09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

'ਪੰਜਾਬ ਦੇ ਇਨਕਲਾਬ-ਸਿੱਖੀ ਤੇ ਦਲਿਤ ਸਾਹਿਤਕਾਰੀ' ਪੁਸਤਕ 'ਤੇ ਗੋਸ਼ਟੀ

Ad Position 21
No active advertisement
ਅਜੀਤ ਡੈਸਕ 03-02-2026
ਮਾਨਸਾ, 2 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਸਮਾਜ ਅਤੇ ਸਾਹਿਤ ਦਾ ਇਤਿਹਾਸ ਲਿਖਣ ਵਾਲਿਆਂ ਤੋਂ ਅਸੀਂ ਪੂਰਨ ਨਿਰਪੱਖਤਾ ਨਾਲ ਖੋਜ ਅਤੇ ਲੇਖਣੀ ਦੀ ਤਵੱਕੋ ਰੱਖਦੇ ਹਾਂ ਪਰ ਅਫ਼ਸੋਸ ਇਸ ਗੱਲ ਹੈ ਕਿ ਪੰਜਾਬ ਅਤੇ ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਵਾਲੇ ਅਨੇਕਾਂ ਵਿਦਵਾਨਾਂ ਨੇ ਦਲਿਤ ਵਰਗ 'ਚ ਜਨਮੇ ਯੋਧਿਆਂ ਅਤੇ ਉੱਚਪਾਏ ਦੇ ਚਿੰਤਕਾਂ ਤੇ ਲੇਖਕਾਂ ਨੂੰ ਆਪਣੀਆਂ ਲਿਖਤਾਂ 'ਚ ਬੁਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੈ | ਇਹ ਵਿਚਾਰ ਰੈਡੀਕਲ ਪੀਪਲਜ਼ ਫੋਰਮ ਅਤੇ ਜੁਟਾਨ ਵਲੋਂ ਸਥਾਨਕ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਵਿਖੇ ਪ੍ਰੋ: ਰਾਜ ਕੁਮਾਰ ਹੰਸ ਦੀ ਕਿਤਾਬ 'ਪੰਜਾਬ ਦੇ ਇਨਕਲਾਬ-ਸਿੱਖੀ ਅਤੇ ਦਲਿਤ ਸਾਹਿਤਕਾਰੀ' 'ਤੇ ਕਰਵਾਈ ਗੋਸ਼ਟੀ ਮੌਕੇ ਬੁਲਾਰਿਆਂ ਨੇ ਪ੍ਰਗਟਾਏ | ਕਨਵੀਨਰ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਦੇਸ਼ ਦੇ ਕਮਿਊਨਿਸਟ ਮਜ਼ਦੂਰਾਂ ਲਈ ਲੜਾਈ ਲੜਦਿਆਂ ਗਲਤ ਸਮਝਦਾਰੀ ਕਾਰਨ ਆਰੰਭ 'ਚ ਜਾਤ-ਪਾਤ ਦੇ ਸਵਾਲ ਦੀ ਗਹਿਰਾਈ ਤੇ ਦਰਦ ਨੂੰ ਸਮਝਣ ਤੋਂ ਅਸਮਰਥ ਰਹੇ ਪਰ ਬੀਤੇ 4-5 ਦਹਾਕਿਆਂ ਤੋਂ ਲਿਬਰੇਸ਼ਨ ਸਮੇਤ ਇਸ ਲਹਿਰ ਦਾ ਕਾਫ਼ੀ ਹਿੱਸਾ ਆਪਣੀ ਇਸ ਗ਼ਲਤੀ ਨੂੰ ਦਰੁਸਤ ਕਰ ਕੇ ਜਾਤੀ ਜਬਰ ਦੇ ਖ਼ਿਲਾਫ਼ ਲੜਾਈ ਲੜਦਾ ਆ ਰਿਹਾ ਹੈ | ਸੈਂਟਰਲ ਯੂਨੀਵਰਸਿਟੀ ਬਠਿੰਡਾ ਵਿਖੇ ਸਹਾਇਕ ਪ੍ਰੋਫੈਸਰ ਤੇ ਸ਼ਾਇਰਾ ਨੀਤੂ ਅਰੋੜਾ ਨੇ ਕਿਹਾ ਕਿ ਸਿਰਫ਼ ਜਮਾਤੀ ਸ਼ੋਸ਼ਣ ਹੀ ਸ਼ੋਸ਼ਣ ਦਾ ਇਕੋ-ਇਕ ਰੂਪ ਨਹੀਂ ਹੈ ਸਗੋਂ ਜਾਤ, ਧਰਮ ਅਤੇ ਲਿੰਗ ਆਧਾਰਿਤ ਹੋ ਰਹੇ ਵਿਤਕਰੇ ਤੇ ਦਮਨ ਵੀ ਉਨ੍ਹਾਂ ਹੀ ਅਸਹਿਣਯੋਗ ਹੈ | ਵਿਚਾਰ ਚਰਚਾ 'ਚ ਅਮੋਲਕ ਡੇਲੂਆਣਾ, ਡਾ. ਸੰਦੀਪ ਸਿੰਘ, ਨਿਰੰਜਨ ਬੋਹਾ, ਸ਼ਾਇਰ ਬਲਵੰਤ ਭਾਟੀਆ, ਮਾ. ਪਰਮਿੰਦਰ ਸਿੰਘ, ਆਤਮਾ ਸਿੰਘ ਪਮਾਰ, ਕਾ. ਕਸ਼ਮੀਰ ਸਿੰਘ, ਬਹਾਲ ਸਿੰਘ ਬੇਨੜਾ, ਸੁਖਜੀਤ ਚੀਮਾ, ਕੁਲਦੀਪ ਘਰਾਂਗਣਾ, ਸ਼ਾਇਰ ਰਾਜਵਿੰਦਰ ਮੀਰ, ਕੇ. ਸਾਧੂ ਸਿੰਘ ਮੁੱਲਾਂਪੁਰ, ਰਣਜੀਤ ਗੌਰਵ, ਚਰਨਜੀਤ ਸ਼ਰਮਾ ਬਠਿੰਡਾ, ਬਿੱਟੂ ਮਲਿਕਪੁਰ ਸਿਰਸਾ, ਜਸਬੀਰ ਕੌਰ ਨੱਤ, ਸੁਖਜੀਤ ਸਿੰਘ ਰਾਮਾਨੰਦੀ, ਕਾ. ਰਾਜਵਿੰਦਰ ਰਾਣਾ, ਕਹਾਣੀਕਾਰ ਦਰਸ਼ਨ ਜੋਗਾ, ਡਾ. ਕੁਲਦੀਪ ਚੌਹਾਨ ਨੇ ਵਿਚਾਰ ਰੱਖੇ |
Ad Position 22
No active advertisement
ਪਿਛਲੀ ਖ਼ਬਰ ਅੱਜ ਬਿਜਲੀ ਸਪਲਾਈ ਰਹੇਗੀ ਪ੍ਰਭਾਵਿਤ <br/> ਅਗਲੀ ਖ਼ਬਰ ਦਿਆਲਪੁਰਾ ਮਿਰਜ਼ਾ ਵਿਖੇ ਗੁਰੂ ਰਵਿਦਾਸ ਜਯੰਤੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ
Ad Position 24