21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਝੁਨੀਰ 'ਚ ਦੜੇ-ਸੱਟੇ ਤੇ ਗ਼ੈਰਕਾਨੂੰਨੀ ਲਾਟਰੀ ਕੈਸੀਨੋ ਦਾ ਕੰਮ ਜ਼ੋਰਾਂ 'ਤੇ ਸਖ਼ਤ ਕਾਰਵਾਈ ਕਰਨ ਦੀ ਮੰਗ

Ad Position 21
No active advertisement
ਅਜੀਤ ਡੈਸਕ 06-02-2026
ਝੁਨੀਰ, 5 ਫਰਵਰੀ (ਸੰਜੀਵ ਸਿੰਗਲਾ)- ਸਥਾਨਕ ਕਸਬੇ ਵਿਖੇ ਦੜਾ ਸੱਟਾ ਲਾਟਰੀ ਦਾ ਗ਼ੈਰਕਾਨੂੰਨੀ ਧੰਦਾ ਜ਼ੋਰਾਂ-ਸ਼ੋਰਾਂ 'ਤੇ ਚੱਲ ਰਿਹਾ ਹੈ | ਜਾਣਕਾਰੀ ਅਨੁਸਾਰ ਕਸਬੇ 'ਚ ਕੁਝ ਵਿਅਕਤੀਆਂ ਵਲੋਂ ਦੜੇ ਸੱਟੇ, ਕੈਸੀਨੋ ਅਤੇ ਗ਼ੈਰ-ਕਾਨੰੂਨੀ ਲਾਟਰੀ ਦਾ ਕੰਮ ਧੜੱਲੇ ਨਾਲ ਚਲਾਇਆ ਜਾ ਰਿਹਾ ਹੈ | ਭੋਲੇ-ਭਾਲੇ ਲੋਕਾਂ ਨੂੰ ਲਾਲਚ ਦਾ ਝਾਂਸਾ ਦੇ ਕੇ ਉਨ੍ਹਾਂ ਦੀ ਖ਼ੂਨ ਪਸੀਨੇ ਦੀ ਕਮਾਈ ਹੜੱਪ ਕਰ ਲਈ ਜਾਂਦੀ ਹੈ | ਸੂਤਰਾਂ ਦਾ ਕਹਿਣਾ ਹੈ ਕਿ ਕਸਬੇ ਨਾਲ ਸਬੰਧਿਤ ਕੁਝ ਵਿਅਕਤੀਆਂ ਵਲੋਂ ਇਹ ਗੋਰਖਧੰਦਾ ਸ਼ਰੇਆਮ ਚਲਾਇਆ ਜਾ ਰਿਹਾ ਹੈ | ਹੁਣ ਦੇਖਣਾ ਇਹ ਬਣਦਾ ਹੈ ਕਿ ਇਮਾਨਦਾਰੀ ਦਾ ਢੰਡੋਰਾ ਪਿੱਟ ਕੇ ਸੱਤਾ 'ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਇਸ 2 ਨੰਬਰ ਦੇ ਗ਼ੈਰ-ਕਾਨੰੂਨੀ ਚੱਲ ਰਹੇ ਦੜੇ ਸੱਟੇ, ਲਾਟਰੀਆਂ ਅਤੇ ਕੈਸੀਨੋ ਦੇ ਕੰਮ ਨੂੰ ਬੰਦ ਕਰਵਾ ਕੇ ਬਣਦੀ ਕਾਰਵਾਈ ਕਰੇਗੀ ਜਾ ਨਹੀਂ | ਡੀ.ਐਸ.ਪੀ ਸਰਦੂਲਗੜ੍ਹ ਮਨਜੀਤ ਸਿੰਘ ਨੇ ਕਿਹਾ ਕਿ ਅਜਿਹਾ ਕੋਈ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ ਫਿਰ ਵੀ ਉਹ ਸਥਾਨਕ ਥਾਣਾ ਮੁਖੀ ਦੀ ਡਿਊਟੀ ਲਗਾ ਕੇ ਮਾਮਲੇ ਦੀ ਤਫ਼ਤੀਸ਼ ਕਰਨਗੇ ਅਤੇ ਕਿਸੇ ਵੀ ਗ਼ੈਰ-ਕਾਨੰੂਨੀ ਕੰਮ ਕਰਨ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਟਰਾਲੇ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ <br/> ਅਗਲੀ ਖ਼ਬਰ ਗੁਰੂ ਨਾਨਕ ਕਾਲਜ ਬੁਢਲਾਡਾ ਦਾ ਯੂਨਾਈਟਿਡ ਫਾਰਮਾ ਐਸੋਸੀਏਸ਼ਨ ਨਾਲ ਹੋਇਆ ਐਮ.ਓ.ਯੂ. ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਵਧੇ...
Ad Position 24