ਕੈਂਸਰ ਤੋਂ ਡਰਨ ਦੀ ਲੋੜ ਨਹੀਂ ਬਲਕਿ ਸਮੇਂ ਸਿਰ ਮੁਢਲੀ ਪਛਾਣ ਜ਼ਰੂਰੀ- ਡਾ. ਸਿੰਗਲਾ
ਮਾਨਸਾ, 5 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਰੋਟਰੀ ਕਲੱਬ ਰੋਇਲ ਵਲੋਂ ਐਸ.ਡੀ. ਕੰਨਿ੍ਹਆਂ ਮਹਾਂਵਿਦਿਆਲਾ ਵਿਖੇ ਵਿਸ਼ਵ ਕੈਂਸਰ ਦਿਵਸ ਮੌਕੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ | ਡਾ. ਜਨਕ ਰਾਜ ਸਿੰਗਲਾ ਨੇ ਕਿਹਾ ਕਿ ਕੈਂਸਰ ਤੋਂ ਡਰਨ ਦੀ ਲੋੜ ਨਹੀਂ ਬਲਕਿ ਸਮੇਂ ਸਿਰ ਮੁੱਢਲੀ ਪਛਾਣ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਮੁੱਢਲੇ ਪੜਾਅ 'ਚ ਪਤਾ ਲੱਗਣ 'ਤੇ ਸਮੇਂ ਸਿਰ ਇਲਾਜ ਨਾਲ ਇਸ ਬਿਮਾਰੀ ਨੂੰ ਹਰਾਇਆ ਜਾ ਸਕਦਾ ਹੈ | ਉਨ੍ਹਾਂ ਸਿਹਤਮੰਦ ਜੀਵਨ ਜਿਉਂਣ ਲਈ ਤੰਬਾਕੂ ਆਦਿ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਿਯਮਿਤ ਸਿਹਤ ਜਾਂਚ ਦੀ ਅਪੀਲ ਕੀਤੀ | ਡਾ. ਸ਼ੇਕੀ ਬਾਂਸਲ ਨੇ ਅÏਰਤਾਂ ਨੂੰ ਐਚ.ਪੀ.ਵੀ. ਟੀਕਾਕਰਨ, ਨਿਯਮਿਤ ਪੈਪ ਸਮੀਅਰ ਟੈਸਟ ਅਤੇ ਗਾਇਨੋਕੋਲੋਜਿਸਟ ਨਾਲ ਸਮੇਂ-ਸਮੇਂ 'ਤੇ ਸਲਾਹ ਕਰਨ ਦੀ ਅਪੀਲ ਕੀਤੀ | ਡਾ. ਪਨਿਕਾ ਗਰਗ ਨੇ ਮਹਾਂਵਾਰੀ ਸਾਈਕਲ 'ਤੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਸਾਫ਼-ਸਫ਼ਾਈ, ਸਹੀ ਪੋਸ਼ਣ ਅਤੇ ਕਿਸੇ ਵੀ ਅਸਧਾਰਨ ਲੱਛਣ ਦੀ ਸਥਿਤੀ 'ਚ ਤੁਰੰਤ ਡਾਕਟਰੀ ਸਲਾਹ ਲੈਣ 'ਤੇ ਜ਼ੋਰ ਦਿੱਤਾ | ਪ੍ਰੇਮ ਅਗਰਵਾਲ ਨੇ ਦੱਸਿਆ ਕਿ 14 ਤੇ 15 ਫਰਵਰੀ ਨੂੰ ਕਲੱਬ ਵਲੋਂ 2 ਰੋਜ਼ਾ ਰੋਟਰੀ ਯੂਥ ਲੀਡਰਸ਼ਿਪ ਐਵਾਰਡ ਪ੍ਰੋਗਰਾਮ ਚੇਤਨਾ ਐਸ.ਡੀ. ਕੰਨਿ੍ਹਆਂ ਮਹਾਂਵਿਦਿਆਲਾ ਵਿਖੇ ਕਰਵਾਇਆ ਜਾਵੇਗਾ | ਇਸ ਮੌਕੇ ਪ੍ਰਧਾਨ ਪ੍ਰਧਾਨ ਹਰੀਸ਼ ਗਰਗ, ਸਕੱਤਰ ਰਾਕੇਸ਼ ਸੇਠੀ, ਪਿ੍ੰਸੀਪਲ ਗਰੀਮਾ ਮਹਾਜਨ, ਮਨੋਜ ਗੋਇਲ, ਪਰਮਿੰਦਰ ਗੋਇਲ, ਰਾਜਿੰਦਰ ਗਰਗ, ਜੀ.ਡੀ. ਭਾਟੀਆ, ਸਿਮੀ ਬਾਂਸਲ, ਪਰਵਿੰਦਰ ਕੌਰ, ਸੁਨੀਤਾ ਗਰਗ, ਸੋਨੀਆ ਜਿੰਦਲ, ਨਿਸ਼ਾ ਬਾਂਸਲ, ਦੀਪਕ ਜਿੰਦਲ, ਨੀਰਜ, ਰੰਬਲ, ਬਲਜੀਤ ਕੌਰ, ਅਮਨਦੀਪ ਕੌਰ, ਸੰਜਮ, ਬਬੀਤਾ ਆਦਿ ਹਾਜ਼ਰ ਸਨ |
ਰੋਟਰੀ ਕਲੱਬ ਰੋਇਲ ਵਲੋਂ ਵਿਸ਼ਵ ਕੈਂਸਰ ਦਿਵਸ ਮੌਕੇ ਜਾਗਰੂਕਤਾ ਸਮਾਗਮ ਕਰਵਾਇਆ
ਅਜੀਤ ਡੈਸਕ
06-02-2026