ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਜੀ. ਆਈ. ਐਮ. ਟੀ. ਕਾਲਜ ਬੁਢਲਾਡਾ ਵਿਖੇ ਫ਼ੈਸ਼ਨ ਡਿਜ਼ਾਇਨਿੰਗ ਪ੍ਰਦਰਸ਼ਨੀ ਲਗਾਈ <br/>

Ad Position 21
No active advertisement
ਜੀ.ਆਈ.ਐਮ.ਟੀ. ਕਾਲਜ ਬੁਢਲਾਡਾ ਵਿਖੇ ਫ਼ੈਸ਼ਨ ਡਿਜ਼ਾਇਨਿੰਗ ਪ੍ਰਦਰਸ਼ਨੀ ਨੂੰ ਦੇਖਦੇ ਹੋਏ ਮੁੱਖ ਮਹਿਮਾਨ ਅਤੇ ਹੋਰ | ਤਸਵੀਰ : ਟੋਨੀ ਬੁਢਲਾਡਾ<br/> 04-03-2026

ਬੁਢਲਾਡਾ, 3 ਮਾਰਚ (ਸਵਰਨ ਸਿੰਘ ਰਾਹੀ)- ਗੁਰਦਾਸੀਦੇਵੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨੋਲੋਜੀ (ਜੀ.ਆਈ.ਐਮ.ਟੀ. ਕਾਲਜ ਬੁਢਲਾਡਾ) ਦੇ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਵਲੋਂ ਵਿਦਿਆਰਥੀਆਂ ਦੀ ਹੱਥ ਕਲਾ ਅਤੇ ਰਚਨਾਤਮਿਕ ਹੁਨਰ ਨੂੰ ਉਜਾਗਰ ਕਰਨ ਲਈ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ | ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਨੇ ਦੱਸਿਆ ਕਿ ਪਿ੍ੰਸੀਪਲ ਡਾ. ਰੇਖਾ ਦੀ ਅਗਵਾਈ ਹੇਠਲੇ ਇਸ ਪ੍ਰੋਗਰਾਮ ਦੌਰਾਨ ਜ਼ਿਲ੍ਹਾ ਬਾਲ ਵਿਕਾਸ ਪ੍ਰੋਗਰਾਮ ਅਫ਼ਸਰ ਮਾਨਸਾ ਹਰਜਿੰਦਰ ਕੌਰ, ਸੀ. ਡੀ. ਪੀ. ਓ. ਬੁਢਲਾਡਾ ਨਿਰਮਲਾ ਰਾਣੀ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ | ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਦੌਰਾਨ ਵਿਦਿਆਰਥਣਾਂ ਵਲੋਂ ਫ਼ਾਲਤੂ ਮਟੀਰੀਅਲ ਤੋਂ ਤਿਆਰ ਕੀਤੀਆਂ ਵੱਖ-ਵੱਖ ਸਜਾਵਟੀ ਵਸਤੂਆਂ ਤੋਂ ਇਲਾਵਾ ਡਿਜ਼ਾਈਨ ਕੀਤੇ ਕਢਾਈਦਾਰ ਸੂਟ, ਚਾਦਰਾਂ, ਫੁਲਕਾਰੀਆਂ ਆਦਿ ਪ੍ਰਦਰਸ਼ਿਤ ਕੀਤੀਆਂ ਗਈਆਂ | ਪਿ੍ੰਸੀਪਲ ਡਾ. ਰੇਖਾ ਨੇ ਕਿਹਾ ਕਿ ਸੰਸਥਾ ਦਾ ਮਕਸਦ ਵਿਦਿਆਰਥੀਆਂ ਨੂੰ ਕੇਵਲ ਡਿਗਰੀ ਪ੍ਰਦਾਨ ਕਰਨਾ ਨਹੀਂ, ਸਗੋਂ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰ ਕੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣਾ ਵੀ ਹੈ | ਉਨ੍ਹਾਂ ਨੇ ਦੱਸਿਆ ਕਿ ਕਾਲਜ 'ਚ ਪ੍ਰੈਕਟੀਕਲ ਟਰੇਨਿੰਗ ਅਤੇ ਲਾਈਵ ਪ੍ਰੋਜੈਕਟਾਂ ਰਾਹੀਂ ਵਿਦਿਆਰਥੀਆਂ ਨੂੰ ਉਦਯੋਗਿਕ ਪੱਧਰ ਦੀ ਤਿਆਰੀ ਕਰਵਾਈ ਜਾਂਦੀ ਹੈ | ਇਸ ਮੌਕੇ ਡਾ. ਦੀਪਿਕਾ ਪਿ੍ੰਸੀਪਲ, ਬੀ.ਐਨ. ਗੁਰੂਕੁਲ ਇੰਟਰਨੈਸ਼ਨਲ ਸਕੂਲ, ਬੁਢਲਾਡਾ, ਉਪ ਪਿ੍ੰਸੀਪਲ ਸੁਖਦੀਪ ਕੌਰ, ਸਰਬਜੀਤ ਕੌਰ ਮਾਨਸਾ, ਰਾਜਿੰਦਰ ਕੁਮਾਰ ਵਰਮਾ, ਸੁਰੇਖਾ, ਹਰਦੇਵ ਕਮਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਮੂਹਿਕ ਵਿਆਹ ਉਤਸਵ ਦੀਆਂ ਤਿਆਰੀਆਂ ਸੰਬੰਧੀ ਸੰਸਥਾ ਦੀ ਮੀਟਿੰਗ <br/> ਅਗਲੀ ਖ਼ਬਰ ਮੋਦੀ ਸਰਕਾਰ ਵਲੋਂ ਅਮਰੀਕਾ ਨਾਲ ਕੀਤੇ ਸਮਝੌਤੇ ਖੇਤੀਬਾੜੀ ਲਈ ਵੱਡੇ ਸੰਕਟ-ਕੰਬੋਜ <br/>
Ad Position 24
No active advertisement