ਝੁਨੀਰ, 3 ਮਾਰਚ (ਸੰਜੀਵ ਸਿੰਗਲਾ)- ਨੇੜਲੇ ਪਿੰਡ ਲਾਲਿਆਂਵਾਲੀ ਦੀ ਸ਼ਾਦੀਸ਼ੁਦਾ ਅÏਰਤ ਨੇ ਸਿਵਲ ਹਸਪਤਾਲ ਮਾਨਸਾ ਵਿਖੇ ਨਲਬੰਦੀ ਦਾ ਅਪਰੇਸ਼ਨ ਕਰਨ ਸਮੇਂ ਡਾਕਟਰ 'ਤੇ ਅਣਗਹਿਲੀ ਵਰਤਣ ਦੇ ਦੋਸ਼ ਲਗਾਏ ਹਨ | ਉਹ ਦਿਆਨੰਦ ਮੈਡੀਕਲ ਕਾਲਜ ਲੁਧਿਆਣਾ ਵਿਖੇ ਜੇਰੇ ਇਲਾਜ ਹਨ | ਪੀੜਤ ਸਵਰਨਜੀਤ ਕੌਰ ਪਤਨੀ ਰਾਮ ਜੀ ਰਾਮ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਲੜਕਾ ਅਤੇ ਲੜਕੀ ਹੋਣ 'ਤੇ ਉਨ੍ਹਾਂ (ਨਲਬੰਦੀ) ਦਾ ਅਪਰੇਸ਼ਨ ਦੇ ਮਾਹਿਰ ਡਾਕਟਰ ਪਰਵੀਨ ਕੁਮਾਰ ਤੋਂ 6 ਫਰਵਰੀ ਨੂੰ ਅਪਰੇਸ਼ਨ ਕਰਵਾਇਆ ਸੀ | ਉਸ ਦੀ ਗਲਤ ਨਾੜ ਕੱਟਣ 'ਤੇ ਜਦੋਂ ਪੇਟ ਦੀ ਸਮੱਸਿਆ ਆਈ ਤਾਂ ਨਿੱਜੀ ਹਸਪਤਾਲ ਤੋਂ ਸੀਟੀ ਸਕੈਨ ਆਦਿ ਰਿਪੋਰਟਾਂ ਨੂੰ ਵੇਖਦਿਆਂ ਲੁਧਿਆਣਾ ਵਿਖੇ ਰੈਫ਼ਰ ਕਰ ਦਿੱਤਾ | ਉਨ੍ਹਾਂ ਪੰਜਾਬ ਦੇ ਸਿਹਤ ਮੰਤਰੀ, ਸਿਵਲ ਸਰਜਨ ਮਾਨਸਾ, ਡਿਪਟੀ ਕਮਿਸ਼ਨਰ ਮਾਨਸਾ, ਜ਼ਿਲ੍ਹਾ ਪੁਲਿਸ ਮੁਖੀ ਮਾਨਸਾ ਤੋਂ ਮੰਗ ਕੀਤੀ ਹੈ ਕਿ ਲਾਪਰਵਾਹੀ ਵਰਤਣ ਵਾਲੇ ਡਾਕਟਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ | ਇਸ ਮਾਮਲੇ ਸਬੰਧੀ ਬਾਜ਼ੀਗਰ ਬਣਜਾਰਾ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਅਲੀਪੁਰ, ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਬਿੰਦਾ ਝੁਨੀਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਡਾਕਟਰ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ |