25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਬੋਲੀ ਸਿਰਫ਼ ਸੰਚਾਰ ਦਾ ਸਾਧਨ ਨਹੀਂ, ਬਲਕਿ ਸੱਭਿਆਚਾਰਕ ਵਿਰਾਸਤ ਵੀ ਹੁੰਦੀ ਹੈ-ਡਾ. ਸੋਮੀ ਰਾਮ

Ad Position 21
No active advertisement
ਅਜੀਤ ਡੈਸਕ 21-02-2026
ਮਾਨਸਾ, 20 ਫਰਵਰੀ (ਰਵੀ)- ਮਨੁੱਖ ਸਰੀਰ ਤੋਂ ਵੱਧ ਸ਼ਬਦ-ਰੂਪ ਹੈ, ਜੋ ਬਹੁਤ ਹੀ ਸੂਖਮ ਹੈ | ਸਾਡਾ ਆਲਾ-ਦੁਆਲਾ ਅਤੇ ਸਾਰਾ ਵਿਕਾਸ ਸ਼ਬਦ ਕਰ ਕੇ ਹੀ ਹੋਇਆ ਹੈ | ਮਾਂ ਬੋਲੀ ਬੋਲਣ 'ਚ ਸ਼ਰਮ ਮਹਿਸੂਸ ਕਰਨ ਦੀ ਬਜਾਏ ਇਸ ਦਾ ਸਤਿਕਾਰ ਕਰਨਾ ਚਾਹੀਦਾ ਹੈ | ਇਹ ਵਿਚਾਰ ਡਾ. ਸੋਮੀ ਰਾਮ ਸਹਾਇਕ ਪ੍ਰੋਫੈਸਰ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਨੇ ਭਾਸ਼ਾ ਵਿਭਾਗ ਵਲੋਂ ਇੱਥੇ ਯੂਥ ਲਾਇਬ੍ਰੇਰੀ ਅੰਬੇਡਕਰ ਭਵਨ ਵਿਖੇ ਕੌਮਾਂਤਰੀ ਮਾਂ ਬੋਲੀ ਦਿਨ ਮਨਾਉਣ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ | ਉਨ੍ਹਾਂ ਕਿਹਾ ਕਿ ਕਿਹਾ ਕਿ ਬੋਲੀ ਸਿਰਫ਼ ਸੰਚਾਰ ਦਾ ਸਾਧਨ ਹੀ ਨਹੀਂ ਹੁੰਦੀ ਸਗੋਂ ਇਹ ਸਭਿਆਚਾਰਕ ਵਿਰਾਸਤ ਵੀ ਹੁੰਦੀ ਹੈ | ਬੋਲੀ ਦੇ ਮਰਨ ਨਾਲ ਸਿਰਫ਼ ਬੋਲੀ ਨਹੀਂ ਮਰਦੀ ਸਗੋਂ ਉੱਥੋਂ ਦਾ ਸਭਿਆਚਾਰ, ਸੁਪਨੇ, ਯਾਦਾਂ, ਕਾਰ-ਵਿਹਾਰ ਅਤੇ ਕਿੱਤੇ ਵੀ ਮਰ ਜਾਂਦੇ ਹਨ | ਸਮਾਗਮ ਦੀ ਪ੍ਰਧਾਨਗੀ ਕਰਦਿਆਂ ਨਵਜੋਤ ਕੌਰ ਡਿਪਟੀ ਕਮਿਸ਼ਨਰ ਮਾਨਸਾ ਨੇ ਸਮੂਹ ਦਫ਼ਤਰਾਂ ਨੂੰ ਦਫ਼ਤਰੀ ਕੰਮਕਾਜ ਮਾਤ ਭਾਸ਼ਾ ਪੰਜਾਬੀ 'ਚ ਕਰਨ ਲਈ ਕਿਹਾ | ਡਾ. ਗੁਰਪ੍ਰੀਤ ਕੌਰ ਮੁਖੀ ਮਾਨਵਬਾਦ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਕਿ ਬੇਸ਼ੱਕ ਸਾਨੂੰ ਦੂਜੀਆਂ ਭਾਸ਼ਾਵਾਂ ਵੀ ਸਿੱਖਣੀਆਂ ਅਤੇ ਬੋਲਣੀਆਂ ਚਾਹੀਦੀਆਂ ਹਨ ਪਰੰਤੂ ਮਾਤ ਭਾਸ਼ਾ ਤੋਂ ਬੇਮੁੱਖ ਨਹੀਂ ਹੋਣਾ ਚਾਹੀਦਾ | ਉਨ੍ਹਾਂ ਕਿਹਾ ਕਿ ਮਾਂ ਬੋਲੀ ਹੀ ਅਜਿਹੀ ਬੋਲੀ ਹੈ, ਜਿਸ ਨੂੰ ਸਿੱਖਣ ਲਈ ਸਾਨੂੰ ਕੋਈ ਵਿਸ਼ੇਸ਼ ਯਤਨ ਨਹੀਂ ਕਰਨੇ ਪੈਂਦੇ | ਸੰਬੋਧਨ ਤੇ ਸ਼ਾਮਿਲ ਹੋਣ ਵਾਲਿਆਂ 'ਚ ਕਾਲਾ ਰਾਮ ਕਾਂਸਲ ਐਸ.ਡੀ.ਐਮ. ਮਾਨਸਾ, ਉੱਘੇ ਕਹਾਣੀਕਾਰ ਦਰਸ਼ਨ ਸਿੰਘ ਜੋਗਾ, 'ਅਜੀਤ' ਉਪ ਦਫ਼ਤਰ ਮਾਨਸਾ ਦੇ ਇੰਚਾਰਜ ਬਲਵਿੰਦਰ ਸਿੰਘ ਧਾਲੀਵਾਲ, ਮਿੰਨੀ ਕਹਾਣੀਕਾਰ ਲਖਵਿੰਦਰ ਸਿੰਘ ਮੂਸਾ, ਸੰਗੀਤ ਪ੍ਰੇਮੀ ਅਸ਼ੋਕ ਬਾਂਸਲ ਮਾਨਸਾ, ਸੇਵਾ ਮੁਕਤ ਅਧਿਆਪਕ ਪਰਾਗ ਰਾਜ, ਮੁਲਾਜਮ ਆਗੂ ਬਿੱਕਰ ਸਿੰਘ ਮੰਘਾਣੀਆਂ, ਪਵਨ ਸ਼ਰੀਧਰ, ਆਪ ਆਗੂ ਪਰਮਜੀਤ ਕੌਰ, ਲਾਇਬਰੇਰੀਅਨ ਗਗਨਦੀਪ ਕੌਰ ਆਦਿ ਸਨ |
Ad Position 22
No active advertisement
ਪਿਛਲੀ ਖ਼ਬਰ ਮਾਈ ਭਾਗੋ ਕਾਲਜ ਰੱਲਾ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਆਪ ਵਲੋਂ ਕੇਂਦਰੀ ਯੋਜਨਾਵਾਂ ਦਾ ਲਾਹਾ ਲੈਣ ਦੀ ਕੋਸ਼ਿਸ਼- ਗੁਰਪ੍ਰੀਤ ਮਲੂਕਾ
Ad Position 24