ਮਾਨਸਾ, 5 ਫਰਵਰੀ (ਰਵੀ)- ਮਾਨਸਾ-ਸਿਰਸਾ ਮੁੱਖ ਸੜਕ 'ਤੇ ਮੂਸਾ ਚੁੰਗੀ ਨਜ਼ਦੀਕ ਹਾਦਸੇ 'ਚ ਨੌਜਵਾਨ ਦੀ ਮੌਤ ਹੋ ਗਈ ਹੈ | ਹਾਸਲ ਜਾਣਕਾਰੀ ਅਨੁਸਾਰ ਅਣਪਛਾਤੇ ਟਰਾਲੇ ਦੀ ਲਪੇਟ 'ਚ ਮੋਟਰਸਾਈਕਲ ਆ ਗਿਆ ਅਤੇ ਟਹਿਲਾ ਸਿੰਘ (40) ਵਾਸੀ ਮਾਨਸਾ ਦੀ ਮੌਕੇ 'ਤੇ ਮੌਤ ਹੋ ਗਈ | ਉਹ ਮੈਰਿਜ ਪੈਲੇਸ 'ਚ ਕੰਮ ਕਰਦਾ ਸੀ ਅਤੇ ਆਪਣੇ ਘਰ ਵਾਪਸ ਪਰਤ ਰਿਹਾ ਸੀ | ਮਿ੍ਤਕ ਪਿੱਛੇ ਵਿਧਵਾ, ਬਜ਼ੁਰਗ ਮਾਤਾ-ਪਿਤਾ ਤੇ ਦੋ ਛੋਟੇ ਬੱਚੇ ਹਨ | ਥਾਣਾ ਸ਼ਹਿਰੀ-1 ਮਾਨਸਾ ਪੁਲਿਸ ਵਲੋਂ ਬਣਦੀ ਕਾਰਵਾਈ ਕੀਤੀ ਗਈ ਹੈ |