21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਭਾਕਿਯੂ ਏਕਤਾ (ਡਕੌਂਦਾ) ਵਲੋਂ ਪੁਲਿਸ ਚੌਕੀ ਕੁੱਲਰੀਆਂ ਅੱਗੇ ਧਰਨਾ

Ad Position 21
No active advertisement
ਅਜੀਤ ਡੈਸਕ 06-02-2026
ਬਰੇਟਾ, 5 ਫਰਵਰੀ (ਪਾਲ ਸਿੰਘ ਮੰਡੇਰ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਇਕਾਈ ਕੱੁਲਰੀਆਂ ਵਲੋਂ ਪੁਲਿਸ ਚੌਂਕੀ ਕੁੱਲਰੀਆਂ ਅੱਗੇ ਧਰਨਾ ਲਗਾਇਆ ਗਿਆ | ਬੁਲਾਰਿਆਂ ਨੇ ਮੰਗ ਕੀਤੀ ਕਿ ਗਲਤ ਕੇਸ ਵਿਚ ਫਸਾਏ ਅਤੇ ਜੇਲ੍ਹ ਭੇਜੇ ਕਿਸਾਨ ਵਰਕਰ ਗੁਰਪ੍ਰੀਤ ਸਿੰਘ ਨੂੰ ਰਿਹਾਅ ਕਰਵਾਇਆ ਜਾਵੇ, ਜਥੇਬੰਦੀ ਦੇ ਆਗੂਆਂ ਅਤੇ ਕੁੱਲਰੀਆਂ ਦੇ ਕਿਸਾਨ ਵਰਕਰਾਂ 'ਤੇ ਬਣਾਇਆ ਕੇਸ ਵਾਪਸ ਲੈਣ ਦੇ ਨਾਲ ਹੀ ਲੜਾਈ ਦੇ ਕੇਸ 'ਚ ਉਲਝਾਈਆਂ ਗਈਆਂ ਔਰਤਾਂ ਨੂੰ ਕੇਸ 'ਚੋਂ ਤੁਰੰਤ ਬਾਹਰ ਕੀਤਾ ਜਾਵੇ | ਆਗੂਆਂ ਨੇ ਦੱਸਿਆ ਕਿ ਪਿੰਡ ਕੁੱਲਰੀਆਂ ਵਿਖੇ ਕਿਸਾਨਾਂ ਦੀ ਕਬਜ਼ਾ ਕਾਸਟ ਵਾਲੀ ਜ਼ਮੀਨ ਦੇ ਮੁੱਦੇ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਚੱਲਦਾ ਆ ਰਿਹਾ ਹੈ | ਪੰਜਾਬ ਸਰਕਾਰ ਵਲੋਂ ਕਈ ਕਿਸਾਨਾਂ ਨੂੰ ਜ਼ਮੀਨ ਤੋਂ ਬੇਦਖ਼ਲ ਕੀਤਾ ਗਿਆ ਸੀ ਪ੍ਰੰਤੂ ਜਥੇਬੰਦੀ ਅਤੇ ਸੰਘਰਸ਼ ਦੇ ਸਦਕਾ ਕਿਸਾਨ ਮੁੜ ਜ਼ਮੀਨ 'ਤੇ ਕਾਸ਼ਤ ਕਰ ਰਹੇ ਹਨ ਅਤੇ ਏ.ਡੀ.ਸੀ. (ਵਿਕਾਸ) ਮਾਨਸਾ ਦੀ ਅਦਾਲਤ ਵਿਚ ਚੱਲੇ ਕੇਸ 'ਚ ਵੀ ਗ੍ਰਾਮ ਪੰਚਾਇਤ ਕੁੱਲਰੀਆਂ ਹਾਰ ਚੁੱਕੀ ਹੈ ਅਤੇ ਇਹ ਜ਼ਮੀਨ ਪੰਚਾਇਤੀ ਨਾ ਹੋ ਕੇ ਜੁਮਲਾ ਮੁਸ਼ਤਰਕਾ ਮਾਲਕਣ ਹੀ ਘੋਸ਼ਿਤ ਹੋ ਗਈ ਹੈ | ਇਸ ਤਰ੍ਹਾਂ ਕਿਸਾਨਾਂ 'ਤੇ ਜ਼ਮੀਨ ਵਾਹੁਣ ਜਾਂ ਕਬਜ਼ਾ ਕਰਨ ਦੇ ਬਣਾਏ ਕੇਸਾਂ ਦੀ ਕੋਈ ਤੁਕ ਨਹੀਂ ਹੈ | ਇਨ੍ਹਾਂ ਨੂੰ ਹੁਣ ਏ.ਡੀ.ਸੀ. ਵਿਕਾਸ ਦੇ ਫ਼ੈਸਲੇ ਤੋਂ ਬਾਅਦ ਤੁਰੰਤ ਖ਼ਾਰਜ ਹੋਣਾ ਚਾਹੀਦਾ ਹੈ | ਇਸੇ ਮੰਗ ਨੂੰ ਲੈ ਕੇ ਕਿਸਾਨਾਂ ਨੇ ਮੁੜ ਕੇਸਾਂ ਦੀ ਵਾਪਸੀ ਤੱਕ ਸੰਘਰਸ਼ ਲੜਨ ਦਾ ਐਲਾਨ ਕੀਤਾ ਹੈ | ਇਸ ਮੌਕੇ ਸਾਰਾ ਚੰਦ ਬਰੇਟਾ, ਲੀਲਾ ਸਿੰਘ ਕੁੱਲਰੀਆਂ, ਪਾਲਾ ਸਿੰਘ ਕੱੁਲਰੀਆਂ, ਗੁਰਪਾਲ ਸਿੰਘ ਕੁੱਲਰੀਆਂ, ਮੇਜਰ ਸਿੰਘ ਕੁੱਲਰੀਆਂ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐਸ.ਡੀ.ਐਮ ਨੇ ਕੂੜੇ ਦੇ ਡੰਪ ਚੁਕਵਾਉਣ ਤੇ ਪਾਰਕ ਬਣਾਉਣ ਦਾ ਕੀਤਾ ਐਲਾਨ ਅਗਲੀ ਖ਼ਬਰ ਭਾਰਤੀ ਜਨਤਾ ਪਾਰਟੀ ਵਲੋਂ ਰਾਹੁਲ ਗਾਂਧੀ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕੇਂਦਰੀ ਮੰਤਰੀ ਰਵਨੀਤ ਬਿੱਟੂ ਖ਼ਿਲਾਫ਼ ਟਿ...
Ad Position 24