ਬੁਢਲਾਡਾ 5 ਫਰਵਰੀ (ਸੁਨੀਲ ਮਨਚੰਦਾ)- ਸਥਾਨਕ ਸ਼ਹਿਰ 'ਚ ਕੂੜੇ ਦੇ ਡੰਪ ਨੂੰ ਖ਼ਤਮ ਕਰਨ ਨੂੰ ਲੈ ਕੇ ਸੰਘਰਸ਼ ਨੂੰ ਕਰੀਬ 52 ਦਿਨਾਂ ਤੋਂ ਬਾਅਦ ਐਸ.ਡੀ.ਐਮ. ਗਗਨਦੀਪ ਸਿੰਘ ਦੇ ਯਤਨਾਂ ਸਦਕਾ ਲੋਕਾਂ ਨਾਲ ਕੀਤੀ ਮੀਟਿੰਗ ਤੋਂ ਬਾਅਦ ਫ਼ੈਸਲਾ ਲਿਆ ਗਿਆ ਕਿ ਕੂੜੇ ਦੇ ਡੰਪ 'ਤੇ ਨਵਾਂ ਕੂੜਾ ਨਹੀਂ ਸੁੱਟਿਆ ਜਾਵੇਗਾ | ਉਨ੍ਹਾਂ ਕੂੜੇ ਦੇ ਢੇਰ ਨੂੰ ਸਮੇਂ ਸਮੇਂ 'ਤੇ ਚੁਕਵਾਉਣ ਦਾ ਭਰੋਸਾ ਵੀ ਦਿੱਤਾ ਅਤੇ ਇਸ ਜਗ੍ਹਾ 'ਤੇ ਪਾਰਕ ਬਣਾਉਣ ਦਾ ਐਲਾਨ ਕੀਤਾ ਗਿਆ | ਐਸ.ਡੀ.ਐਮ. ਵਲੋਂ ਦਿੱਤੇ ਲਿਖਤੀ ਭਰੋਸੇ ਦਾ ਪੱਤਰ ਲੈ ਕੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਮੌਕੇ 'ਤੇ ਪਹੁੰਚੇ | ਉਨ੍ਹਾਂ ਕਿਹਾ ਕਿ ਐਮ.ਆਰ.ਐਫ. ਸ਼ੈਡ ਥੱਲੇ ਨਗਰ ਕੌਂਸਲ ਦੀਆਂ ਸਫ਼ਾਈ ਵਾਲੀ ਮਸ਼ੀਨਰੀ ਦੀ ਪਾਰਕਿੰਗ ਵਜੋਂ ਵਰਤਿਆ ਜਾਵੇਗਾ ਪ੍ਰੰਤੂ ਧਰਨੇ 'ਚ ਸਪਸ਼ਟ ਨਹੀਂ ਕੀਤਾ ਗਿਆ ਕਿ ਸ਼ਹਿਰ ਦਾ ਕੂੜਾ ਹੁਣ ਕਿੱਥੇ ਸੁੱਟਿਆ ਜਾਵੇਗਾ? ਜੋ ਸਵਾਲ ਬਣ ਕੇ ਰਹਿ ਗਿਆ |