ਬੁਢਲਾਡਾ, 5 ਫਰਵਰੀ (ਸਵਰਨ ਸਿੰਘ ਰਾਹੀ)- ਸਥਾਨਕ ਖ਼ੁਦਮੁਖ਼ਤਿਆਰ ਵਿੱਦਿਅਕ ਸੰਸਥਾ ਗੁਰੂ ਨਾਨਕ ਕਾਲਜ ਵਲੋਂ ਥੋੜੇ੍ਹ ਸਮੇਂ ਦੇ ਵੈਲਯੂ ਐਡਿਡ ਫਾਰਮਾ ਇੰਡਸਟਰੀ ਕੋਰਸਾਂ ਸਬੰਧੀ ਯੂਨਾਈਟਿਡ ਫਾਰਮਾਂ ਐਸੋਸੀਏਸ਼ਨ ਨਾਰਥ ਰਿਜ਼ਨ ਨਾਲ ਐਮ.ਓ.ਯੂ. ਕੀਤਾ ਗਿਆ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਵਧੇਰੇ ਮੌਕੇ ਮਿਲਣਗੇ | ਪਿ੍ੰਸੀਪਲ ਡਾ. ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨਾਈਟਿਡ ਫਾਰਮਾ ਐਸੋਸੀਏਸ਼ਨ ਅਧੀਨ ਉੱਤਰੀ ਖੇਤਰ ਦੇ 400 ਤੋਂ ਵੱਧ ਫਾਰਮਾਸੀਟੀਕਲ ਮੈਨੂਫੈਕਚਰਿੰਗ ਕੰਪਨੀਆਂ ਹਨ | ਇਸ ਤਹਿਤ ਛੇ ਮਹੀਨੇ ਦਾ ਵੈਲਯੂ ਐਡਿਡ ਕੋਰਸ ਸ਼ੁਰੂ ਕੀਤਾ ਜਾਣਾ ਹੈ, ਜਿਸ 'ਚ ਬੀ.ਏ. ਦੇ ਆਖ਼ਰੀ ਸਾਲ 'ਚ ਪੜ੍ਹ ਰਹੇ ਵਿਦਿਆਰਥੀ ਦਾਖਲਾ ਲੈ ਸਕਦੇ ਹਨ | ਕਾਲਜ ਦੇ ਪਲੇਸਮੈਂਟ ਅਫ਼ਸਰ ਡਾ. ਨੀਤਿਕਾ ਗੋਇਲ ਨੇ ਦੱਸਿਆ ਕਿ ਇਸ ਕੋਰਸ ਦਾ ਪਾਠਕ੍ਰਮ ਕੰਪਨੀਆਂ ਵਲੋਂ ਨਿਰਧਾਰਿਤ ਕੀਤੇ ਜਾਣ ਵਾਲੇ ਕੋਰਸ ਨੂੰ ਕੰਪਨੀਆਂ ਦੇ ਮਾਹਿਰਾਂ ਨਾਲ ਮਿਲ ਕੇ ਪੜ੍ਹਾਇਆ ਜਾਣਾ ਹੈ | ਯੂ.ਪੀ.ਏ.ਐਨ.ਆਰ. ਦੇ ਪ੍ਰਧਾਨ ਵਿਸ਼ਾਲ ਜਸੂਜਾ ਅਤੇ ਸਕੱਤਰ ਨਵੀਨ ਸਤੇਰੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਇਸ ਤਹਿਤ ਉਦਯੋਗ ਵਿਜ਼ਟ ਅਤੇ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਕਰਵਾਏ ਜਾਣੇ ਹਨ | ਉਨ੍ਹਾਂ ਕਿਹਾ ਕਿ ਇਸ ਕੋਰਸ 'ਚ ਪੜ੍ਹਦੇ ਵਿਦਿਆਰਥੀਆਂ ਦੇ 100 ਵਿਦਿਆਰਥੀਆਂ ਦੀ ਪਲੇਸਮੈਂਟ ਹੋਵੇਗੀ | ਇਸ ਮੌਕੇ ਡਾ. ਹਰਪ੍ਰੀਤ ਸਿੰਘ ਅਤੇ ਪ੍ਰੋ. ਸਿਮਰਨਜੀਤ ਸਿੰਘ ਆਦਿ ਹਾਜ਼ਰ ਸਨ |