04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਸੁਰੱਖਿਆ ਲਈ ਜਨਰਲ ਰੇਲਵੇ ਪੁਲਿਸ ਦਫ਼ਤਰ ਦੀ ਮੰਗ

Ad Position 21
repet_subhas-goyals [Copy P29]
ਅਜੀਤ ਡੈਸਕ 03-03-2026
ਮਾਨਸਾ, 2 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਲਈ ਜਨਰਲ ਰੇਲਵੇ ਪੁਲਿਸ ਨੂੰ ਉਚਿਤ ਦਫ਼ਤਰ ਸਥਾਨ ਅਲਾਟ ਕਰਨ ਦੀ ਮੰਗ ਕੀਤੀ ਗਈ ਹੈ | ਮਾਨਸਾ ਡਿਵੈਲਪਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਕੁਮਾਰ ਆਗਰਾ ਨੇ ਸਬੰਧੀ ਦਿੱਲੀ ਮੰਡਲ ਦੇ ਮੰਡਲ ਰੇਲਵੇ ਪ੍ਰਬੰਧਕ ਨੂੰ ਪੱਤਰ ਵੀ ਭੇਜਿਆ ਗਿਆ ਹੈ | ਉਨ੍ਹਾਂ ਕਿਹਾ ਕਿ ਸਥਾਨਕ ਰੇਲਵੇ ਸਟੇਸ਼ਨ ਇਸ ਸਮੇਂ ਅੰਮਿ੍ਤ ਭਾਰਤ ਯੋਜਨਾ ਤਹਿਤ ਦੁਬਾਰਾ ਵਿਕਾਸ ਅਧੀਨ ਹੈ, ਜਿੱਥੇ ਯਾਤਰੀਆਂ ਨੂੰ ਲੰਬੇ ਸਮੇਂ ਤੱਕ ਰੇਲ ਗੱਡੀਆਂ ਦੀ ਉਡੀਕ ਕਰਨੀ ਪੈਂਦੀ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਤੋਂ ਸਟੇਸ਼ਨ 'ਤੇ ਮੋਬਾਈਲ ਛੀਨ-ਝਪਟੀ, ਚੋਰੀ ਅਤੇ ਜੇਬ ਕਟਾਈ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ ਅਤੇ ਇਲਾਕੇ 'ਚ ਨਸ਼ੇ ਦੀ ਸਮੱਸਿਆ ਵੀ ਗੰਭੀਰ ਹੈ, ਜਿਸ ਕਾਰਨ ਯਾਤਰੀਆਂ 'ਚ ਅਸੁਰੱਖਿਆ ਦੀ ਭਾਵਨਾ ਬਣੀ ਰਹਿੰਦੀ ਹੈ | ਉਨ੍ਹਾਂ ਪਲੇਟਫ਼ਾਰਮ ਨੰ. 1 'ਤੇ ਜਨਰਲ ਰੇਲਵੇ ਪੁਲਿਸ ਲਈ ਉਚਿਤ ਦਫ਼ਤਰ ਸਥਾਨ ਟਿਕਟ ਘਰ ਦੇ ਨੇੜੇ ਜਾਂ ਪੁਰਾਣੀ ਇਮਾਰਤ 'ਚ ਅਲਾਟ ਕੀਤੇ ਜਾਣ ਦੀ ਮੰਗ ਕੀਤੀ ਤਾਂ ਕਿ ਅਪਰਾਧਿਕ ਘਟਨਾਵਾਂ 'ਤੇ ਰੋਕ ਲਗਾ ਕੇ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਬੁਢਲਾਡਾ ਹਲਕੇ ਦੀਆਂ ਸੜਕਾਂ ਦੇ ਟੈਂਡਰ ਲਗਾਉਣ 'ਤੇ ਟਰੱਕ ਆਪ੍ਰੇਟਰਾਂ ਵਲੋਂ ਸਰਕਾਰ ਦਾ ਧੰਨਵਾਦ ਅਗਲੀ ਖ਼ਬਰ ਆਂਗਣਵਾੜੀ ਮੁਲਾਜ਼ਮਾਂ 8 ਨੂੰ ਘੇਰਨਗੀਆਂ ਪੰਜਾਬ ਵਿਧਾਨ ਸਭਾ
Ad Position 24