ਮਾਨਸਾ, 25 ਫਰਵਰੀ (ਸ.ਰਿ.)- ਸਿੱਖਿਆ ਵਿਭਾਗ 'ਚ 20 ਸਾਲਾਂ ਤੋਂ ਕੰਮ ਕਰਦੇ ਸਮਗਰਾ ਸਿੱਖਿਆ ਅਭਿਆਨ ਦੇ ਦਫ਼ਤਰੀ ਕਰਮਚਾਰੀਆਂ ਨੂੰ ਮਿਲਦੀ 50 ਹਜ਼ਾਰ ਤਨਖ਼ਾਹ ਨੂੰ ਘਟਾ ਕੇ ਸਿਰਫ਼ 19 ਹਜ਼ਾਰ 'ਤੇ ਪੱਕੇ ਕਰਨ ਦਾ ਵਿਰੋਧ ਕਰਦੇ ਕਰਮਚਾਰੀਆਂ 'ਤੇ ਕੀਤੀ ਲਾਠੀਚਾਰਜ ਦੀ ਡੀ.ਟੀ.ਐਫ. ਨੇ ਨਿੰਦਾ ਕੀਤੀ ਹੈ | ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਤਾਮਕੋਟ ਅਤੇ ਹਰਜਿੰਦਰ ਸਿੰਘ ਅਨੂਪਗੜ੍ਹ ਨੇ ਮੁਲਾਜ਼ਮਾਂ 'ਤੇ ਕੀਤੇ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਦੱਸਿਆ ਕਿ ਅਧਿਆਪਕਾਂ 'ਤੇ 20 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਵੀ 3 ਸਾਲ ਦਾ ਪਰਖ ਕਾਲ ਪੂਰਾ ਕਰਨ ਦੀ ਸ਼ਰਤ ਥੋਪ ਦਿੱਤੀ ਗਈ ਹੈ, ਜੋ ਕਿ ਸਰਾਸਰ ਧੱਕਾ ਹੈ |