ਬੁਢਲਾਡਾ, 21 ਫਰਵਰੀ (ਸਵਰਨ ਸਿੰਘ ਰਾਹੀ)- ਐਨਕਾਸ ਮਾਪਦੰਡਾਂ ਅਧੀਨ ਤਿਆਰੀਆਂ ਦੀ ਸਮੀਖਿਆ ਤਹਿਤ ਸਬ ਸੈਂਟਰ ਦਾਤੇਵਾਸ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਬੁਢਲਾਡਾ ਡਾ. ਸਰਬਜੀਤ ਸਿੰਘ ਨੇ ਟੀਕਾਕਰਨ ਰਜਿਸਟਰ, ਜੱਚਾ-ਬੱਚਾ ਸਿਹਤ ਰਿਕਾਰਡ, ਪਰਿਵਾਰ ਨਿਯੋਜਨ ਸੇਵਾਵਾਂ, ਯੂ-ਵਿਨ ਐਂਟਰੀਆਂ ਅਤੇ ਹੋਰ ਪ੍ਰੋਗਰਾਮਾਂ ਨਾਲ ਸੰਬੰਧਿਤ ਦਸਤਾਵੇਜ਼ਾਂ ਦੀ ਬਰੀਕੀ ਨਾਲ ਜਾਂਚ ਕੀਤੀ | ਉਨ੍ਹਾਂ ਐਨਕਾਸ ਮਾਪਦੰਡਾਂ ਤਹਿਤ ਸਫ਼ਾਈ ਪ੍ਰਬੰਧ, ਸੰਕਰਮਣ ਨਿਯੰਤਰਨ ਪ੍ਰਕਿਰਿਆਵਾਂ, ਬਾਇਓ-ਮੈਡੀਕਲ ਵੇਸਟ ਮੈਨੇਜਮੈਂਟ ਅਤੇ ਮਰੀਜ਼ਾਂ ਲਈ ਉਪਲਬਧ ਸਹੂਲਤਾਂ ਦਾ ਜਾਇਜ਼ਾ ਲਿਆ | ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਰਾਜ ਦੇ ਹਰੇਕ ਨਾਗਰਿਕ ਨੂੰ ਮਿਆਰੀ ਅਤੇ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਇਤਿਹਾਸਕ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਕੋਈ ਵੀ ਵਿਅਕਤੀ ਆਰਥਿਕ ਤੰਗੀ ਕਾਰਨ ਇਲਾਜ ਤੋਂ ਵਾਂਝਾ ਨਾ ਰਹੇ | ਇਸ ਮੌਕੇ ਬਲਾਕ ਐਕਸਟੈਂਸ਼ਨ ਐਜੂਕੇਟਰ ਹਰਬੰਸ ਮੱਤੀ, ਮੈਡੀਕਲ ਅਫ਼ਸਰ ਡਾ. ਜਸ਼ਨਪ੍ਰੀਤ ਕੌਰ, ਡਾ. ਚਿਰਾਗ ਸਿੰਗਲਾ, ਸੰਜੀਵ ਸ਼ਰਮਾ ਸਿਹਤ ਸੁਪਰਵਾਈਜ਼ਰ, ਮਨਦੀਪ ਕੌਰ ਐਲ.ਐਚ.ਵੀ., ਰਾਜਵਿੰਦਰ ਕੌਰ ਕਮਿਊਨਿਟੀ ਹੈਲਥ ਅਫ਼ਸਰ, ਸੰਜੀਵ ਮਸੀਹ, ਕਿਰਨਜੀਤ ਕੌਰ ਆਦਿ ਹਾਜ਼ਰ ਸਨ |