ਬੁਢਲਾਡਾ, 26 ਫਰਵਰੀ (ਸੁਨੀਲ ਮਨਚੰਦਾ)-ਸਪੇਅਰ ਪਾਰਟਸ ਐਸੋਸੀਏਸ਼ਨ ਦੀ ਇਥੇ ਹੋਈ ਚੋਣ 'ਚ ਸਰਬਸੰਮਤੀ ਨਾਲ ਸੋਨੀ ਮੁਗਲੈਲ ਵਾਲੇ ਨੂੰ ਪ੍ਰਧਾਨ ਚੁਣਿਆ ਗਿਆ | ਉਨ੍ਹਾਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣਗੇ ਤੇ ਦੁਕਾਨਦਾਰਾਂ ਦੀ ਸਮੱਸਿਆ ਨੂੰ ਹੱਲ ਕਰਨ ਦੇ ਯਤਨ ਜੁਟਾਉਣਗੇ | ਉਨ੍ਹਾਂ ਕਿਹਾ ਕਿ ਸ਼ਹਿਰ 'ਚ ਥਾਂ-ਥਾਂ 'ਤੇ ਕੂੜੇ ਦੇ ਡੰਪਾਂ ਅਤੇ ਗੰਦਗੀ ਦੇ ਢੇਰ ਲੱਗੇ ਪਏ ਹਨ, ਜਿਨ੍ਹਾਂ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਢੁਕਵਾਂ ਹੱਲ ਕੀਤਾ ਜਾਵੇ | ਇਸ ਮੌਕੇ ਸੋਹਮ ਕੁਮਾਰ ਲਕਸ਼ਮੀ, ਦੀਪਕ ਟਿੰਕੂ, ਸੋਮ ਪ੍ਰਕਾਸ਼, ਦੀਪਕ ਟਿੰਕੂ, ਦਵਿੰਦਰ ਸਿੰਘ ਕੋਹਲੀ, ਅਸ਼ਵਨੀ ਕੁਮਾਰ ਚੌਧਰੀ, ਦੀਪੂ ਰਾਮ, ਦੀਪਾ ਕੁਮਾਰ, ਸੋਹਨ ਲਾਲ, ਸੰਨੀ ਕੁਮਾਰ, ਪ੍ਰੇਮ ਕੁਮਾਰ,ਅਨਿਲ ਕੁਮਾਰ, ਕੁਲਦੀਪ ਸਿੰਘ ਬਤਰਾ, ਪਵਨ ਕੁਮਾਰ, ਰਾਜੂ ਕੁਮਾਰ, ਰਾਜਿੰਦਰ ਕੁਮਾਰ, ਵਿੱਕੀ ਸਿੰਗਲਾ, ਬੌਬੀ ਬਾਂਸਲ, ਸ਼ਿੰਦਰ ਕੁਮਾਰ ਆਦਿ ਹਾਜ਼ਰ ਸਨ |