਼ਨ ਵਲੋਂ ਚੋਣ ਕੀਤੀ ਗਈ | ਸਰਬਸੰਮਤੀ ਨਾਲ ਰਾਮਲਾਜ ਸਿੰਘ ਬਹਾਦਰਪੁਰ ਸਾਬਕਾ ਸਰਪੰਚ ਨੂੰ ਪ੍ਰਧਾਨ, ਰਾਜੇਸ਼ ਸਿੰਗਲਾ ਸਕੱਤਰ ਅਤੇ ਬਿੰਟੂ ਪਾਲ ਨੂੰ ਵਿੱਤ ਸਕੱਤਰ ਚੁਣਿਆ ਗਿਆ | ਸਮੂਹ ਮਿਲਰਾਂ ਨੂੰ ਐਸੋਸੀਏਸ਼ਨ ਦੀ ਮੈਂਬਰਸ਼ਿਪ ਲੈਣ ਲਈ ਕਿਹਾ ਗਿਆ | ਨਵਨਿਯੁਕਤ ਪ੍ਰਧਾਨ ਰਾਮਲਾਜ ਸਿੰਘ ਨੇ ਕਿਹਾ ਕਿ ਉਹ ਐਸੋਸੀਏਸ਼ਨ ਦੀ ਬਿਹਤਰੀ ਲਈ ਦਿਨ-ਰਾਤ ਕੰਮ ਕਰਨਗੇ | ਇਸ ਮੌਕੇ ਰਾਜ ਮਿੱਤਲ, ਚਰਨ ਦਾਸ, ਰਾਜੇਸ਼ ਬਿੱਟੂ, ਮੁਨੀਸ਼ ਮਿੱਤਲ, ਤਰਸੇਮ ਗੋਇਲ, ਵਿਜੇ ਸਿੰਗਲਾ ਆਦਿ ਹਾਜ਼ਰ ਸਨ |