ਮਾਨਸਾ, 3 ਫਰਵਰੀ (ਸ.ਰਿ.)- ਮੈਡੀਕਲ ਪੈ੍ਰਕਟੀਸ਼ਨਰਜ਼ ਫੈਡਰੇਸ਼ਨ ਰੂਰਲ ਬਲਾਕ ਮਾਨਸਾ ਦੀ ਮੀਟਿੰਗ ਇੱਥੇ ਹੋਈ | ਬੁਲਾਰਿਆਂ ਵਲੋਂ ਮੰਗਾਂ ਅਤੇ ਗਤੀਵਿਧੀਆਂ 'ਤੇ ਚਰਚਾ ਕਰਦਿਆਂ ਫੈਡਰੇਸ਼ਨ ਦੀ ਬਿਹਤਰੀ ਲਈ ਵਿਚਾਰ ਵਟਾਂਦਰਾ ਕੀਤਾ ਗਿਆ | ਸੂਬਾ ਕਮੇਟੀ ਆਗੂ ਲਾਭ ਸਿੰਘ, ਸੁਖਦਰਸ਼ਨ ਸਿੰਘ ਖਾਰਾ, ਸਤਿੰਦਰਪਾਲ ਸਿੰਘ ਠੂਠਿਆਂਵਾਲੀ, ਜ਼ਿਲ੍ਹਾ ਪ੍ਰਧਾਨ ਮੈਂਗਲ ਸਿੰਘ ਮਾਨਸਾ ਨੇ ਕਿਹਾ ਕਿ ਡਾਕਟਰਾਂ ਆਪਣਾ ਮੁੱਢਲਾ ਫ਼ਰਜ਼ ਸਮਝਦਿਆਂ ਪਿੰਡਾਂ/ਸ਼ਹਿਰਾਂ 'ਚ ਲੋਕਾਂ ਨੂੰ ਵਧੀਆਂ ਸਹੂਲਤਾਂ ਪ੍ਰਦਾਨ ਕਰਨ | ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਜਥੇਬੰਦੀ ਦਾ ਨੁਮਾਇੰਦਾ ਕਿਸੇ ਪ੍ਰਕਾਰ ਦੀ ਨਸ਼ੀਲੀ ਦਵਾਈ ਵੇਚਦਾ ਫੜਿਆ ਗਿਆ ਤਾਂ ਜਥੇਬੰਦੀ ਉਸ ਦਾ ਸਾਥ ਨਹੀਂ ਦੇਵੇਗੀ | ਅਜਿਹਾ ਹੋਣ 'ਤੇ ਉਸ ਦੀ ਜਥੇਬੰਦੀ 'ਚੋਂ ਮੈਂਬਰਸ਼ਿਪ ਖ਼ਾਰਜ ਕਰ ਦਿੱਤੀ ਜਾਵੇਗੀ | ਇਸ ਮੌਕੇ ਮੱਖਣ ਸਿੰਘ ਖੋਖਰ, ਜਸਪਾਲ ਤੋਕਾ, ਹਰਪਾਲ ਮਾਪੀ, ਗੁਰਜੀਤ ਸਿੰਘ ਭੈਣੀਬਾਘਾ, ਕੇਵਲ ਸਿੰਘ ਨੰਗਲ, ਸਤਪਾਲ ਸਿੰਘ ਡੇਲੂਆਣਾ, ਵੀਰਪਾਲ ਸਿੰਘ ਕੋਟਲੱਲੂ, ਗੋਬਿੰਦ ਸਿੰਘ ਰਮਦਿੱਤੇਵਾਲਾ, ਹਰਭਜਨ ਸਿੰਘ, ਮਲਕੀਤ ਸਿੰਘ, ਸੰਦੀਪ ਸਿੰਘ ਝੱਬਰ, ਜਗਸੀਰ ਸਿੰਘ ਗੋਰੀਆ ਆਦਿ ਹਾਜ਼ਰ ਸਨ |