ਮਾਨਸਾ, 2 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਕ) ਦੇ ਦਫ਼ਤਰੀ ਸਟਾਫ਼ ਵਲੋਂ ਉੱਗਰ ਸਿੰਘ ਫਿਟਰ ਹੈਲਪਰ ਨੂੰ ਸੇਵਾ ਮੁਕਤ ਹੋਣ 'ਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਸੂਬਾਈ ਆਗੂ ਬਿੱਕਰ ਸਿੰਘ ਮਾਖਾ ਤੇ ਆਗੂ ਹਿੰਮਤ ਸਿੰਘ ਦੂਲੋਵਾਲ ਨੇ ਕਿਹਾ ਕਿ ਉੱਗਰ ਸਿੰਘ ਨੇ ਯੂਨੀਅਨ ਦੀ ਬਿਹਤਰੀ ਲਈ ਮੋਹਰੀ ਹੋ ਕੇ ਕੰਮ ਕੀਤਾ, ਜੋ ਸ਼ਲਾਘਾਯੋਗ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਠੇਕੇ 'ਤੇ ਕੰਮ ਕਰਦੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ, ਬਕਾਇਆ ਡੀ. ਈ. ਦੀਆਂ ਕਿਸ਼ਤਾਂ ਜਲਦ ਜਾਰੀ ਕੀਤੀਆਂ ਜਾਣ, ਕੱਟੇ ਹੋਏ 37 ਪ੍ਰਕਾਰ ਦੇ ਭੱਤੇ ਬਹਾਲ ਕੀਤੇ ਜਾਣ, ਰੈਗੂਲਰ ਭਰਤੀ ਚਾਲੂ ਕਰਨ ਦੇ ਨਾਲ ਹੀ ਵਾਟਰ ਵਰਕਸਾਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ | ਇਸ ਮੌਕੇ ਦਲਵਾਰਾ ਸਿੰਘ ਉੱਡਤ, ਰੂਪ ਸਿੰਘ ਉੱਡਤ, ਜੇ. ਈ. ਸੁਖਰਾਜ ਸਿੰਘ ਲੱਧੂਵਾਸ, ਜਸਪ੍ਰੀਤ ਸਿੰਘ ਵਾਲੀਆ, ਸੁਖਵਿੰਦਰ ਸਿੰਘ ਸਰਦੂਲਗੜ੍ਹ, ਇਕਬਾਲ ਸਿੰਘ ਆਲੀਕੇ, ਬਲਵੀਰ ਸਿੰਘ ਕੋਟਧਰਮੂ, ਗੁਰਜੰਟ ਸਿੰਘ ਜੌੜਕੀਆਂ, ਗੁਰਜੰਟ ਸਿੰਘ ਝੇਰਿਆਂਵਾਲੀ, ਮਿੱਠੂ ਸਿੰਘ ਭੱਟੀ ਠੇਕੇਦਾਰ ਆਦਿ ਹਾਜ਼ਰ ਸਨ |