13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਖ਼ਿਲਾਫ਼ ਅਦਾਲਤੀ ਕੰਮ-ਕਾਜ ਬੰਦ ਰੱਖਣ ਦਾ ਫ਼ੈਸਲਾ

Ad Position 21
No active advertisement
ਅਜੀਤ ਡੈਸਕ 24-02-2026

ਮਾਨਸਾ, 23 ਫਰਵਰੀ (ਗੁਰਚੇਤ ਸਿੰਘ ਫੱਤੇਵਾਲੀਆ)- ਪੰਜਾਬ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਅਤੇ ਸਕੱਤਰਾਂ ਦੀ ਮੀਟਿੰਗ 'ਚ ਹੋਏ ਫ਼ੈਸਲੇ ਅਧੀਨ ਸਥਾਨਕ ਜ਼ਿਲ੍ਹਾ ਕਚਹਿਰੀਆਂ ਦੀ ਬਾਰ ਐਸੋਸੀਏਸ਼ਨ ਵਲੋਂ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਖ਼ਿਲਾਫ਼ ਅਦਾਲਤੀ ਕੰਮ ਬੰਦ ਰੱਖਿਆ ਗਿਆ | ਮੀਟਿੰਗ 'ਚ ਕੌਂਸਲ ਸਿਸਟਮ ਅਤੇ ਐਕਸ਼ਨ ਪਲਾਨ ਦੇ ਮਾਮਲਿਆਂ 'ਚ 2 ਮੁੱਖ ਮੁੱਦੇ ਵਿਚਾਰੇ ਗਏ ਸਨ ਅਤੇ ਸਮੂਹ ਪੰਜਾਬ ਦੀਆਂ ਬਾਰ ਐਸੋਸੀਏਸ਼ਨ ਵਲੋਂ ਪੂਰੇ ਹਫ਼ਤੇ ਕੰਮ ਬੰਦ ਰੱਖਣ ਦਾ ਮਤਾ ਪਾਸ ਕੀਤਾ ਗਿਆ ਸੀ | ਇਸ ਤਹਿਤ ਜਿੱਥੇ ਜ਼ਿਲ੍ਹਾ ਕਚਹਿਰੀਆਂ 'ਚ ਅਦਾਲਤੀ ਕੰਮ ਬੰਦ ਰੱਖਿਆ ਗਿਆ ਉੱਥੇ ਹੀ ਜ਼ਿਲ੍ਹੇ 'ਚ ਪੈਂਦੀਆਂ ਸਬ-ਡਵੀਜ਼ਨਾਂ 'ਚ ਵੀ ਅਦਾਲਤਾਂ ਦਾ ਕੰਮ ਠੱਪ ਰਿਹਾ | ਇਸ ਮੌਕੇ ਮਾਨਸਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦਾਸ ਸਿੰਘ ਮਾਨ, ਸਕੱਤਰ ਮਨਿੰਦਰ ਸਿੰਘ, ਹਰਮਨ ਸਿੱਧੂ, ਓਮਕਾਰ ਸਿੰਘ ਮਿੱਤਲ, ਅੰਤਰਜਾਮੀ ਸਿੰਘ ਸਿੱਧੂ, ਗੁਰਦੀਪ ਸਿੰਘ ਸਿੱਧੂ ਮਾਖਾ, ਸੁਖਚੈਨ ਸਿੰਘ ਦੂਲੋ, ਬਾਬੂ ਸਿੰਘ ਮਾਨ, ਹਰਪ੍ਰੀਤ ਸਿੰਘ ਭੈਣੀ, ਬਿਮਲਜੀਤ ਸਿੰਘ, ਬਲਬੀਰ ਕੌਰ, ਗੁਰਲਾਭ ਸਿੰਘ ਮਾਹਲ, ਸਵੀਟ ਸਿੰਗਲਾ, ਹਰਿੰਦਰ ਸ਼ਰਮਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਨਸਿਕ ਗੁੰਝਲਾਂ ਸਬੰਧੀ ਮਸ਼ਵਰੇ ਲਈ 'ਟੈਲੀ ਮਾਨਸ ਪ੍ਰੋਜੈਕਟ' ਕਾਰਗਰ-ਸਿਵਲ ਸਰਜਨ <br/> ਅਗਲੀ ਖ਼ਬਰ ਸੀ.ਪੀ.ਆਈ. ਤੇ ਕੁੱਲ ਹਿੰਦ ਕਿਸਾਨ ਸਭਾ ਵਲੋਂ ਮੋਦੀ ਤੇ ਟਰੰਪ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ
Ad Position 24