ਬੁਢਲਾਡਾ, 2 ਮਾਰਚ (ਸਵਰਨ ਸਿੰਘ ਰਾਹੀ)-ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਹਲਕਾ ਬੁਢਲਾਡਾ ਦੀਆਂ ਦੋ ਪ੍ਰਮੁੱਖ ਸੜਕਾਂ ਸਮੇਤ ਹੋਰਨਾਂ ਸੰਪਰਕ ਸੜਕਾਂ ਨੂੰ ਬਣਾਉਣ ਲਈ 111 ਕਰੋੜ ਰੁਪਏ ਦੀ ਰਾਸ਼ੀ ਦੇ ਟੈਂਡਰ ਲੱਗਣ 'ਤੇ ਖ਼ੁਸ਼ੀ ਪ੍ਰਗਟਾਉਂਦਿਆਂ ਟਰੱਕ ਅਪਰੇਟਰਾਂ ਯੂਨੀਅਨ ਬੁਢਲਾਡਾ ਦੇ ਪ੍ਰਧਾਨ ਗੁਰਮੀਤ ਸਿੰਘ ਭਾਦੜਾ ਅਤੇ ਸਮੂਹ ਅਪਰੇਟਰਾਂ ਤੇ ਚਾਲਕਾਂ ਨੇ ਸਰਕਾਰ ਅਤੇ ਹਲਕਾ ਵਿਧਾਇਕ ਬੁੱਧ ਰਾਮ ਦਾ ਧੰਨਵਾਦ ਕੀਤਾ ਹੈ | ਟਰੱਕ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਸੜਕਾਂ ਦੇ ਬਣਨ ਨਾਲ ਜਿੱਥੇ ਲੋਕਾਂ ਨੂੰ ਆਵਾਜਾਈ ਲਈ ਵਧੀਆ ਸਹੂਲਤ ਮਿਲ ਸਕੇਗੀ ਉੱਥੇ ਟਰੱਕ ਅਪਰੇਟਰਾਂ ਨੂੰ ਇਸ ਦਾ ਬਹੁਤ ਵੱਡਾ ਲਾਭ ਹੋਵੇਗਾ ਕਿਉਂਕਿ ਸੀਜ਼ਨ ਸਮੇਂ ਖ਼ਰਾਬ ਸੜਕਾਂ 'ਤੇ ਵਜ਼ਨ ਨਾਲ ਭਰੀਆਂ ਗੱਡੀਆਂ ਦੇ ਚੱਲਣ ਕਰ ਕੇ ਹਰ ਆਪਰੇਟਰ ਦਾ ਵੱਡਾ ਨੁਕਸਾਨ ਹੁੰਦਾ ਸੀ ਅਤੇ ਕਈ ਵਾਰ ਤਾਂ ਅਪਰੇਟਰਾਂ ਨੂੰ ਸੀਜ਼ਨ 'ਚੋਂ ਮੁਨਾਫ਼ਾ ਬਚਣ ਦੀ ਬਜਾਏ ਉਨ੍ਹਾਂ ਦੇ ਪੱਲਿਉਂ ਵੀ ਪੈਸੇ ਪੈ ਜਾਂਦੇ ਸਨ | ਉਨ੍ਹਾਂ ਦੱਸਿਆ ਕਿ ਮੁੱਖ ਤੌਰ 'ਤੇ ਬੁਢਲਾਡਾ ਤੋਂ ਕਣਕਵਾਲ ਵਾਇਆ ਬੱਛੋਆਣਾ, ਦੋਦੜਾ ਅਤੇ ਬੁਢਲਾਡਾ ਤੋਂ ਇਤਿਹਾਸਿਕ ਪਿੰਡ ਸੈਦੇਵਾਲਾ ਤੱਕ ਦੀ ਸੜਕ ਨੂੰ ਚੌੜਾ ਕਰ ਕੇ ਬਣਾਉਣ ਦਾ ਵੱਡਾ ਲਾਭ ਹੋਵੇਗਾ | ਇਸ ਮੌਕੇ ਮੈਨੇਜਰ ਸ਼ਬੇਗ ਸਿੰਘ, ਵਰਿੰਦਰ ਸ਼ਰਮਾ, ਸਾਧੂ ਸਿੰਘ, ਨਿੱਕਾ ਸਿੰਘ ਰੱਲੀ, ਸੰਦੀਪ ਬਜਾਜ, ਨਾਹਰ ਦਾਸ , ਬਲਵੀਰ ਸਿੰਘ, ਦਲਵਾਰਾ ਸਿੰਘ, ਜਗਰੂਪ ਚੰਦ, ਆਕਾਸ਼ਦੀਪ ਸਿੰਘ ਭਾਦੜਾ ਆਦਿ ਹਾਜ਼ਰ ਸਨ |
ਬੁਢਲਾਡਾ ਹਲਕੇ ਦੀਆਂ ਸੜਕਾਂ ਦੇ ਟੈਂਡਰ ਲਗਾਉਣ 'ਤੇ ਟਰੱਕ ਆਪ੍ਰੇਟਰਾਂ ਵਲੋਂ ਸਰਕਾਰ ਦਾ ਧੰਨਵਾਦ
ਅਜੀਤ ਡੈਸਕ
03-03-2026