28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਐਸ.ਬੀ.ਆਈ. ਵਲੋਂ ਕਰਵਾਈ ਸੰਗੀਤਕ ਸ਼ਾਮ 'ਚ ਗਾਇਕਾ ਕਰਮ ਜੋਤੀ ਨੇ ਰੰਗ ਬੰਨਿ੍ਹਆ <br/>

Ad Position 21
No active advertisement
ਅਜੀਤ ਡੈਸਕ 28-02-2026
ਮਾਨਸਾ , 27 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਸਟੇਟ ਬੈਂਕ ਆਫ਼ ਇੰਡੀਆ ਵਲੋਂ ਸਥਾਨਕ ਹੋਟਲ ਵਿਖੇ ਸੰਗੀਤਕ ਸ਼ਾਮ ਕਰਵਾਈ ਗਈ | ਡੀ.ਜੀ.ਐਮ. ਅਭਿਸ਼ੇਕ ਸ਼ਰਮਾ ਦੀ ਪਤਨੀ ਸ਼ਵੇਤਾ ਸ਼ਰਮਾ ਮੁੱਖ ਮਹਿਮਾਨ ਅਤੇ ਖੇਤਰੀ ਮੈਨੇਜਰ ਪ੍ਰਮੋਦ ਯਾਦਵ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮਾਂ ਦਾ ਮਕਸਦ ਬੈਂਕ ਕਰਮਚਾਰੀਆਂ ਦੀ ਰੁਝੇਵਿਆਂ ਭਰੀ ਜ਼ਿੰਦਗੀ ਤੋਂ ਕੁਝ ਸਮਾਂ ਆਪਣਿਆਂ ਨਾਲ ਸਾਂਝਾ ਕਰਨ ਦਾ ਮੌਕਾ ਦੇਣਾ ਹੈ | ਉਨ੍ਹਾਂ ਸਮਾਗਮ ਦੀ ਸਫਲਤਾ ਲਈ ਬਰਾਂਚ ਦੇ ਰਿਲੇਸ਼ਨਸ਼ਿਪ ਮੈਨੇਜਰ ਰਕੇਸ਼ ਕੁਮਾਰ ਗਰਗ ਨੂੰ ਵਧਾਈ ਦਿੱਤੀ | ਸਮਾਗਮ 'ਚ ਪ੍ਰਸਿੱਧ ਗਾਇਕਾ ਕਰਮਜੀਤ ਜੋਤੀ ਨੇ ਮਧੁਰ ਆਵਾਜ਼ ਦੇ ਨਾਲ ਸਭ ਨੂੰ ਮੰਤਰ ਮੁਗਧ ਕਰ ਦਿੱਤਾ | ਇਸ ਮੌਕੇ ਏ.ਜੀ.ਐਮ. ਰਜੇਸ਼ ਕੁੰਡਲ, ਏ.ਜੀ.ਐਮ. ਸੁਭਾਸ਼ ਚੰਦਰ, ਚੀਫ਼ ਮੈਨੇਜਰ ਐਚ.ਆਰ. ਅਰੁਣ ਗਰਗ, ਚੀਫ਼ ਮੈਨੇਜਰ ਜੋਤੀ ਪ੍ਰਸਾਦ, ਚੀਫ਼ ਮੈਨੇਜਰ ਗੁਰਜੀਤ ਸਿੰਘ, ਦਲੀਪ ਕੁਮਾਰ, ਪਾਲ ਕੁਮਾਰ ਤੇ ਕੁਲਭੂਸ਼ਣ ਬਾਂਸਲ, ਮੈਨੇਜਰ ਐਚ.ਆਰ. ਮਹਿੰਦਰਪਾਲ ਸਿੰਘ ਸਮੇਤ ਸਟਾਫ਼ ਮੈਂਬਰ ਹਾਜ਼ਰ ਸਨ | ਮੰਚ ਸੰਚਾਲਨ ਦੀ ਭੂਮਿਕਾ ਰਕੇਸ਼ ਗਰਗ ਨੇ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਲਿਬਰੇਸ਼ਨ ਵਲੋਂ ਰਣਜੀਤ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰਨ ਦੀ ਨਿੰਦਾ ਅਗਲੀ ਖ਼ਬਰ ਭਾਕਿਯੂ (ਉਗਰਾਹਾਂ) ਨੇ ਕੀਤੀ ਲਾਮਬੰਦੀ ਮੀਟਿੰਗ
Ad Position 24