ਬੁਢਲਾਡਾ, 3 ਮਾਰਚ (ਰਾਹੀ)- ਸਮਾਜ ਸੇਵੀ ਸੰਸਥਾ ਮਾਤਾ ਗੁਜ਼ਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਕਰਵਾਏ ਜਾ ਰਹੇ 13 ਲੋੜਵੰਦ ਤੇ ਅਨਾਥ ਬੱਚੀਆਂ ਦੇ 9ਵੇਂ ਸਮੂਹਿਕ ਵਿਆਹ ਉਤਸਵ ਦੀਆਂ ਤਿਆਰੀਆਂ ਸਬੰਧੀ ਸੰਸਥਾ ਦੇ ਆਗੂਆਂ ਦੀ ਮੀਟਿੰਗ ਹੋਈ | ਸੰਸਥਾ ਦੇ ਮੁਖੀ ਮਾਸਟਰ ਕੁਲਵੰਤ ਸਿੰਘ ਅਤੇ ਸੀਨੀਅਰ ਆਗੂ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਗੁਰਦੁਆਰਾ ਪਾਤਸ਼ਾਹੀ ਨੌਵੀਂ ਨੇੜੇ ਬੱਸ ਸਾਡਾ ਬੁਢਲਾਡਾ ਵਿਖੇ ਕਰਵਾਏ ਜਾਣ ਵਾਲੇ ਇਸ ਵਿਆਹ ਸਮਾਗਮ ਸਬੰਧੀ ਵਰਕਰਾਂ ਦੀਆਂ ਵੱਖ ਵੱਖ ਕਮੇਟੀਆਂ ਬਣਾ ਕੇ ਡਿਊਟੀਆਂ ਲਗਾਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਸਮੁੱਚੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਨ੍ਹਾਂ ਲੜਕੀਆਂ ਨੂੰ ਘਰ ਗ੍ਰਹਿਸਤੀ ਦਾ ਸਾਰਾ ਸਮਾਨ ਦਿੱਤਾ ਜਾਵੇਗਾ | ਅਨੰਦ ਕਾਰਜਾਂ ਮੌਕੇ ਲੋਕਲ ਕੀਰਤਨੀ ਜਥਿਆਂ ਤੋਂ ਇਲਾਵਾ ਬਾਬਾ ਜਗਜੀਤ ਸਿੰਘ ਨਾਨਕਸਰ ਠਾਠ ਗੁਰਨੇ ਕਲਾਂ ਵਾਲੇ ਸੇਵਾਵਾਂ ਨਿਭਾਉਣਗੇ ਅਤੇ ਵਿਆਂਹਦੜ ਜੋੜਿਆਂ ਨੂੰ ਆਸ਼ੀਰਵਾਦ ਦੇਣ ਲਈ ਵੱਖ ਵੱਖ ਪਾਰਟੀਆਂ ਦੇ ਆਗੂ ਅਤੇ ਅਧਿਕਾਰੀ ਸਾਹਿਬਾਨ ਪੁੱਜਣਗੇ |
ਸਮੂਹਿਕ ਵਿਆਹ ਉਤਸਵ ਦੀਆਂ ਤਿਆਰੀਆਂ ਸੰਬੰਧੀ ਸੰਸਥਾ ਦੀ ਮੀਟਿੰਗ <br/>
ਬੁਢਲਾਡਾ ਵਿਖੇ ਹੋਣ ਵਾਲੇ ਵਿਆਹ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮਾਸਟਰ ਕੁਲਵੰਤ ਸਿੰਘ | ਤਸਵੀਰ : ਟੋਨੀ ਬੁਢਲਾਡਾ<br/>
04-03-2026